ਖੰਨਾ, 17 ਨਵੰਬਰ ( ਪਪ ) - ਇੱਥੇ ਸ਼੍ਰੀ ਵਿਸ਼ਵਰਕਮਾ ਮੰਦਰ ਵਿਖੇ ਹਿਊਮਨ ਰਾਈਟਸ ਜਨ ਚੇਤਨਾ ਮਿਸ਼ਨ (ਰਜਿ.) ਪੰਜਾਬ ਵੱਲੋਂ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੇ ਸਬੰਧ ਭਰੂਣ ਹੱਤਿਆਂ ਅਤੇ ਨਸ਼ਿਆਂ ਸਬੰਧੀ ਜਾਗਰੂਕ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਪੁੰਜ ਨੇ ਕੀਤਾ। ਇਸ ਮੌਕੇ ’ਤੇ ਸੰਸਥਾ ਦੇ ਪ੍ਰਧਾਨ ਡਾ. ਸ਼ਿਵ ਕੁਮਾਰ ਸ਼ਰਮਾ ਨੇ ਕਿਹਾ ਕਿ ਭਰੂਣ ਹੱਤਿਆਵਾਂ ਅਤੇ ਨਸ਼ਿਆਂ ਬਾਰੇ ਜਾਗਰੂਕ ਕੀਤਾ ਗਿਆ। ਉਨ•ਾਂ ਕਿਹਾ ਕਿ ‘‘ਅਣਜੰਮੀ ਧੀ’’ ਦੀ ਪੁਕਾਰ, ਮਾਏ ਮੈਨੂੰ ਕੁੂੱਖ ਵਿੱਚ ਨਾ ਮਾਰੋ, ਧੀਆਂ ਮਾਰਦੇ ਜਾਉਗੇ ਤਾਂ ਨੂੰਹਾਂ ਕਿੱਥੋਂ ਲਿਆਉਗੇ ਅਤੇ ਨਸ਼ਿਆਂ ਖਿਲਾਫ਼ ਜਾਗਰੂਕ ਕਰੀਏ ਅਤੇ ਨੌਜਵਾਨ ਪੀੜ•ੀ ਜੋ ਕਿ ਨਸ਼ਿਆਂ ਦੀ ਦਲ-ਦਲ ਵਿੱਚੋਂ ਬਾਹਰ ਕੱਢੀਏ ਅਤੇ ਅਨਮੋਲ ਜਿੰਦਗੀਆਂ ਨੂੰ ਬਚਾਉਣ ਵਿੱਚ ਆਪਾਂ ਮੁੱਢਲਾ ਯੋਗਦਾਨ ਪਾਈਏ। ਡਾ. ਸ਼ਰਮਾ ਦੇ ਇਹਨਾਂ ਸ਼ਬਦਾਂ ਤੋਂ ਹਾਜ਼ਰ ਪਤਵੰਤੇ ਕਾਫ਼ੀ ਪ੍ਰਭਾਵਿਤ ਹੋਏ। ਇਸ ਮੌਕੇ ’ਤੇ ਸੰਸਥਾ ਵੱਲੋਂ ਪ੍ਰਚਾਰ ਸਮਗਰੀ ਵੀ ਵੰਡੀ ਗਈ ਅਤੇ ਸਮੇਂ-ਸਮੇਂ ਸਿਰ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿੱਚ ਕੈਂਪ ਲਗਾਏ ਜਾਣਗੇ।

Post a Comment