ਮਲਸੀਆਂ, ਨਵੰਬਰ (ਸਚਦੇਵਾ) ਕਬਸਾ ਮਲਸੀਆਂ ਅਧੀਨ ਪੈਦੀਆਂ ਵੱਖ-ਵੱਖ ਪੱਤੀਆਂ ‘ਚ ਨਸ਼ਿਆਂ ਦਾ ਕਾਰੋਬਾਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ, ਪਰ ਸਥਾਨਕ ਪੁਲਿਸ ਪ੍ਰਸ਼ਾਸ਼ਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ । ਪੁਸਿਲ ਦੀ ਇਸ ਲਾਪਰਵਾਹੀ ਕਾਰਣ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਜਾਣਕਾਰੀ ਅਨੁਸਾਰ ਕਸਬਾ ਮਲਸੀਆਂ ਪੱਤੀ ਅਧੀਨ ਪੈਦੀ ਹਵੇਲੀ ਪੱਤੀ, ਲਕਸੀਆ ਪੱਤੀ, ਖੁਰਮਪੁਰ ਪੱਤੀ, ਅਕਲਪੁਰ ਪੱਤੀ, ਸਾਹਲਾ ਨਗਰ ‘ਚ ਨਸ਼ਿਆਂ ਦਾ ਕਾਰੋਬਾਰ ਸਿਖਰਾਂ ‘ਤੇ ਹੁੰਦਾ ਜਾ ਰਿਹਾ ਹੈ । ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ੇ ਦਾ ਵਿਊਪਾਰ ਕਰਨ ਵਾਲਿਆ ਵਿਰੁੱਧ ਸਖਤੀ ਨਾ ਵਰਤਨ ਕਾਰਣ ਅੱਜ ਵੱਡੀ ਗਿਣਤੀ ‘ਚ ਨੌਜਵਾਨ ਨਸ਼ਿਆਂ ਦਾ ਸੇਵਨ ਕਰਨ ਦੇ ਆਦੀ ਹੋ ਚੁੱਕੇ ਹਨ । ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਵੱਲੋਂ ਇਸ ਕਾਰੋਬਾਰ ਨੂੰ ਚਲਾਉਣ ਲਈ ਛੋਟੇ-ਛੋਟੇ ਬੱਚਿਆਂ ਨੂੰ ਵੀ ਸਹਾਰਾਂ ਬਣਾਇਆ ਜਾ ਰਿਹਾ ਹੈ ਤਾਂ ਜੋ ਕੋਈ ਉਨ•ਾਂ ‘ਤੇ ਸ਼ੱਕ ਨਾ ਕਰੇ । ਮਲਸੀਆਂ ਪੱਤੀ ‘ਚ ਇੱਕ ‘ਚੱਟੇ’ ਨਾਮ ਦਾ ਨਸ਼ੀਲਾ ਪਾਊਡਰ ਵੱਡੀ ਮਾਤਰਾਂ ‘ਚ ਵਿੱਕ ਰਿਹਾ ਹੈ, ਜਿਸ ਨੂੰ ਨਸ਼ਾ ਵੇਚਣ ਵਾਲੇ ਵਿਊਪਾਰੀ 1200/- ਰੁਪਏ ਤੋਂ 1500/- ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚ ਰਹੇ ਹਨ । ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਦੀ ਲਾਪਰਵਾਹੀ ਕਾਰਣ ਨੌਜਵਾਨਾਂ ਦੇ ਨਾਲ-ਨਾਲ ਛੋਟੇ-ਛੋਟੇ ਬੱਚੇ ਵੀ ਨਸ਼ਿਆਂ ਦਾ ਸੇਵਨ ਕਰਨ ਲੱਗ ਪਏ ਹਨ ਅਤੇ ਨਸ਼ੇ ਦੀ ਪੂਰਤੀ ਲਈ ਅਨੇਕਾਂ ਪ੍ਰਕਾਰ ਦੇ ਹੱਥਕੰਡੇ ਵਰਤ ਰਹੇ ਹਨ । ਪੁਲਿਸ ਮੁਲਾਜ਼ਮਾਂ ਦੀ ਨਸ਼ੇ ਦੇ ਵਿਊਪਾਰੀਆਂ ਦੇ ਘਰਾਂ ‘ਚ ਆਮ ਆਉਣੀ-ਜਾਣੀ ਲੱਗੀ ਰਹਿੰਦੀ ਹੈ, ਜਿਸ ਕਾਰਣ ਨਸ਼ਾਂ ਵੇਚਣ ਵਾਲੇ ਬਿਨ ਖੌਫ ਦੇ ਵੱਡੀ ਪੱਧਰ ‘ਤੇ ਨਸ਼ੇ ਦਾ ਵਿਊਪਾਰ ਕਰਦੇ ਹਨ । ਕਸਬਾ ਮਲਸੀਆਂ ਦੇ ਬਹੁਤ ਸਾਰੇ ਨੌਜਵਾਨਾਂ ਨੇ ਆਪਣੇ ਕਾਰੋਬਾਰ ਨੂੰ ਛੱਡ ਕੇ ਮੋਟੀ ਕਮਾਈ ਕਰਨ ਲਈ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਖੁਦ ਵੀ ਨਸ਼ੇਆਂ ਦਾ ਸੇਵਨ ਕਰਨ ਲੱਗ ਪਏ ਹਨ । ਕਸਬਾ ਮਲਸੀਆਂ ਦੇ ਕੁੱਝ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਇਸ ਬਾਰੇ ਅਸੀਂ ਕਈ ਵਾਰ ਮਲਸੀਆਂ ਚੌਕੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ, ਪਰ ਕੋਈ ਵੀ ਪੁਲਿਸ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦਿੰਦੇ । ਇਸ ਬਾਰੇ ਜਦ ਚੌਕੀ ਇੰਚਾਰਜ਼ ਮਲਸੀਆਂ ਐਸ.ਆਈ ਜਗਦੀਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ ਦੱਸਿਆ ਕਿ ਪਿੱਛਲੇ ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ, ਪਰ ਉਸ ਸਮੇਂ ਕੋਈ ਵੀ ਵਿਅਕਤੀ ਹੱਥ ਨਹੀਂ ਲੱਗ ਸਕਿਆ । ਉਨ ਕਿਹਾ ਕਿ ਜੇਕਰ ਮਲਸੀਆਂ ਖੇਤਰ ਵਿੱਚ ਕੀਤੇ ਵੀ ਨਸ਼ਿਆਂ ਦਾ ਕਾਰੋਬਾਰ ਚੱਲ ਰਿਹਾ ਹੈ ਤਾਂ ਲੋਕ ਮੇਰੇ ਨਾਲ ਸਿੱਧੇ ਤੌਰ ‘ਤੇ ਸੰਪਰਕ ਕਰਨ, ਉਨ ਦੀ ਸਮੱਸਿਆ ਦਾ ਹੱਲ ਕਰਨ ਲਈ ਪੁਲਿਸ ਹਰ ਸਮੇਂ ਤਿਆਰ ਹੈ ਅਤੇ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆਂ ਨਹੀਂ ਜਾਵੇਗਾਂ ।

Post a Comment