ਸ਼ਾਹਕੋਟ, ਨਵੰਬਰ (ਸਚਦੇਵਾ) ਸਥਾਨਕ ਇਲਾਕੇ ਦੇ ਸਾਹਿਤ ਪ੍ਰੇਮੀਆਂ ਦੀ ਇੱਕ ਅਹਿਮ ਮੀਟਿੰਗ ਡਾਕਟਰ ਨਗਿੰਦਰ ਸਿੰਘ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ‘ਚ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ‘ਚ ਆ ਰਹੇ ਨਿਘਾਰ ਨੂੰ ਰੋਕਣ ਲਈ ਵਿਚਾਰ ਚਰਚਾ ਹੋਈ, ਜਿਸ ਵਿੱਚ ਵੱਖ-ਵੱਖ ਸਾਹਿਤ ਪ੍ਰੇਮੀਆਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ । ਇਸ ਮੌਕੇ ਸਾਹਿਤ ਅਤੇ ਸੱਭਿਅਚਾਰ ਦੇ ਖੇਤਰ ‘ਚ ਆ ਰਹੇ ਨਿਘਾਰ ਪ੍ਰਤੀ ਸਾਰਿਆਂ ਨੇ ਚਿੰਤਾਂ ਪ੍ਰਗਟ ਕੀਤੀ, ਉਪਰੰਤ ‘ ਸਾਹਿਤ ਸਭਾ ਸ਼ਾਹਕੋਟ’ ਇਕਾਂਈ ਦਾ ਗਠਨ ਕੀਤਾ ਗਿਆ । ਜਿਸ ਵਿੱਚ ਸਰਵ ਸੰਮਤੀ ਨਾਲ ਉੱਘੇ ਸ਼ਾਇਰ ਮਾਸਟਰ ਫਤਿਹਜੀਤ ਸਿੰਘ ਨੂੰ ਸਭਾ ਦਾ ਸਰਪਰਸਤ, ਮੋਹਣ ਮਤਿਆਲਵੀ ਨੂੰ ਪ੍ਰਧਾਨ, ਰਵਿੰਦਰ ਸਿੰਘ ਟੁਰਨਾ ਨੂੰ ਸਕੱਤਰ, ਦੇਸ ਰਾਜ ਜਾਫਰਵਾਲ ਨੂੰ ਵਿੱਤ ਸਕੱਤਰ, ਯੂਥ ਵੈਲਫੇਅਰ ਕਲੱਬ ਸ਼ਾਹਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਆਹਲੂਵਾਲੀਆਂ ਨੂੰ ਸਲਾਹਕਾਰ ਅਤੇ ਗਿਆਨ ਸੈਦਪੁਰੀ, ਕਰਨਲ ਜਗਦੇਵ ਸਿੰਘ ਅਟਵਾਲ, ਸੁਰਿੰਦਰ ਸਿੰਘ ਵਿਰਦੀ, ਤਰਨਦੀਪ ਸਿੰਘ ਰੂਬੀ ਨੂੰ ਸਭਾ ਦਾ ਕਾਰਜਕਾਰੀ ਮੈਂਬਰ ਚੁਣਿਆ ਗਿਆ । ਇਸ ਤੋਂ ਇਲਾਵਾ ਡਾਕਟਰ ਨਗਿੰਦਰ ਸਿੰਘ ਬਾਂਸਲ, ਸੁਖਵਿੰਦਰ ਸਿੰਘ ਬਾਗਪੁਰ, ਅਮਨਦੀਪ ਸਿੰਘ ਬਾਗਪੁਰ, ਭਜਨ ਆਦੀ, ਸੂਫੀ ਗਾਇਕ ਕੁਲਵਿੰਦਰ ਸ਼ਾਹਕੋਟੀ, ਸਾਬਕਾ ਐਮ.ਸੀ ਜਤਿੰਦਰਪਾਲ ਸਿੰਘ ਬੱਲਾ, ਦੀਪਕ ਸਹਾਏ ਅਤੇ ਗੁਰਮੀਤ ਸਿੰਘ ਖੋਸਲਾ ਨੂੰ ਮੈਂਬਰ ਚੁਣਿਆ ਗਿਆ । ਸਾਹਿਤ ਸਭਾ ਸ਼ਾਹਕੋਟ ਦੀ ਚੋਣ ਉਪਰੰਤ ਸਭਾ ਦੇ ਚੁਣੇ ਗਏ ਪ੍ਰਧਾਨ ਮੋਹਨ ਮਤਿਆਲਵੀ ਨੇ ਕਿਹਾ ਕਿ ਸਾਹਿਤ ਅਤੇ ਸੱਭਿਆਚਾਰ ‘ਚ ਆ ਰਹੇ ਨਿਘਾਰ ਨੂੰ ਰੋਕਣ ਲਈ ਸਭਾ ਵੱਲੋਂ ਆਉਦੇ ਸਮੇਂ ‘ਚ ਸ਼ਾਹਕੋਟ ਇਲਾਕੇ ‘ਚ ਸਾਹਿਤਕ ਸਰਗਰਮੀਆਂ ਚਲਾਈਆਂ ਜਾਣਗੀਆਂ ਅਤੇ ਲੋਕਾਂ ‘ਚ ਸਾਹਿਤ ਪੜ•ਨ ਪ੍ਰਤੀ ਰੁਚੀ ਪੈਦਾ ਕਰਨ ਦੇ ਯਤਨ ਕੀਤੇ ਜਾਣਗੇ ।


Post a Comment