ਨਾਭਾ, 3 ਨਵੰਬਰ (ਜਸਬੀਰ ਸਿੰਘ ਸੇਠੀ) -ਸਰਕਾਰੀ ਮਿਡਲ ਹਾਈ ਸਕੂਲ ਨਾਭਾ ਵਿਖੇ ਦੋ ਰੋਜਾ ਸਾਇੰਸ ਸੈਮੀਨਾਰ ਸੰਪੰਨ ਹੋਇਆ। ਜਿਸ ਵਿੱਚ ਪਹਿਲੇ ਦਿਨ ਸ. ਗੁਰਪ੍ਰੀਤ ਸਿੰਘ ਨੇ ਸਕਾਊਟ ਐਂਡ ਗਾਈਡ ਦੀ ਜਾਣਕਾਰੀ ਦਿੱਤੀ। ਟੀ.ਐਲ.ਐਮ. ਬਣਾਉਣ, ਆਰ.ਟੀ.ਈ. ਅਤੇ ਸੀ.ਸੀ.ਈ. ਬਾਰੇ ਚਰਚਾ ਹੋਈ। ਸੈਮੀਨਾਰ ਦੀ ਸੁਰੂਆਤ ਪ੍ਰਾਥਨਾ ਸਭਾ ਨਾਲ ਹੋਈ। ਅੱਜ ਦੇ ਵਿਚਾਰ ਤੋਂ ਬਾਅਦ ਚਾਰਟ,ਮਾਡਲ ਤਿਆਰ ਕੀਤੇ ਅਤੇ ਪ੍ਰਦਰਸਨੀ ਲਗਾਈ ਗਈ। ਰੂਪ ਕਿਸੋਰ ਖੱਤਰੀ ਬਤੌਰ ਰਿਸੋਰਸ ਪਰਸਨ ਅਤੇ ਸੁਖਵੰਤ ਕੌਰ ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਪਟਿਆਲਾ ਤੋਂ ਬਤੌਰ ਕੁਆਰਡੀਨੇਟਰ ਭੂਮਿਕਾ ਨਿਭਾਉਂਦੇ ਰਹੇ।

Post a Comment