ਨਾਭਾ, 3 ਨਵੰਬਰ (ਜਸਬੀਰ ਸਿੰਘ ਸੇਠੀ) -ਅੱਜ ਲਗਾਤਾਰ ਤੀਜੇ ਦਿਨ ਵੀ ਨਾਭਾ ਦੇ ਪਸ਼ੂ ਪਾਲਣ ਵਿਭਾਗ ਦੇ ਕੱਚੇ ਦਿਹਾੜੀਦਾਰ ਵਰਕਰਾਂ ਵੱਲੋਂ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਖਿਲਾਫ ਸੋਹਣ ਸਿੰਘ ਸਿੱਧੂ ਜਨਰਲ ਸਕੱਤਰ ਟ੍ਰੇਡ ਯੂਨੀਅਨ ਕੋਸਲ (ਏਟਕ), ਚੇਅਰਮੈਨ ਜੋਗਿੰਦਰ ਸਿੰਘ ਸਾਂਬਰ ਟ੍ਰੈਡ ਯੂਨੀਅਨ ਕੌਸਲ ਅਤੇ ਕੁਲਵੰਤ ਸਿੰਘ ਅਟਵਾਲ ਪ੍ਰਧਾਨ ਬਿਜਲੀ ਬੋਰਡ ਦੀ ਰਹਿਨੁਮਾਈ ਹੇਠ ਰੋਸ਼ ਮੁਜ਼ਾਹਰਾ ਕੀਤਾ ਗਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕੁਲਵੰਤ ਸਿੰਘ ਅਟਵਾਲ ਨੇ ਕਿਹਾ ਕਿ ਇਹਨਾਂ ਕੱਚੇ ਦਿਹਾੜੀਦਾਰ ਵਰਕਰਾਂ ਨਾਲ ਵਿਭਾਗ ਦੇ ਉਚ ਅਧਿਕਾਰੀ ਬਹੁਤ ਹੀ ਧੱਕੇਸਾਹੀ ਕਰ ਰਹੇ ਹਨ ਅਤੇ ਇਹਨਾਂ ਵਰਕਰਾਂ ਨੂੰ ਇਹਨਾਂ ਦਾ ਬਣਦਾ ਹੱਕ ਨਹੀਂ ਦੇ ਰਹੇ, ਜੋ ਕਿ ਬੜੀ ਬੇ-ਇਨਸਾਫੀ ਦੀ ਗੱਲ ਹੈ। ਸੋਹਣ ਸਿੰਘ ਸਿੱਧੂ ਨੇ ਬੋਲਦਿਆਂ ਕਿਹਾ ਕਿ ਜਦੋਂ ਤੱਕ ਇਹਨਾਂ ਵਰਕਰਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਅਤੇ ਸਕਿੱਲਡ ਵਰਕਰ ਵਾਲੀ ਤਨਖਾਹ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਇਹ ਵਰਕਰ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਪਰਿਵਾਰਾਂ ਸਮੇਤ ਸੜਕਾਂ ਤੇ ਵੀ ਉਤਰਨ ਲਈ ਮਜਬੂਰ ਹੋਣਗੇ, ਜਿਸਦੀ ਸਾਰੀ ਜਿੰਮੇਵਾਰੀ ਸਬੰਧਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਕੱਤਰ ਕੱਚੇ ਵਰਕਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਸੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਵਿੱਚ ਕਰੋੜਾਂ ਰੁਪਏ ਕੌਡੀਆਂ ਦੇ ਭਾਅ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ, ਇਸ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਸਬੰਧਤ ਅਫਸਰਾਂ ਵੱਲੋਂ ਕੀਤੇ ਜਾ ਰਹੇ ਵੱਡੇ-ਵੱਡੇ ਘਪਲੇ ਸਾਹਮਣੇ ਆ ਸਕਣ। ਅੱਜ ਦੇ ਰੋਸ਼ ਮੁਜ਼ਾਹਰੇ ਵਿੱਚ ਪ੍ਰਧਾਨ ਬਲਵਿੰਦਰ ਸਿੰਘ, ਜਨ. ਸਕੱਤਰ ਚਮਕੌਰ ਸਿੰਘ ਧਾਰੋਂਕੀ, ਸੁਭਾਸ ਨਿਸਾਦ, ਹਰਜਿੰਦਰ ਕੁਮਾਰ, ਹਰਜਿੰਦਰ ਸਿੰਘ, ਸੁਖਬੀਰ ਸਿੰਘ, ਸ੍ਰੀਰਾਮ, ਰਾਜੂ, ਗੁਰਮੀਤ ਸਿੰਘ, ਜਗਤਾਰ ਸਿੰਘ, ਸਤਗੁਰ ਸਿੰਘ, ਸਰਜੂ ਪ੍ਰਸਾਦ, ਰਾਮ ਸਿੰਘ, ਮੁਖਤਿਆਰ ਸਿੰਘ, ਸਤਗੁਰ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ ਪ੍ਰਚਾਰ ਸਕੱਤਰ, ਸੱਤਨਾਮ ਸਿੰਘ ਖਜਾਨਚੀ, ਆਤਮਾ ਸਿੰਘ ਸਲਾਹਕਾਰ ਆਦਿ ਕੱਚੇ ਵਰਕਰ ਸ਼ਾਮਲ ਸਨ।
ਪਸੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਦੇ ਕੱਚੇ ਦਿਹਾੜੀਦਾਰ ਵਰਕਰ ਸ. ਸੋਹਣ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜੀ ਕਰਦੇ ਹੋਏ।

Post a Comment