ਸ਼ਾਹਕੋਟ 27 ਨਵੰਬਰ (ਰਣਜੀਤ ਬਹਾਦੁਰ) ਅਹਿਮਦੀਆ ਮੁਸਲਿਮ ਜਮਾਤ ਵੱਲੋਂ 25 ਨਵੰਬਰ ਦਿਨ ਐਤਵਾਰ ਨੂੰ ਸ਼ਾਹਕੋਟ ਦੇ ਪਿੰਡ ਦੌਲਤ ਪੁਰ ਢੱਡਾ ਵਿਖੇ ਇੱਕ ਸਰਵ ਧਰਮ ਸ਼ਾਂਤੀ ਸੰਮੇਲਨ ਆਯੋਜਿਤ ਕੀਤਾ ਗਿਆ,ਜਿਸ ਵਿੱਚ ਮੁਸਲਿਮ ਭਾਈਚਾਰੇ ਤੋਂ ਇਲਾਵਾ ਇਲਾਕੇ ਦੇ ਬਹੁ ਗਿਣਤੀ ਲੋਕਾਂ ਨੇ ਵੱਧ ਚੜ੍ਹਕੇ ਸ਼ਮੂਲੀਅਤ ਕੀਤੀ।ਇਸ ਮੌਕੇ ‘ਤੇ ਅਹਿਮਦੀਆ ਭਾਈਚਾਰੇ ਦੇ ਪ੍ਰਮੁੱਖ ਕੇਂਦਰ ਕਾਦੀਆਂ (ਗੁਰਦਾਸਪੁਰ) ਦੇ ਮੌਲਾਨਾਂ ਤਨਵੀਰ ਖਾਦਿਮ,ਜਾਹਿਰ ਖਾਦਿਮ ਅਤੇ ਸੁਲਤਾਨ ਜਫਰ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਉਕਤ ਆਗੂਆ ਵੱਲੋਂ ਪਿੰਡ ਦੌਲਤ ਪੁਰ ਢੱਡਾ ਵਿਖੇ ਅਹਿਮਦੀਆ ਮੁਸਲਿਮ ਜਮਾਤ ਵੱਲੋਂ ਬਣਾਈ ਨਵੀਂ ਮਸਜਿਦ ਦਾ ਉਦਘਾਟਨ ਕੀਤਾ ਗਿਆ।ਉਪਰੰਤ ਸਰਵ ਧਰਮ ਸ਼ਾਤੀ ਸੰਮੇਲਨ ਦੀ ਸ਼ੁਰੂਆਤ ਪਵਿੱਤਰ ਕੁਨਾਰ ਦੇ ਪਾਠ ਨਾਲ ਕੀਤੀ ਗਈ।ਇਸ ਉਪਰੰਤ ਆਪਣੇ ਭਾਸ਼ਨ ‘ਚ ਮੁੱਖ ਮਹਿਮਾਨ ਮੌਲਾਨਾ ਜਾਹਿਰ ਖਾਦਿਮ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਇਸਲਾਮ ਇਹ ਇਜਾਜਤ ਨਹੀਂ ਦਿੰਦਾ ਕਿ ਧਰਮ ਦੇ ਨਾਮ ‘ਤੇ ਜਿਹਾਦ ਦਾ ਗਲਤ ਪ੍ਰਯੋਗ ਕੀਤਾ ਜਾਵੇ ਅਤੇ ਮਾਨਵਤਾ ਦਾ ਖੁਨ ਬਹਾਇਆ ਜਾਵੇ।ਉਨਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਪਹਿਲਾਂ ਵੀ ਧਰਮ ਦੇ ਨਾਮ ‘ਤੇ ਬਹੁਤ ਝਗੜੇ ਹੁੰਦੇ ਰਹੇ ਹਨ ੳਤੇ ਇੰਨਸਾਨੀਅਤ ਦਾ ਖੁਨ ਬਹਾਇਆ ਜਾ ਚੁੱਕਾ ਹੈ ਪਰ ਅੱਜ ਉਸ ਸਾਰੀ ਤ੍ਰਾਸਦੀ ਨੂੰ ਯਾਦ ਕਰਕੇ ਕਿਸੇ ਵੀ ਇੰਨਸਾਨ ਦਾ ਖੁਨ ਬਹਾਉਣਾਂ ਬੇਵਕੂਫੀ ਹੈ।ਉਨਾਂ ਨੇ ਦੇਸ਼ ਦੀ ਏਕਤਾ,ਅਖੰਡਤਾ,ਮਾਨਵਤਾ ਅਤੇ ਸ਼ਾਤੀ ਦਾ ਸੁਨੇਹਾ ਦਿੰਦਿਆਂ ਇੱਕ ਮੁੱਠ ਹੋਣ ਦੀ ਅਪੀਲ ਕੀਤੀ।ਇਸ ਮੌਕੇ ‘ਤੇ ਪਿੰਡ ਦੌਲਤ ਪੁਰ ਢੱਡਾ ਦੇ ਸਰਪੰਚ ਪਰਮਿੰਦਰ ਸਿੰਘ ਅਤੇ ਸਾਬਕਾ ਸਰਪੰਚ ਜੁਗਰਾਜ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸਹਿਮਤੀ ਪ੍ਰਗਟਾਈ ਕਿ ਅੱਜ ਇਸ ਸਮੈ ਸਭ ਤੋਂ ਵੱਢੀ ਲੋੜ ਇਹ ਹੈ ਕਿ ਪਿੰਡਾਂ ਵਿੱਚ ਵੀ ਸਿਆਸੀ ਦਖਲ ਅੰਦਾਜੀ ਵੱਧਦੀ ਜਾ ਰਹੀ ਹੈ ਜਿਸ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਵੀ ਸੇਕ ਲੱਗ ਰਿਹਾ ਹੈ ਜਿਸ ਕਰਕੇ ਸਾਰੇ ਲੋਕਾਂ ਨੂੰ ਸਾਰੇ ਭੇਦ ਭੁਲਾਕੇ ਆਪਸ ਵਿੱਚ ਮਿਲਕੇ ਰਹਿਣਾਂ ਚਾਹੀਦਾ ਹੈ। ਮੌਕੇ ‘ਤੇ ਜਿਲਾ ਜਲੰਧਰ ਦੁ ਮੁੱਖ ਪ੍ਰਚਾਰਕ ਸ਼ੇਖ ਮੱਨਾਨ,ਮੁਹੰਮਦ ਨਸੀਮ ਤਾਹਿਰ,ਅਯੂਬ ਖਾਨ,ਅਤਾਵਲ ਅੱਵਲ,,ਮੁਬਾਰਕ ਮੀਰ, ਮੌਲਾਨਾਂ ਨਜਰੂਲ ਇਸਲਾਮ,ਮਹਿਤਾਬ ਮੁਹੰਮਦ,ਤਾਜ ਮੁਹੰਮਦ,ਤੁਫੈਲ ਮੁਹੰਮਦ ਅਤੇ ਸੈਫੁਰ ਰਹਿਮਾਨ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਆਪਸ ਵਿੱਚ ਸਾਰੇ ਭੇਦ ਭੁਲਾਕੇ ਮਿਲਜੁਲਕੇ ਰਹਿਣ ਦੀ ਅਪੀਲ ਕੀਤੀ।ਅੰਤ ਵਿੱਚ ਮੁਅੱਜਿਜ ਹਸਤੀਆਂ ਨੂੰ ਸਿਰੋਪੇ ਭੇਂਟ ਕੀਤੇ ਗਏ।
Post a Comment