ਸਰਦੂਲਗੜ੍ਹ 27 ਨਵੰਬਰ (ਸੁਰਜੀਤ ਸਿੰਘ ਮੋਗਾ) ਮਾਲਵਾ ਖੇਤਰ ਦਾ ਕਾਲਾ ਅਤੇ ਸਾਹ ਦੈਂਤ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਘੱਗਰ ਦਰਿਆ ਵਿੱਚ ਪਿਛਲੇ ਲੰਬੇ ਸਮੇ ਤੋ ਗੰਦਾ ਜ਼ਹਿਰੀਲਾ ਪ੍ਰਦੂਸਤ ਪਾਣੀ ਵੱਗ ਰਿਹਾ ਹੈ। ਜਿਸ ਵਿਚੋ ਗੰਦੀ ਬੰਦਬੂ ਦੂਰ-ਦੂਰ ਤੱਕ ਮਾਰਦੀ ਹੈ। ਇਸ ਜ਼ਹਿਰੀਲੇ ਪਾਣੀ ਨਾਲ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀ ਰਿਹਾ। ਇਸ ਪ੍ਰਦੂਸਤ ਪਾਣੀ ਨਾਲ ਘੱਗਰ ਕੰਢੇਵੱਸੇ ਪਿੰਡਾ ਵਿੱਚ ਅਨੇਕਾ ਲੋਕ ਕਾਲਾ ਪੀਲੀਆ, ਨਾ-ਮੁਰਾਦ ਬਿਮਾਰੀ ਕੈਸਰ, ਟੀ.ਵੀ, ਗੋਡੇ ਮੋਡਿਆ 'ਚ ਦਰਦ ਅਤੇ ਪੇਟ ਦੀਆ ਅਨੇਕਾ ਬਿਮਾਰੀਆ ਆਦਿ ਦੇ ਲੋਕ ਵੱਡੀ ਗਿਣਤੀ ਵਿੱਚ ਪੀੜਤ ਹੋ ਗਏ ਹਨ।ਜਿਸ ਨੂੰ ਸ੍ਰੋਮਣੀ ਅਕਾਲੀ ਦਲ, ਬੀ.ਜੇ.ਪੀ. ਗੰਠਜੋੜ ਦੀ ਸਰਕਾਰ ਦੇ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨੇ ਕਿਹਾ ਸੀ, ਘੱਗਰ ਦਰਿਆ ਵਿਚ ਵੱਗ ਰਹੇ ਜ਼ਹਿਰੀਲੇ ਪਾਣੀ ਨੂੰ 2013 ਵਿਚੱ ਬੰਦ ਕਰ ਦਿੱਤਾ ਜਾਵੇਗਾ।ਪਰ ਅੱਜੇ ਤੱਕ ਇਸ ਪਾਣੀ ਦੇ ਸਾਫ ਹੋਣ ਦੀ ਬਜਾਏ ਹੋਰ ਵੀ ਪ੍ਰਦੂਸਿਤ ਕਾਲਾ ਪਾਣੀ ਆਉਣਾ ਸੁਰੂ ਹੋ ਗਿਆ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਯੂਥ ਕਾਗਰਸ ਦੇ ਹਲਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਮੀਟਿੰਗ ਦੌਰਾਨ ਆਪਣੇ ਗ੍ਰਹਿ ਵਿਖੇ ਪੱਤਰਕਾਰਾ ਨਾਲ ਸਾਝੇ ਕੀਤੇ। ਉਹਨਾ ਕਿਹਾ ਇਹ ਕਾਲਾ ਦੈਂਤ ਪੂਰੇ ਮਾਲਵੇ ਪੱਟੀ ਦੇ ਵਿਚ ਦੀ ਨਾਗ ਵਾਗ ਵੱਲ ਵਲੇਵੇ ਮਾਰਦਾ ਹੋਇਆ ਗੁਜਰਦਾ ਹੈ। ਉਨ੍ਹਾਂ ਕਿਹਾ ਬੇਸ਼ੱਕ ਮਨੁੱਖ, ਸਰਕਾਰ ਵੱਲੋ ਲਾਏ ਆਰ.ੳ. ਵਾਲਾ ਪਾਣੀ ਪੀ ਸਕਦੇ ਹਨ। ਪਰ ਲੋਕਾ ਵੱਲੋ ਰੱਖੇ ਦਧਾਰੂ ਪਸੂ ਤਾ ਇਸ ਕਾਲੇ ਦੈਂਤ ਦਾ ਪ੍ਰਦੂਸਿਤ ਪਾਣੀ ਪੀ ਕੇ ਦੁੱਧ ਦਿੰਦੇ ਹਨ। ਉਹ ਵੀ ਅਜੀਬ ਅਤੇ ਅਨੇਕਾ ਬਿਮਾਰੀਆ ਤੋ ਪੀੜਤ ਪਾਏ ਜਾਦੇ ਹਨ। ਜੋ ਅੱਤ ਗਰੀਬੀ ਰੇਖਾ ਵਾਲੇ ਲੋਕ ਹਨ, ਉਹ ਇੱਕ ਡੰਗ ਦੀ ਰੋਠੀ ਤੋ ਵੀ ਫਾਕਾ ਕੱਟਣ ਲਈ ਮਜਬੂਰ ਹਨ। ਉਨ੍ਹਾਂ ਨੂੰ ਧਰਤੀ ਹੇਠਲਾ ਪ੍ਰਦੂਸਿਤ ਪਾਣੀ ਪੀ ਕੇ ਗੁਜਾਰਾ ਕਰਨਾ ਪੈਦਾ ਹੈ। ਇਹ ਗਰੀਬ ਅਨੇਕਾ ਬਿਮਾਰੀਆ ਨਾਲ ਝੂਜ ਰਹੇ ਹਨ। ਮਹਿੰਗੇ ਭਾਅ ਦੀਆਂ ਦਵਾਈਆ ਲੈਣ ਦੀ ਸਮਰੱਥਾ ਨਹੀ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਅਤੇ ਉਪੱ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਮਾਲਵੇ ਪੱਟੀ 'ਚ ਨਾ-ਮੁਰਾਦ ਬਿਮਾਰੀਆ ਦੇ ਇਲਾਜ ਲਈ ਹਸਪਤਾਲ ਖੋਲਣ ਦੇ ਤੁੱਲ ਹੈ, ਜੇ ਘੱਗਰ ਦਰਿਆ ਵਿੱਚ ਸ਼ਹਿਰਾ ਫੈਕਟਰੀਆ ਦਾ ਪ੍ਰਦੂਸਿਤ ਪਾਣੀ ਪੈਣ ਤੇ ਸਖਤੀ ਨਾਲ ਮੁਕੰਮਲ ਪਾਬੰਦੀ ਲਾ ਕੇ ਬੰਦ ਕਰ ਦੇਵੇ ਅਤੇ ਇਸ ਤਰ੍ਹਾ ਮਾਲਵਾ ਬੱਚ ਜਾਵੇਗਾ। ਉਨ੍ਹਾ ਕਿਹਾ ਜੇ ਇਸ ਘੱਗਰ ਦਰਿਆ 'ਚ ਵੱਗਣ ਵਾਲੇ ਕਾਲੇ ਜ਼ਹਿਰੀਲੇ ਪਾਣੀ ਤੇ ਰੋਕ ਨਾ ਲਾਈ ਗਈ ਤਾ ਉਹ ਦਿਨ ਦੂਰ ਨਹੀ ਜਦੋ ਇਨ੍ਹਾ ਨਾ ਮੁਰਾਦ ਬਿਮਾਰੀਆ ਤੇ ਕਾਬੂ ਪਾਉਣਾ ਕਿਸੇ ਵੀ ਸਰਕਾਰ ਦੀ ਸਮਰੱਥਾ 'ਚ ਨਹੀ ਰਹੇਗਾ। ਉਨ੍ਹਾਂ ਮੰਗ ਕਰਦਿਆ ਕਿਹਾ ਮਾਲਵੇ ਪੱਟੀ ਦੇ ਲੋਕਾ ਨਾਲ ਕੀਤੇ ਵਾਧੇ ਅਨੁਸਾਰ ਸ੍ਰ: ਬਾਦਲ ਘੱਗਰ ਨਦੀ(ਦਰਿਆ) 'ਚ ਪੈਣ ਵਾਲੇ ਪਾਣੀ ਨੂੰ ਫੋਰਨ ਬੰਦ ਕੀਤਾ ਜਾਵੇ। ਇਸ ਮੌਕੇ ਜਗਸੀਰ ਸਿੰਘ ਮੀਰਪੁਰ, ਸਾਬਕਾ ਯੂਥ ਪ੍ਰਧਾਨ ਅਮਨਦੀਪ ਬੱਬੂ, ਬਲਕਰਨ ਝੰਡੂਕੇ, ਈਸਰ ਸਿੰਘ ਫੱਤਾ, ਬਿੰਦਰ ਸਿੰਘ ਫੱਤਾ, ਦਵਿੰਦਰ ਸਿੰਘ ਸੰਧੂ, ਜਗਸੀਰ ਸਿੰਘ ਜੱਗਾ, ਰਣਵੀਰ ਸਿੰਘ ਜਟਾਣਾ, ਵਿਜੇ ਰਾਠੀ, ਰਜਿੰਦਰ ਖੈਰਾ, ਤਰਨ ਉਪੱਲ ਆਦਿ ਹਾਜਿਰ ਸਨ।
Post a Comment