ਹੁਸ਼ਿਆਰਪੁਰ 1 ਨਵੰਬਰ (ਨਛਤਰ ਸਿੰਘ) 12 ਬਟਾਲੀਅਨ ਐਨ.ਸੀ.ਸੀ. ਅਧੀਨ ਆਉਂਦੇ ਸਮੂਹ ਸਕੂਲਾਂ ਤੇ ਕਾਲਜਾਂ ਵਾਸਤੇ ਸਰਕਾਰੀ ਕਾਲਜ ਤਲਵਾੜਾ ਵਿਖੇ ਲਗੇ ਐਨ.ਸੀ.ਸੀ. ਸਿਖਲਾਈ ਕੈਂਪ ਦੌਰਾਨ ਨਸ਼ਾ ਮੁਕਤੀ ਤੇ ਸਮਾਜ ਸੇਵਾ ਵਿਸ਼ੇ ‘ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਸ: ਰਸ਼ਪਾਲ ਸਿੰਘ ਸੋਸ਼ਿਆਲੋਜਿਸਟ ਚੇਅਰਮੈਨ ਸ਼ੁਭ ਕਰਮਨ ਸੁਸਾਇਟੀ ਨੇ ਤੰਬਾਕੂ ਅਤੇ ਹੋਰ ਨਸ਼ਿਆਂ ਦੇ ਕਾਰਣ ਅਤੇ ਨੁਕਸਾਨ ਬਾਰੇ ਬੋਲਦਿਆਂ ਕਿਹਾ ਕਿ ਸ਼ਰਾਬ ਅਤੇ ਤੰਬਾਕੂ ਜੋ ਵਿਕਰੀ ਅਤੇ ਵਰਤੋਂ ਲਈ ਮਨਜ਼ੂਰਸ਼ੁਦਾ ਹਨ, ਇਹੀ ਨਸ਼ਿਆਂ ਦੇ ਰੁਝਾਨ ‘ਚ ਵਾਧਾ ਕਰਦੇ ਹਨ। ਤੰਬਾਕੂ ਵਿਚ ਪਾਇਆ ਜਾਂਦਾ ਨਸ਼ੀਲਾ ਅਤੇ ਜ਼ਹਿਰੀਲਾ ਪਦਾਰਥ ਨਿਕੋਟੀਨ ਜਿ¤ਥੇ ਨਸ਼ੇ ਦੀ ਲਿਤ ਲਾਉਂਦਾ ਹੈ ਉ¤ਥੇ ਖੂਨ ਨੂੰ ਗਾੜਾ ਕਰਨ ਤੇ ਦਿਲ ਦੀਆਂ ਨਾੜੀਆਂ ਵਿਚ ਕੋਲੈਸਟਰੋਲ ਜੰਮ ਜਾਣ ਦਾ ਕਾਰਣ ਬਣਦਾ ਹੈ। ਸ਼ਰਾਬ ਵਿਚਲਾ ਨਸ਼ੀਲਾ ਪਦਾਰਥ ਨਰਵਸ ਸਿਸਟਮ ਨੂੰ ਡਿਪਰੈਸ ਕਰਦਾ ਹੈ।ਉਹਨਾਂ ਕਿਹਾ ਨਸ਼ਿਆਂ ਦੀ ਮੰਗ ਨੂੰ ਖਤਮ ਕਰਨ ਅਤੇ ਸਪਲਾਈ ਨੂੰ ਠ¤ਪ ਕਰਨ ਦੀ ਅਹਿਮ ਜ਼ਿੰਮੇਵਾਰੀ ਸਮਾਜ ਦੇ ਵਾਰਸ ਵਿਦਿਆਰਥੀ ਵਰਗ ਦੇ ਸਿਰ ‘ਤੇ ਖੜੀ ਹੈ।
ਕੈਪਟਨ ਨਿਰਵੈਰ ਸਿੰਘ ਆਈ.ਟੀ.ਆਈ ਹੁਸ਼ਿਆਰਪੁਰ ਨੇ ਕਿਹਾ ਕਿ ਨਸ਼ਾ-ਗ੍ਰਸਤ ਵਿਅਕਤੀ ਚਾਹੁੰਦੇ ਹੋਏ ਵੀ ਖੂਨ ਦਾਨ ਨਹੀਂ ਕਰ ਸਕਦਾ ਅਤੇ ਉਹ ਕਿਸੇ ਦੀ ਜਾਨ ਬਚਾਉਣ ਦਾ ਮਾਣ ਵੀ ਨਹੀਂ ਖ¤ਟ ਸਕਦਾ। ਉਹਨਾਂ ਨੇ ਖੂਨਦਾਨੀ ਦੀਆਂ ਯੋਗਤਾਵਾਂ ਦ¤ਸਦਿਆਂ ਕਿਹਾ ਕਿ ਜ਼ਰੂਰੀ ਹੈ ਕਿ ਜਵਾਨੀ ਦੀ ਉਮਰ ‘ਚ ਕਿਸੇ ਵੀ ਬਿਮਾਰੀ ਨੂੰ ਸ¤ਦਾ ਨਾ ਦੇਈਏ।
ਡਾ: ਗੁਰਪਾਲ ਦਾਸ ਕੌਡਲ ਨੇਤਰਦਾਨ ਐਸੋਸੀਏਸ਼ਨ ਨੇ ਅ¤ਖਾਂ ਦਾਨ ਦੀ ਲੋੜ ‘ਤੇ ਬੋਲਦਿਆਂ ਕਿਹਾ ਕਿ ਹਰ ਸਾਲ 64 ਹਜ਼ਾਰ ਅ¤ਖਾਂ ਦਾ ਦਾਨ ਮਿਲਣਾ ਚਾਹੀਦਾ ਹੈ ਜਦਕਿ 27 ਹਜ਼ਾਰ ਅ¤ਖਾਂ ਹੀ ਮਿਲਦੀਆਂ ਹਨ।ਇੰਜ: ਗੁਲਜ਼ਾਰ ਸਿੰਘ ਅਤੇ ਸ: ਗੁਰਪਾਲ ਸਿੰਘ ਪ੍ਰੋਜੈਕਟ ਐਸੋਸੀਏਟ ਸ਼ੁਭ ਕਰਮਨ ਸੁਸਾਇਟੀ ਨੇ ਨਸ਼ਾ ਵਿਰੋਧੀ ਪ੍ਰਦਰਸ਼ਨੀ ਰਾਹੀਂ ਲੜਕੇ-ਲੜਕੀਆਂ ਨੂੰ ਜਾਗਰੂਕ ਕੀਤਾ।
ਇਸ ਮੌਕੇ ਕਰਨਲ ਸ੍ਰੀ ਆਰ.ਸੀ. ਸ਼ਰਮਾ, ਲੈਫਟੀਨੈਂਟ ਕਰਨਲ ਸ੍ਰੀ ਰੋਹਿਤ ਖੁਰਾਨਾ, ਕੈਪਟਨ ਸਤਨਾਮ ਸਿੰਘ, ਏ.ਐਨ.ਓ ਸ੍ਰੀ ਸਚਦੇਵਾ, ਸੂਬੇਦਾਰ ਮੇਜਰ ਅਤੇ ਸੂਬੇਦਾਰ ਰੈਂਕ ਅਧਿਕਾਰੀ ਤੇ ਅਧਿਆਪਕ ਸਟਾਫ਼ ਹਾਜ਼ਰ ਸਨ।
Post a Comment