ਸ਼ਹਿਣਾ/ਭਦੌੜ 1 ਨਵੰਬਰ (ਸਾਹਿਬ ਸੰਧੂ) ਬੀਤੀ ਰਾਤ ਭਦੌੜ ਦੇ ਮਹੁੱਲਾ ਢੀਂਡਸਾ ਵਿਖੇ ਇੱਕ ਔਰਤ ਅੱਗ ਨਾਲ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹੁੱਲਾ ਢੀਂਡਸਾ ਵਿਖੇ ਮਨਜੀਤ ਕੌਰ ਪਤਨੀ ਅਮਰਜੀਤ ਸਿੰਘ ਰਾਤ ਸਮੇ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤਾਂ ਅਚਾਨਕ ਚੁੱਲ•ੇ ਦੇਨਜਦੀਕ ਪਈ ਤੇਲ ਦੀ ਕੈਨੀ ਡਿਗ ਜਾਣ ਕਾਰਨ ਤੇਲ ਡੁੱਲ ਗਿਆ ਤੇ ਤੇਲ ਨੂੰ ਅੱਗ ਲੱਗ ਜਾਣ ਕਾਰਨ ਮਨਜੀਤ ਕੌਰ ਅੱਗ ਵਿੱਚ ਘਿਰ ਗਈ ਤੇ ਅੱਗ ਲੱਗਣ ਨਾਲ ਬੁਰੀ ਤਰਾਂ ਨਾਲ ਝੁਲਸ ਗਈ। ਪਰਿਵਾਰਕ ਮੈਂਬਰਾਂ ਨੇ ਮਨਜੀਤ ਕੌਰ ਨੂੰ ਜਖ਼ਮੀ ਹਾਲਤ ਵਿੱਚ ਬਰਨਾਲੇ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਜਿਥੇ ਡਾਕਟਰਾਂ ਨੇ 80 ਫੀਸਦੀ ਜਲ ਜਾਣ ਕਾਰਨ ਉਸ ਨੂੰ ਪਟਿਆਲਾ ਅਤੇ ਪਟਿਆਲਾ ਤੋਂ ਚੰਡੀਗੜ• ਰੈਫਰ ਕਰ ਦਿੱਤਾ। ਜਿਥੇ ਉਕਤ ਔਰਤ ਦੀ ਹਾਲਤ ਨਾਜੁਕ ਬਣੀ ਹੋਈ ਹੈ। ਇਸ ਸਬੰਧੀ ਥਾਣਾ ਮੁੱਖੀ ਨੇ ਦੱਸਿਆ ਕਿ ਪੁਲਿਸ ਦੁਆਰਾ ਲਏ ਗਏ ਬਿਆਨਾ ਵਿੱਚ ਉਕਤ ਔਰਤ ਨੇ ਦੱਸਿਆ ਕਿ ਇਹ ਘਟਨਾਂ ਅਚਾਨਕ ਹੋਈ ਹੈ ਤੇ ਪੁਲਿਸ ਨੇ ਉਕਤ ਬਿਆਨਾ ਤੇ ਆਪਣੀ ਕਾਰਵਾਈ ਨੂੰ ਜ਼ਾਰੀ ਰੱਖਿਆ।
Post a Comment