ਖੇਡ ਮੁਕਾਬਲੇ ਕਰਵਾਏ
Friday, November 16, 20120 comments
ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਸਰਕਾਰੀ ਪ੍ਰਾਇਮਰੀ ਸਕੂਲ ਪ¤ਖੋਂਕੇ ਵਿਖੇ ਬਾਲ ਦਿਵਸ ‘ਤੇ ਬ¤ਚਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਤੋਂ ਪਹਿਲਾ ਰੰਗਾਂ-ਰੰਗ ਪ੍ਰੋਗਰਾਮ ਦੌਰਾਨ ਬ¤ਚਿਆਂ ਨੇ ਕਵਿਤਾਵਾਂ ਤੇ ਗੀਤ ਪੇਸ਼ ਕੀਤੇ। ਇਸ ਸਮੇਂ ਦੋੜਾਂ ਦੇ ਮੁਕਾਬਲੇ ਕਲਾਸ ਪਹਿਲੀ (ਲੜਕੇ) ਸੁਖਚੈਨ ਸਿੰਘ ਕਲਾਸ ਦੂਜੀ ਅਰਸ਼ਦੀਪ ਸਿੰਘ, ਕਲਾਸ ਤੀਜੀ ਰਵਿੰਦਰ ਸਿੰਘ, ਕਲਾਸ ਚੌਥੀ ਜਗਦੇਵ ਸਿੰਘ, ਕਲਾਸ ਪੰਜਵੀਂ ਮੰਗਤ ਸਿੰਘ ਨੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਦੌੜਾਂ (ਲੜਕੀਆਂ) ਦੇ ਮੁਕਾਬਲੇ ਵਿਚ ਅਮਨਦੀਪ ਕੌਰ ਕਲਾਸ ਪਹਿਲੀ, ਰਣਜੀਤ ਕੌਰ ਕਲਾਸ ਦੂਜੀ, ਅਰਸ਼ਦੀਪ ਕੌਰ ਕਲਾਸ ਤੀਜੀ, ਹਰਦੀਪ ਕੌਰ ਕਲਾਸ ਚੌਥੀ, ਅਮਨਦੀਪ ਕੌਰ ਕਲਾਸ ਪੰਜਵੀਂ ਨੇ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਲੰਬੀ ਛਾਲ (ਲੜਕੀਆਂ) ਅਮਨਦੀਪ ਕੌਰ ਪੰਜਵੀਂ ਕਲਾਸ ਅਤੇ (ਲੜਕਿਆਂ) ਦੇ ਮੁਕਾਬਲੇ ‘ਚੋਂ ਗੁਰਤੇਜ ਸਿੰਘ ਚੌਥੀ ਕਲਾਸ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸ ਤਰ•ਾਂ ਸੈਰ ਦੌੜ ‘ਚੋਂ ਗੁਰਤੇਜ ਸਿੰਘ (ਲੜਕੇ) ਪਹਿਲਾ ਤੇ ਲੜਕੀਆਂ ਦੇ ਮੁਕਾਬਲੇ ‘ਚ ਹਰਪ੍ਰੀਤ ਕੌਰ ਪਹਿਲੇ ਸਥਾਨ ‘ਤੇ ਰਹੀ। ਇਨਾਮਾਂ ਦੀ ਵੰਡ ਮੁ¤ਖ ਅਧਿਆਪਕਾ ਜਸਵੀਰ ਕੌਰ, ਰਜਨੀ ਬਾਲਾ, ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ, ਬਲਵੰਤ ਸਿੰਘ, ਗੁਰਮੀਤ ਕੌਰ, ਪਰਮਜੀਤ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਲਖਵਿੰਦਰ ਕੌਰ ਨੇ ਸਾਂਝੇ ਤੌਰ ‘ਤੇ ਕੀਤੀ।

Post a Comment