ਸ੍ਰੀ ਮੁਕਤਸਰ ਸਾਹਿਬ 20 ਨਵੰਬਰ (ਵਾਕਫ਼)ਸਰਕਾਰੀ ਕੰਨਿਆ ਸੈਕੰਡਰੀ ਸਕੂਲ ਭਾਗਸਰ ਵਿਖੇ ਸਕੂਲ ਦੇ ਪ੍ਰਿੰਸੀਪਲ ਮੈਡਮ ਬਲਜੀਤ ਕੌਰ ਦੀ ਰਹਿਨੁਮਾਈ ਹੇਠ ਸਕੂਲ ਕੈਂਪਸ ਵਿਖੇ ਨਸ਼ਾ ਵਿਰੋਧੀ ਦਿਵਸ ਮੌਕੇ ਵਿਦਿਆਰਥੀਆਂ ਦੇ ਨਸ਼ਾ ਵਿਰੋਧੀ ਕਵਿਤਾਵਾਂ ਅਤੇ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ। ਕਵਿਤਾ ਮੁਕਾਬਲੇ ਵਿਚ ਨੌਵੀਂ ਸ੍ਰੇਣੀ ਦੀ ਵਿਦਿਆਰਥਣ ਰਾਜਵੀਰ ਕੌਰ ਨੇ ਪਹਿਲਾ ਜਦ ਕਿ ਦਸਵੀਂ ਸ੍ਰੇਣੀ ਦੀ ਵਿਦਿਅਰਥਣ ਕਮਲਦੀਪ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸੈਕੰਡਰੀ ਵਿਭਾਗ ਦੇ ਵਿਦਿਆਰਥੀਆਂ ਦੇ ਪੇਪਰ ਰੀਡਿੰਗ ਮੁਕਾਬਲੇ ਵਿਚ ਹਰਪ੍ਰੀਤ ਕੌਰ ਦਸਵੀਂ ਸ੍ਰੇਣੀ ਨੇ ਪਹਿਲਾ, ਪਵਨਪ੍ਰੀਤ ਕੌਰ +1 ਸ੍ਰੇਣੀ ਨੇ ਦੂਸਰਾ ਅਤੇ ਰਵਿੰਦਰ ਕੌਰ +1 ਸ੍ਰੇਣੀ ਤੇ ਰਾਜਵਿੰਦਰ ਕੌਰ +2 ਸ੍ਰੇਣੀ ਨੇ ਸਾਂਝੇ ਰੂਪ ਵਿਚ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਿਡਲ ਵਿਭਾਗ ਦੇ ਪੇਪਰ ਰੀਡਿੰਗ ਮੁਕਾਬਲਿਆਂ ਵਿਚ ਜਸ਼ਨਦੀਪ ਕੌਰ ਸੱਤਵੀਂ ਸ੍ਰੇਣੀ ਨੇ ਪਹਿਲਾ, ਪਿੰਦਰ ਕੌਰ ਛੇਵੀਂ ਸ੍ਰੇਣੀ ਨੇ ਦੂਸਰਾ ਅਤੇ ਸੁਨੀਤਾ ਰਾਣੀ ਸੱਤਵੀ ਸ੍ਰੇਣੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਕੂਲ ਦੇ ਵੱਖ-ਵੱਖ ਅਧਿਆਪਕਾਂ ਨੇ ਆਖਿਆ ਕਿ ਸਾਡੇ ਦੇਸ਼ ਵਿਚ ਨਸ਼ਿਆਂ ਦੀ ਬਿਮਾਰੀ ਘੁਣ ਵਾਂਗ ਪਸਰ ਰਹੀ ਹੈ। ਪੰਜਾਬ ਵਿਚ ਵਧੇਰੇਤਰ ਨੌਜਵਾਨ ਮਹਿੰਗੇ ਨਸ਼ਿਆਂ ਦੇ ਆਦੀ ਬਣ ਚੁੱਕੇ ਹਨ। ਉਨ੍ਹਾਂ ਆਖਿਆ ਕਿ ਨਸ਼ੇ ਜਿਥੇ ਸਾਡੀ ਆਰਥਿਕਤਾ ਨੂੰ ਲੀਹੋਂ ਲਾਹੁੰਦੇ ਹਨ ਉਥੇ ਇਹ ਅਨਮੋਲ ਜ਼ਿੰਦਗੀਆਂ ਨੂੰ ਵੀ ਬਰਬਾਦੀ ਵੱਲ ਧਕੇਲਦੇ ਹਨ। ਉਨ੍ਹਾਂ ਸਮੁੱਚੇ ਵਿਦਿਆਰਥੀ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਰੈਲੀ ਦਾ ਪ੍ਰਦਰਸ਼ਨ ਕਰਦਿਆਂ ਨਸ਼ਾ ਵਿਰੋਧੀ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਦੇ ਮੁਕਾਬਲਿਆਂ ਦੌਰਾਨ ਮੈਡਮ ਸ਼ਵਿੰਦਰ ਕੌਰ, ਤੇਜਿੰਦਰ ਕੌਰ ਤੇ ਨਰੇਸ਼ ਕੁਮਾਰ ਸਲੂਜਾ ਨੇ ਜੱਜਾਂ ਦੀ ਭੂਮਿਕਾ ਅਦਾ ਕੀਤੀ। ਮੰਚ ਸੰਚਾਲਣ ਬੂਟਾ ਸਿੰਘ ਵਾਕਫ਼ ਨੇ ਕੀਤਾ। ਮਾਸਟਰ ਕੁਲਦੀਪ ਸਿੰਘ ਡੀ. ਪੀ. ਈ. ਨੇ ਵਿਸ਼ੇਸ ਸਹਿਯੋਗ ਦਿੱਤਾ। ਇਸ ਮੌਕੇ ਤੇ ਲੈਕਚਰਾਰ ਪਰਮਜੀਤ ਕੌਰ, ਅਰਵਿੰਦ ਸਿੰਘ, ਮਹਿੰਦਰ ਵਰਮਾ, ਰਾਜਬੀਰ ਸਿੰਘ, ਕੁਲਦੀਪ ਸਿੰਘ, ਅਕੁੰਸ਼ ਕੁਮਾਰ, ਮਨੀਸ਼, ਨੀਰਜਾ ਕੁਮਾਰੀ, ਅਰਵਿੰਦਰ ਕੌਰ, ਅੰਜੂ ਬਾਲਾ, ਗੁਰਪ੍ਰੀਤ ਕੌਰ, ਸੁਖਦੀਪ ਕੌਰ, ਬਲਵੀਰ ਸਿੰਘ ਕਲਰਕ ਤੇ ਕਿਰਨਦੀਪ ਕੌਰ ਆਦਿ ਸਟਾਫ਼ ਮੈਂਬਰਾਨ ਹਾਜ਼ਰ ਸਨ।
Post a Comment