ਬਿਰਕ ਬਰਸਾਲ 20 ਨਵੰਬਰ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਉੱਚ ਕੋਟੀ ਦੇ ਖੇਡ ਪ੍ਰਮੋਟਰ ਅਤੇ ਯੂਥ ਕਾਂਗਰਸੀ ਆਗੂ ਐਨ ਆਰ ਆਈ ਗੁਰਸੇਵਕ ਸਿੰਘ ਬਰਸਾਲ ਨੇ ਇੱਕ ਫੋਨ ਕਾਲ ਦੁਆਰਾ ਪੱਤਰਕਾਰਾ ਨਾਲ ਰਾਬਤਾ ਕਾਈਮ ਕਰਦੇ ਦੱਸਿਆ ਕਿ ਉਹਨਾ ਦੇ ਜੱਦੀ ਪਿੰਡ ਬਰਸਾਲ ਵਿਖੇ ਖੇਡ ਮੇਲਾ ਕਰਵਾਇਆਂ ਜਾ ਰਿਹਾ ਹੈ ।ਇਸ ਖੇਡ ਮੇਲੇ ਵਿੱਚ ਯੂਨਾਈਟਡ ਸਪੋਰਟਸ ਐਂਡ ਕਲਚਰ ਕਲੱਬ ਪ੍ਰਧਾਨ ਐਨ ਆਰ ਆਈ ਚਰਨਜੀਤ ਸਿੰਘ ਘੁਮਾਣ,ਬਾਈ ਉਮ ਪ੍ਰਕਾਸ਼ ਪੋਨੇ ਵਾਲੇ,ਹਰਪਿੰਦਰ ਸਿੰਘ ਯੂ ਐਸ ਏ ਦਾ ਵਿਸ਼ੇਸ ਸਹਿਯੋਗ ਹੋਵੇਗਾ ।ਇਸ ਖੇਡ ਮੇਲੇ ਵਿੱਚ ਕੁੱਤਿਆਂ ਦੀਆ ਦੌੜਾ,ਬੈਲ਼ ਗੱਡੀਆ ਦੀਆ ਦੌੜਾ ਤੇ ਉਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ।ਟੂਰਨਾਂਮੈਂਟ ਦੇ ਆਖਰੀ ਦਿਨ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਤੇ ਪਿੰਡ ਵਿੱਚ ਕਾਂਗਰਸ ਪਾਰਟੀ ਦੇ ਬੋਹੜ ਵਜੋ ਜਾਣੇ ਜਾਦੇ ਪਿੰਡ ਦੇ ਸਰਪੰਚ ਚੇਅਰਮੈਨ ਹਰਭਗਵਾਨ ਸਿੰਘ ਜੀ ਰੂਪ ਨੂੰ ਵਧੀਆ ਸੇਵਾਵਾ ਹਿੱਤ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਜਾਵੇਗਾ ।ਪਹਿਲੇ ਤੇ ਦੂਜੇ ਦਰਜੇ ਤੇ ਆਉਣ ਵਾਲੀਆਂ ਟੀਮਾ ਨੂੰ ਨੈਨੋ ਕਾਰ ਤੇ ਮੋਟਰਸਾਈਕਲ ਨਾਲ ਸਨਮਾਨਿਆ ਜਾਵੇਗਾ ਇਸ ਖੇਡ ਮੇਲੇ ਦੀ ਸਾਰੀ ਤਿਆਰੀ ਸਿੰਦਰਪਾਲ ਸਿੰਘ ਸਿੰਦਰੀ,ਅਵਤਾਰ ਸਿੰਘ ਭੰਡਾਲ ਕਰ ਰਹੇ ਹਨ ।ਇਸ ਹੋਣ ਵਾਲੇ ਖੇਡ ਮੇਲੇ ਦੀਆ ਤਰੀਕਾ ਜਲਦ ਹੀ ਖਿਡਾਰੀਆ ਤੇ ਖੇਡ ਪ੍ਰੇਮੀ ਦੇ ਰੂਬ ਰੂ ਕੀਤੀਆ ਜਾਣਗੀਆ ਤੇ ਪੰਜਾਬੀ ਸੱਭਿਆਚਾਰ ਨੂੰ ਤਰੋਤਾਜਾ ਰੱਖਣ ਵਾਲੇ ਕਲਾਕਾਰਾ ਦਾ ਵਿਸ਼ੇਸ ਸਨਮਾਨ ਹੋਵੇਗਾ
Post a Comment