ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਕਿਸੇ ਨੇ ਸੱਚ ਹੀ ਬਿਆਨ ਕੀਤਾ ਹੈ ਕਿ ਜਿੱਥੇ “ਕੁੱਤੀ ਚੋਰਾਂ ਨਾਲ ਰਲ ਜਾਏ,ਉਸ ਘਰ ਦਾ ਕੋਈ ਰਖਵਾਲਾ ਨਹੀ”ਇਹ ਕਹਾਵਤ ਸਾਡੀ ਸੂਬਾ ਸਰਕਾਰ ਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਤੇ ਪੂਰੀ ਤਰਾਂ ਢੁਕਦੀ ਹੈ ।ਹੁਣ ਤੁਸੀ ਸੋਚਦੇ ਹੋਵੋਗੇ ਕਿ ਕਿਸ ਤਰਾਂ ਆਉ ਤੁਹਾਨੂੰ ਦੱਸੀਏ,ਹਰ ਵਾਰ ਕਣਕ,ਝੋਨਾ ਕੱਟਣ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਨੂੰ ਅੱਗ ਨਾ ਲਾਈ ਜਾਏ ਇਹ ਹੁਕਮ ਸਰਕਾਰ ਜਾਰੀ ਕਰਦੀ ਹੈ ਤੇ ਜਿਸ ਨੇ ਇਸ ਹੁਕਮ ਦੀਆਂ ਧੱਜੀਆ ਉਡਾਈਆਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਵੀ ਆਖਦੀ ਹੈ ।ਸਾਡੀਆ ਸਰਕਾਰਾ ਦੇ ਬਿਆਨ ਸਿਰਫ ਅਖਬਾਰੀ ਬਿਆਨ ਹੀ ਬਣ ਕੇ ਰਿਹ ਜਾਦੇ ਹਨ ।ਕਿਉ ਕਿ ਸਾਡੇ ਸੂਬੇ ਦੇ ਕਿਸਾਨ ਬਿੰਨਾ ਕਿਸੇ ਦੇ ਡਰੋ ਪਰਾਲੀ ਨੂੰ ਲਗਾਤਾਰ ਸਾੜ ਰਹੇ ਹਨ ਕਈ ਵਾਰ ਦਾ ਇਸ ਪਰਾਲੀ ਦਾ ਧੂੰਆ ਕਈ ਵੱਡੇ ਹਾਦਸੇ ਕਰਵਾ ਜਾਦਾ ਹੈ ਤੇ ਕਈ ਪਰਿਵਾਰਾ ਦੇ ਚੁੱਲ੍ਹੇ ਠੰਡੇ ਕਰ ਜਾਦਾ ਹੈ ।ਜਿਸ ਦੀਆ ਤਾਜਾ ਮਿਸਾਲਾ ਆਮ ਵੇਖਣ ਨੂੰ ਮਿਲਦੀਆਂ ਹਨ ,ਇਸ ਅਣਗੋਲੀ ਨੂੰ ਪ੍ਰਸਾਸਨ ਦੇ ਕੰਨੇ ਤੱਕ ਪਹੁੰਚਾਉਣ ਲਈ ਕਈ ਅਖਬਾਰਾ ਉਦਮ ਕਰਦੀਆਂ ਹਨ ਪਰ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ ਤਦ ਹੀ ਇੰਨਾ ਖਬਰਾਂ ਦਾ ਇੰਨਾ ਤੇ ਕੋਈ ਅਸਰ ਨਹੀ ਹੁੰਦਾ ।ਪਿੱਛਲੇ ਦਿਨੀ ਤਾਂ ਅਖਬਾਰਾਂ ਵਿੱਚ ਇਹ ਸੁਰਖੀਆ ਵੀ ਬਣੀਆ ਸਨ ਕਿ ਕਈ ਸਰਕਾਰੀ ਅਫਸਰਾ ਦੀਆ ਬੱਤੀਆ ਵਾਲੀਆ ਗੱਡੀਆ ਵੀ ਧੂੰਏ ਨੂੰ ਪਾਰ ਕਰਦੀਆਂ ਬਿੰਨਾ ਕੋਈ ਕਾਰਵਾਈ ਕਰਦੀਆਂ ਗੁਜਰ ਗਈਆ ਜਦ ਤੱਕ ਇਸ ਤਰਾਂ ਹੁੰਦਾ ਰਹੇਗਾ ਸਾਡੇ ਸੂਬੇ ਦਾ ਕੁੱਝ ਨਹੀ ਬਣ ਸਕਦਾ ।

Post a Comment