ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਿੱਥੇ ਸਾਡੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂਆ ਨੇ ਬਾਣੀ ਰਾਹੀ ਅੰਧ ਵਿਸ਼ਵਾਸ ਨੂੰ ਨਕਾਰਿਆ ਹੈ ।ਉੱਥੇ ਹੀ ਸਾਡੇ ਸਿੱਖ ਪਰਿਵਾਰਾ ਨਾਲ ਗੂੜੇ ਸਬੰਧ ਰੱਖਣ ਵਾਲੀਆ ਪਤਨੀਆ “ਕਰਵਾ ਚੌਥ ਜਿਹੀ ਅੰਧ ਵਿਸ਼ਵਾਸ ਦੀ ਰੀਤ ਨੂੰ ਪਹਿਲ ਦੇ ਅਧਾਰ ਤੇ ਅਪਨਾ ਰਹੀਆ ਹਨ ।ਜੋ ਕਿ ਸਰਾ ਸਰ ਸਿੱਖ ਮਰਿਯਾਦਾ ਦੇ ਉਲਟ ਹੈ ।ਅਜਿਹੀਆ ਹੀ ਕਈ ਹੋਰ ਅੰਧ ਵਿਸ਼ਾਵਾਸਕ ਰੀਤਾ ਨੇ ਸਾਡੇ ਸੂਬੇ ਦੀਆ ਔਰਤਾਂ ਦੇ ਮਨਾ ਵਿੱਚ ਪੱਕੇ ਘਰ ਬਣਾ ਲਏ ਹਨ ਜਿੰਨਾ ਨੂੰ ਖਤਮ ਕਰਨ ਲਈ ਜੀਵਨ ਲੀਲਾ ਹੀ ਖਤਮ ਕਰਨੀ ਪਏਗੀ,ਜੇਕਰ ਇਸੇ ਤਰਾਂ ਅੰਧ ਵਿਸ਼ਵਾਸ ਦਿਨ ਰਾਤ ਪੈਰ ਪਸਾਰਦਾ ਹੋਇਆਂ ਸਿੱਖ ਪਰਿਵਾਰਾ ਤੇ ਭਾਰੂ ਹੁੰਦਾ ਗਿਆ ਤਾਂ ਉਹ ਦਿਨ ਦੂਰ ਨਹੀ ਜਦ ਅਸੀ ਆਪਣੇ ਭੱਵਿਖ ਵਿੱਚੋ ਆਪਣੇ ਗੁਰੂਆ ਦੇ ਪ੍ਰਵਚਨਾ ਨੂੰ ਵਿਸਾਰਦੇ ਜਾਵਾਗੇ,ਜੇਕਰ ਅਸੀ ਗੁਰੂਆ ਦੀ ਬਾਣੀ ਅਨੁਸਾਰ ਚੱਲੇ ਤਾਂ ਸਿੱਖੀ ਕਾਈਮ ਰਿਹ ਸਕਦੀ ਹੈ ਨਹੀ ਤਾਂ ਅਸੀ ਅੰਧ ਵਿਸਵਾਸ ਦੀ ਦਲ ਦਲ ਵਿੱਚ ਧੱਸਦੇ ਹੋਏ ਸਭ ਕੁੱਝ ਗੁਆ ਬੈਠਾਗੇ ।ਜਿੰਨਾ ਪਤਨੀਆ ਦੇ ਸੁਹਾਗ ਕਰਵਾ ਚੌਥ ਵਾਲੇ ਦਿਨ ਉਜੜ ਜਾਦੇ ਹਨ ਕੀ ਅਸੀ ਇਹ ਸਮਝੀਏ ਕਿ ਉਹ ਪਤਨੀਆ ਆਪਣੇ ਪਤੀਆਂ ਨੂੰ ਪਿਆਰ ਨਹੀ ਕਰਦੀਆ ਜਾਂ ਉਹਨਾ ਦੀਆ ਘਰ ਵਾਲੀਆਂ ਨੇ ਉਹਨਾਂ ਦੀ ਲੰਮੀ ਉਮਰ ਦੀ ਦੁਆ ਨਹੀ ਕੀਤੀ ।

Post a Comment