ਕੋਟਕਪੂਰਾ , 20 ਨਵੰਬਰ/ਜੇ.ਆਰ.ਅਸੋਕ /ਸਥਾਨਕ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਨਸ਼ਾ ਵਿਰੋਧੀ ਮੁਹਿੰਮ ਤਹਿਤ ਹੋਏ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਜਰਨੈਲ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਨਸ਼ਿਆਂ ਦੀ ਰੋਕਥਾਮ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਤਹਿਤ ਪੇਟਿੰਗ ਮੁਕਾਬਲੇ, ਲੇਖ ਮੁਕਾਬਲੇ ਅਤੇ ਲਿਖਾਈਂ ਮੁਕਾਬਲੇ ਕਰਵਾਏ ਗਏ। ਪੇਟਿੰਗ ਮੁਕਾਬਲਿਆਂ ਵਿਚ ਨੋਵੀਂ ਏ ਦੀ ਸਿਮਰਨ ਕੌਰ ਨੇ ਪਹਿਲਾ ਸਥਾਨ , ਬਾਰ•ਵੀ ਜਮਾਤ ਦੀ ਗਗਨਦੀਪ ਕੌਰ ਅਤੇ ਨੋਵੀਂ ਦੀ ਜੋਤੀ ਸ਼ਰਮਾ ਨੇ ਦੂਜਾ ਸਥਾਨ ਅਤੇ ਵੀਰਪਾਲ ਕੌਰ ਨੋਵੀ ਜਮਾਤ ਨੇ ਤੀਜਾ ਸਥਾਨ ਹਾਸਲ ਕੀਤਾ । ਇੰਨ•ਾ ਮੁਕਾਬਲਿਆਂ ਦੀ ਜਜਮੈਂਟ ਡਰਾਇੰਗ ਅਧਿਆਪਕ ਰਜਿੰਦਰ ਕੌਰ ਨੇ ਕੀਤੀ । ਲੇਖ ਮੁਕਾਬਲਿਆਂ ਵਿਚ ਮੁਨੀਸ਼ਾ ਰੰਗ ਦਸਵੀ ਜਮਾਤ ਨੇ ਪਹਿਲਾ ਸਥਾਨ , ਬਾਰ•ਵੀਂ ਦੀ ਅਨੁਰਾਧਾ ਅਤੇ ਦਸਵੀ ਦੀ ਸੋਵਿਤਾ ਨੇ ਦੂਜਾ ਸਥਾਨ ਅਤੇ ਗਿਆਰਵੀ ਦੀ ਰਾਜਵਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਇੰਨਾਂ ਮੁਕਾਬਲਿਆਂ ਦੀ ਜਜਮੇਂਟ ਸਰਬਜੀਤ ਕੌਰ ਲੈਕਚਰਾਰ , ਗੁਰਭੇਜ ਸਿੰਘ ਲੈਕਚਰਾਰ, ਚੰਚਲ ਬਾਲਾ ਨੇ ਕੀਤੀ ।ਇੰਗਲਿਸ਼ ਦੀ ਸੁੰਦਰ ਲਿਖਾਈਂ ਵਿੱਚ ਸੱਤਵੀ ਜਮਾਤ ਦੀ ਹਰਮਨਜੀਤ ਕੌਰ ਨੇ ਪਹਿਲਾ , ਰਜਨੀ ਨੇ ਦੂਜਾ ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਇੰਨ•ਾਂ ਮੁਕਾਬਲਿਆਂ ਦੀ ਜਜਮੈਂਟ ਮਨਿੰਦਰ ਕੌਰ ਨੇ ਕੀਤੀ । ਇਸ ਮੌਕੇ ਤੇ ਲੈਕਚਰਾਰ ਸੁਨੀਤਾ ਆਹੂਜਾ, ਸ਼ਵਿੰਦਰ ਕੌਰ, ਰਣਜੀਤ ਕੌਰ, ਗੁਰਮਿੰਦਰ ਕੌਰ, ਸ਼ਵਿੰਦਰਪਾਲ ਕੌਰ, ਰਜਿੰਦਰ ਬਾਜਵਾ,ਅਮਰਜੀਤ ਕੌਰ ਤੋਂ ਇਲਾਵਾ ਸਕੂਲ ਲੈਕਚਰਾਰ ਅਤੇ ਅਧਿਆਪਕ ਸਟਾਫ ਹਾਜਰ ਸੀ ।
Post a Comment