ਕੋਟਕਪੂਰਾ/20 ਨਵੰਬਰ/ਜੇ.ਆਰ. ਅਸੋਕ/ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਵੱਲੋ ਨਸ਼ੇ ਦੀ ਰੋਕ ਥਾਮ ਲਈ ਅਤੇ ਲੋਕ ਜਾਗ੍ਰਿਤ ਕਰਨ ਸਬੰਧੀ ਕਲੱਬ ਦੇ ਪ੍ਰਧਾਨ ਗੁਰਾਂਦਿੱਤਾ ਧਾਰੀਵਾਲ ਨੇ ਪ੍ਰਾਇਮਰੀ ਗੁਰੂ ਤੇਗ ਬਹਾਦਰ ਦੇ ਵਿਦਿਆਰਥੀਆ ਨੇ ਹੱਥ ਵਿੱਚ ਤਖੱਤੀਆ ਤੇ ਨਸ਼ੇ ਦੂਰ ਭਜਾਉ ਦੇ ਆਨਾਰੇ ਲਗਾਉਦਿਆ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੀ। ਇਹ ਰੈਲੀ ਸਹਿਰ ,ਗਲੀ ਮਹੱਲੇ ਅਤੇ ਬਜਾਰਾ ਵਿੱਚ ਦੀ ਹੁੰਦੀ ਹੋਈ ਸਕੂਲ ਵਿਖੇ ਸਮਾਪਤ ਹੋਈ। ਇਸ ਸਬੰਧ ਵਿੱਚ ਸ੍ਰ.ਧਾਰੀਵਾਲ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਸਾਡੇ ਅਮੀਰ ਵਿਰਾਸਤ ਨੂੰ ਭੁਲ ਕਿ ਪੱਛਮੀ ਸਭਿਅਤਾ ਵੱਲ ਜਾ ਰਹੀ ਹੈ । ਉਨ•ਾਂ ਨੇ ਕਿਹਾ ਪੱਛਮੀ ਸਭਿਅਤਾ ਮਾੜੀ ਨਹੀ , ਜੇਕਰ ਚੰਗੇ ਗੁਣ ਅਪਨਾਏ ਜਾਣ, ਪਰ ਇਸ ਦੇ ਉਲਟ ਨਸ਼ੇ ਵਰਗੀਆ ਨਾ ਮੁਰਾਦ ਬਿਮਾਰੀਆ ਦੇ ਦਲ ਦਲ ਵਿੱਚ ਫਸ ਕੇ ਗੱਭਰੂ ਭਰਭੂਰ ਜਵਾਨੀ ਵਿੱਚ ਹੀ ਲਟਖੜਾ ਰਹੇ ਹਨ। ਉਨ•ਾਂ ਨੇ ਕਿਹਾ ਸਾਡੀ ਕਲੱਬ ਲੋਕ ਅਤੇ ਨੌਜਵਾਨਾਂ ਨੂੰ ਜਾਗ੍ਰਿਤ ਕਰਕੇ ਨਸ਼ਿਆ ਦੀ ਦਲ ਦਲ ਤੋ ਦੂਰ ਕਰਨਾ ਹੈ। ਇਸ ਮੌਕੇ ਤੇ ਰਜਿੰਦਰ ਸਿੰਘ ਸਰਾਂ, ਚੰਦਰ ਅਰੋੜਾ, ਜਸਵਿੰਦਰ ਸਿੰਘ ਢਿੱਲੋ, ਆਦਿ ਹਾਜਰ ਸਨ।
Post a Comment