ਸ਼ਹਿਣਾ/ਭਦੌੜ 12 ਨਵੰਬਰ (ਸਾਹਿਬ ਸੰਧੂ) ਭਦੌੜ ਦੇ ਨਜਦੀਕ ਦੀਪਗੜ• ਰੋਡ ਤੇ ਵੱਟ ਦੀ ਨਿਸਾਨਦੇਹੀ ਨੂੰ ਲੈਕੇ ਕਿਸਾਨਾਂ ਦੀਆਂ ਦੋ ਧਿਰਾਂ ਵਿੱਚ ਇੱਟਾਂ ਡਾਂਗਾ ਚੱਲਣ ਨਾਲ ਤਿੰਨ ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਤੇ ਭਦੌੜ ਪੁਲਿਸ ਨੇ 5 ਵਿਅਕਤੀਆਂ ਖਿਲਾਫ 307 ਦਾ ਪਰਚਾ ਦਰਜ਼ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਅਤੇ ਜਗਤਾਰ ਸਿੰਘ ਦਾ ਗੋਬਿੰਦ ਸਿੰਘ, ਜੋਗਿੰਦਰ ਸਿਘ ਅਤੇ ਸੱਘੜ ਸਿੰਘ ਨਾਲ ਵੱਟ ਦਾ ਰੌਲਾ ਚਲਦਾ ਆ ਰਿਹਾ ਸੀ ਤੇ ਬੀਤੇ ਦਿਨ ਵੱਟ ਦੀ ਹੋਈ ਅਸਲ ਨਿਸਾਨਦੇਹੀ ਨੂੰ ਲੈਕੇ ਦੋਨਾਂ ਧਿਰਾਂ ਵਿੱਚ ਤਕਰਾਰ ਹੋ ਗਿਆ ਤੇ ਇਹ ਤਕਰਾਰ ਏਨਾ ਜਿਆਦਾ ਵਧ ਗਿਆ ਕਿ ਇਸ ਡਾਂਗਾ ਸੋਟੀ ਵਿੱਚ ਗੁਰਦੀਪ ਸਿੰਘ ਅਤੇ ਜਗਤਾਰ ਸਿੰਘ ਦੂਜੀ ਧਿਰ ਦਾ ਸੱਘੜ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਇਸ ਘਟਨਾਂ ਤੋਂ ਬਆਦ ਪੁਲਿਸ ਨੇ ਬਿਆਨਾਂ ਦੇ ਅਧਾਰ ਤੇ ਜਗਤਾਰ ਸਿੰਘ, ਸੱਘੜ ਸਿੰਘ, ਗੋਬਿੰਦ ਸਿੰਘ, ਜੋਗਿੰਦਰ ਸਿੰਘ ਅਤੇ ਰਛਪਾਲ ਸਿੰਘ ਵਿਰੁੱਧ ਮੁੱ ਨੰ 72 ਧਾਰਾ 307, 324, 323, 34 ਆਈ. ਪੀ. ਸੀ ਅਧੀਨ ਮਾਮਲਾ ਦਰਜ਼ ਕਰ ਲਿਆ ਹੈ ਤੇ ਉਕਤ ਵਿਅਕਤੀਆਂ ਵਿੱਚੋਂ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
Post a Comment