ਜੋਧਾਂ,17 ਨਵੰਬਰ (ਦਲਜੀਤ ਰੰਧਾਵਾ/ ਸੁਖਵਿੰਦਰ ਅੱਬੂਵਾਲ ) ਦਸਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਲੁਧਿਆਣਾ ਜਿਲ•ੇ ਦੇ ਇਤਿਹਾਸਕ ਮੋਹੀ ਦੇ ਸਤਿਆ ਐਲੀਮੈਂਟਰੀ ਸਕੂਲ ਵਿਖੇ ਰੱਖੇ ਗਏ ਸਮਾਗਮ ਵਿੱਚ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸੀਲਾ ਦੀਕਸਤ ਦੀ ਸਕਿਉਰਟੀ ਲਈ ਪਿੰਡਾਂ ਦੇ ਹਰ ਗਲੀ ਨਾਲੇ ਹਰ ਰਾਹ ਤੇ ਲਗਾਂਈ ਗਈ ਸਰੁੱਖਿਆ ਫੋਰਸ ਦੀਆਂ ਡਿਉਟੀਆਂ ਉਦੋਂ ਧਰੀਆਂ ਧਰਾਈਆਂ ਰਹਿ ਗਈਆਂ ਜਦੋਂ ਬੀਬੀ ਸੀਲਾ ਦੀਕਸਤ ਦੇ ਨਾ ਆਉਣ ਦੀ ਖਬਰ ਪ੍ਰਬੰਧਕਾਂ ਕੋਲ ਪਹੁੰਚੀ । ਜਿਕਰਯੋਗ ਹੈ ਕਿ ਮੋਹੀ ਪਿੰਡ ਮੋਹੀ ਦੇ ਸੀਨੀਅਰ ਕਾਂਗਰਸੀ ਨੇਤਾ ਸ੍ਰੀ ਆਨੰਦ ਸਰੂਪ ਮੋਹੀ ਅਤੇ ਸਰਪੰਚ ਦਮਨਜੀਤ ਸਿੰਘ ਮੋਹੀ ਵਲੋਂ ਬੀਬੀ ਸੀਲਾ ਦੀਕਸਤ ਦੇ ਆਉਣ ਦੇ ਸਵਾਗਤੀ ਬੋਰਡ ਵੀ ਲਗਾਏ ਗਏ ਸਨ,ਸਮਾਗਮ ਵਾਲੀ ਥਾਂ ਤੇ ਪੂਰੀਆਂ ਤਿਆਰੀਆਂ ਹੋ ਚੁੰੱਕੀਆਂ ਸਨ ਪਰ ਮੁੱਖ ਮਹਿਮਾਨ ਦੇ ਨਾ ਆਉਣ ਕਰਕੇ ਉਸ ਥਾਂ ਤੇ ਇੰਝ ਲਗਦਾ ਸੀ ਜਿਵੇਂ ਕੋਈ ਵੀ ਸਮਾਗਮ ਨਹੀਂ ਸੀ ਹੋਣਾਂ ਜਿਵੇਂ ਕਿਸੇ ਨੇ ਸਮਾਗਮ ਵਿੱਚ ਸੀਲਾ ਦੀਕਸਤ ਦੇ ਸਿਰਕਤ ਕਰਨ ਝੂਠੀ ਅਫਵਾਹ ਫੈਲਾਈ ਹੋਵੇ।


Post a Comment