ਅਮਨਦੀਪ ਦਰਦੀ, ਗੁਰੂਸਰ ਸੁਧਾਰ/ਸੁਰਜੀਤ ਸਖੀ ਦੀ ਪਹਿਲੀ ਗਜ਼ਲ ਪੁਸਤਕ ਤੋਂ ਬਾਅਦ ਕਮਲ ਇਕਾਰਸ਼ੀ, ਸੁਖਵਿੰਦਰ ਅੰਮ੍ਰਿਤ, ਅਨੂੰ ਬਾਲਾ, ਸੁਦਰਸ਼ਨ ਵਾਲੀਆ ਅਤੇ ਕੁਲਦੀਪ ਚੱਠਾ ਦਾ ਗਜ਼ਲ ਸੰਗ੍ਰਹਿ ਹਰਫ਼ਾ ਦੇ ਦੀਪ ਪੜ• ਕੇ ਇਹ ਵਿਸ਼ਵਾਸ ਪ੍ਰਪੱਕ ਹੋ ਗਿਆ ਹੈ ਕਿ ਔਰਤ ਮਨ ਦੀ ਮੂਕ ਵੇਦਨਾ ਹੁਣ ਸ਼ਬਦਾਂ ਦਾ ਰੂਪ ਧਾਰ ਚੁੱਕੀ ਹੈ, ਸਥਾਨਕ ਸਰਕਾਰੀ ਕਾਲਜ ਇਸਤਰੀਆਂ ਵਿਖੇ ਪੰਜਾਬੀ ਸ਼ਾਇਰਾ ਕੁਲਦੀਪ ਕੌਰ ਚੱਠਾ ਦੇ ਗਜ਼ਲ ਸੰਗ੍ਰਹਿ ਹਰਫ਼ਾ ਦੇ ਦੀਪ ਤੇ ਹੋਈ ਵਿਚਾਰ ਚਰਚਾ ਦੌਰਾਨ ਇਹ ਸ਼ਬਦ ਭਗਵਾਨ ਢਿੱਲੋਂ ਨੇ ਪ੍ਰਗਟ ਕੀਤੇ। ਡਾ. ਹਰਨੇਕ ਕਲੇਰ ਨੇ ਉਸਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਚੱਠਾ ਦੀਆਂ ਗਜ਼ਲਾਂ ਪੜ• ਕੇ ਉਨ•ਾਂ ਵਿਚੋਂ ਮਨੁੱਖੀ ਮਨਾਂ ਵਿਚਲੇ ਮਹੱਬਤੀ ਰਿਸ਼ਤਿਆਂ ਦੇ ਨਾਲ ਹੀ ਸੰਘਰਸ਼ ਅਤੇ ਇਨਕਲਾਬ ਦੀ ਬਾਤ ਵੀ ਸਾਫ ਪੜ•ੀ ਜਾ ਸਕਦੀ ਹੈ। ਜਸਵਿੰਦਰ ਫਗਵਾੜਾ ਨੇ ਕਿਹਾ ਕਿ ਉਸਨੇ ਆਪਣੇ ਵਿਚਾਰਾਂ, ਖਿਆਲਾਂ, ਜਜ਼ਬਾਤਾਂ, ਵਲਵਲਿਆਂ ਅਤੇ ਅਹਿਸਾਸਾਂ ਦਾ ਪ੍ਰਗਟਾਵਾ ਗਜ਼ਲਾਂ ਰਾਹੀਂ ਬਹੁਤ ਹੀ ਸੁਹਜਮਈ ਢੰਗ ਨਾਲ ਕੀਤਾ ਹੈ। ਸ੍ਰੌਮਣੀ ਸਹਿਤਕਾਰ ਅਤੇ ਪ੍ਰਸਿੱਧ ਸ਼ਾਇਰਾਂ ਗੁਰਚਰਨ ਕੌਰ ਕੌਚਰ ਨੇ ਉਸਦੀ ਕਵਿਤਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ਾਇਰਾਂ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਮਹੱਤਤਾ ਨੂੰ ਸਮਝਦੇ ਹੋਏ ਮੂੰਹ ਦੀਆਂ ਤੰਦਾਂ ਨੂੰ ਹੋਰ ਪੀਢਾ ਕਰਨਾ ਲੋਚਦੀ ਹੈ। ਉਸਦੀਆ ਗਜ਼ਲਾਂ ਵਿੱਚ ਜਿੱਥੇ ਸਾਦਗੀ ਤੇ ਸਰਲਤਾ ਕਮਾਲ ਦੀ ਹੈ ਉਥੇ ਹੀ ਉਹ ਵਿਸ਼ਿਆ ਪੱਖੋਂ ਵੀ ਭਰਪੂਰ ਵੰਨ-ਸਵੰਨਤਾ ਵਾਲੀਆਂ ਹਨ। ਤਰਲੋਚਨ ਲੋਚੀ ਨੇ ਬੋਲਦਿਆਂ ਕਿਹਾ ਕਿ ਚੱਠਾ ਨੇ ਜਿੱਥੇ ਪਿਆਰ ਮਹੱਬਤ ਦੇ ਅਹਿਸਾਸ ਵਿੱਚ ਚੰਗੇ ਸ਼ਾਇਰਾ ਦੀ ਸਿਰਜਣਾ ਕੀਤੀ ਹੈ। ਉਥੇ ਹੀ ਉਹ ਸਮਾਜ ਦੇ ਹਰ ਖੇਤਰ ਵਿੱਚ ਬੇ-ਇਨਸਾਫੀ ਲਈ ਜੁੰਮੇਵਾਰ ਲੋਕਾਂ ਤੇ ਆਪਣੀਆਂ ਗਜ਼ਲਾਂ ਰਾਹੀਂ ਭਾਵਪੂਰਤ ਇਸ਼ਾਰਾ ਕਰਦੀ ਹੈ। ਇਸ ਤਰ•ਾਂ ਉਸਦੀਆਂ ਰਚਨਾਵਾਂ ਪ੍ਰੰਪਰਾਗਤ ਹੋਣ ਦੇ ਨਾਲ ਨਾਲ ਆਧੁਨਿਕ ਦੌਰ ਦੇ ਹਾਣ ਦੀਆਂ ਵੀ ਪ੍ਰਤੀਤ ਹੁੰਦੀਆਂ ਹਨ। ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਪ੍ਰਸਿੱਧ ਲੋਕ ਗਾਇਕ ਰਵਿੰਦਰ ਗਰੇਵਾਲ ਨੇ ਕੁਲਦੀਪ ਦੀਆਂ ਰਚਨਾਵਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਚੱਠਾਂ ਨੇ ਆਪਣੇ ਇਸ ਗਜ਼ਲ ਸੰਗ੍ਰਹਿ ਵਿੱਚ ਆਪਣੇ ਸੱਸ-ਸਹੁਰੇ, ਮਾਤਾ ਪਿਤਾ, ਪੁੱਤ-ਧੀ, ਪਤੀ-ਦੇਵ, ਦਿਉਰ-ਦਰਾਣੀ, ਭੈਣਾਂ ਅਤੇ ਭਾਈਆਂ ਬਾਰੇ ਕਾਵਿ-ਮਈ ਗੱਲ ਕਰਕੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਿਵੇਕਲਾਂ ਅਤੇ ਵਿਲੱਖਣ ਕੰਮ ਕੀਤਾ ਹੈ। ਉਸਨੇ ਛੋਟੀਆਂ ਬਹਿਰਾਂ ਵਿੱਚ ਬੇਹੱਦ ਪ੍ਰਭਾਵਸ਼ਾਲੀ ਗੱਲ ਕਰਕੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਆਪਣੀ ਵਿਸ਼ੇਸ ਥਾਂ ਬਣਾਉਣ ਸਦਕਾ ਭਵਿੱਖ ਵਿੱਚ ਵੀ ਮੈਂ ਉਸਤੋਂ ਆਪਣੀਆ ਰਚਨਾਵਾਂ ਨਾਲ ਸਾਹਿਤ ਜਗਤ ਦੇ ਖੇਤਰ ਵਿੱਚ ਭਰਪੂਰ ਯੋਗਦਾਨ ਪਾਉਣ ਦੀ ਕਾਮਨਾ ਕਰਦਾ ਹਾਂ।ਇਸ ਮੌਕੇ ਹਰਜੀਤ ਸਿੰਘ ਨਾਂਗਲ, ਕਿਰਨ ਰੋਪੜ, ਪ੍ਰੇਮ ਰਤਨ ਕਾਲੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਲੋਕ ਗਾਇਕ ਰਵਿੰਦਰ ਗਰੇਵਾਲ ਨੂੰ ਆਪਣੇ ਗਜ਼ਲ ਸੰਗ੍ਰਹਿ ਦੀ ਕਾਪੀ ਭੇਟ ਕਰਦੀ ਹੋਈ ਕੁਲਦੀਪ ਕੌਰ ਚੱਠਾ

Post a Comment