ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਦੁਪਹਿਰ 12 ਵਜੇ ਦੇ ਕਰੀਬ ਪਿੰਡ ਮਹਿਲ ਖ਼ੁਰਦ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਬਣੇ ਘਰਾਂ ਦੇ ਵਸਿੰਦਿਆਂ ਦਾ ਉਸ ਸਮੇਂ ਵਾਲ-ਵਾਲ ਬਚਾ ਹੋ ਗਿਆ। ਜਦੋਂ ਪੰਡੋਰੀ ਵ¤ਲ ਤੋਂ ਆਉਂਦੇ ਦੁ¤ਧ ਵਾਲੇ ਕੈਂਟਰ ਨੇ ਗ਼ਲਤ ਸਾਈਡ ਵ¤ਲ
ਜਾ ਕੇ ਬਿਜਲੀ ਦੇ ਖੰਭੇ ਨੂੰ ਤੋੜਦਿਆਂ ਇ¤ਕ ਘਰ ਦੀ ਚਾਰ ਦੀਵਾਰੀ ਨੂੰ ਤੋੜ ਕੇ ਅੰਦਰ ਜਾ ਵੜਿਆ। ਜਾਣਕਾਰੀ ਅਨੁਸਾਰ ਪਿੰਡ ਲੋਹਗੜ• ਦੀ ਪ੍ਰਾਈਵੇਟ ਫ਼ਰਮ ਦਾ ਦੁ¤ਧ ਵਾਲਾ 407 ਕੈਂਟਰ ਰੋਜ਼ਾਨਾ ਦੀ ਤਰ•ਾਂ ਬਰਨਾਲਾ ਵਿਖੇ ਦੁ¤ਧ ਪਾਉਣ ਜਾ ਰਿਹਾ ਸੀ ਕਿ ਅਚਾਨਕ ਡਰਾਈਵਰ ਦੀ ਲਾਪਰਵਾਹੀ ਨਾਲ ਤੇਜ਼ ਰਫ਼ਤਾਰ ਕੈਂਟਰ ਦਾ ਸੰਤੁਲਨ ਵਿਗੜ ਗਿਆ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਡਰਾਈਵਰ ਦੇ ਨਸ਼ਾ ਕੀਤੇ ਹੋਣ ਦਾ ਵੀ ਸ਼¤ਕ
ਪ੍ਰਗਟਾਇਆ।
Post a Comment