ਸ਼ਹਿਣਾ/ਭਦੌੜ 16 ਨਵੰਬਰ (ਸਾਹਿਬ ਸੰਧੂ) ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਵਿਖੇ ਪ੍ਰਵਾਸੀ ਭਾਰਤੀ ਜਗਰੂਪ ਸਿੰਘ ਬਿ¤ਟੂ ਯੂ. ਐਸ. ਏ. ਪੁ¤ਤਰ ਕੈਪਟਨ ਚਰਨਜੀਤ ਸਿੰਘ ਗਹਿਲ ਵ¤ਲੋਂ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਅਤੇ ਵਰਦੀਆਂ ਵੰਡੀਆਂ ਗਈਆਂ। ਇਸ ਸਮਾਜ ਸੇਵੀ ਕਾਰਜ ਦੀ ਸ਼ੁਰੂਆਤ ਮੁ¤ਖ ਮਹਿਮਾਨ ਵਜੋਂ ਸ਼ਾਮਿਲ ਹੋਏ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰਵੀਨ ਕੁਮਾਰ ਨੇ ਕੀਤੀ। ਉਨ•ਾਂ ਪਰਿਵਾਰ ਵ¤ਲੋਂ ਕੀਤੇ ਸਮਾਜ ਭਲਾਈ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਵਿ¤ਦਿਅਕ ਅਦਾਰਿਆਂ ਦੀ ਬਿਹਤਰੀ ਲਈ ਅ¤ਗੇ ਆਉਣ ਦੀ ਅਪੀਲ ਕੀਤੀ। ਉਨ•ਾਂ ਵਿਦਿਆਰਥੀਆਂ ਨੂੰ ਵਿ¤ਦਿਅਕ ਖੇਤਰ ਤੋਂ ਇਲਾਵਾ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ। ਉਨ•ਾਂ ਸੂਬਾ ਸਰਕਾਰ ਵ¤ਲੋਂ ਵਿ¤ਦਿਅਕ ਅਦਾਰਿਆਂ ਅਤੇ ਪਿੰਡਾ ਦੇ ਸਰਬਪ¤ਖੀ ਵਿਕਾਸ ਲਈ ਸ਼ੁਰੂ ਕੀਤੀਆਂ ਵ¤ਖ
ਵ¤ਖ
ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਵ¤ਧ
ਤੋਂ ਵ¤ਧ ਲਾਭ ਉਠਾਉਣ ਲਈ ਕਿਹਾ। ਇਸ ਦੌਰਾਨ ਖੇਡਾਂ ਦੇ ਖੇਤਰ ਵਿਚ ਵਧੀਆਂ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨਵਜੋਤ ਕੌਰ, ਹਰਪ੍ਰੀਤ ਕੌਰ, ਰਮਨਦੀਪ ਕੌਰ ਆਦਿ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੀ. ਡੀ. ਪੀ. ਓ. ਮਹਿਲ ਕਲਾਂ ਮੋਹਿਤ ਪਵਾਰ ਚੌਧਰੀ, ਕਾਲਜ ਕਮੇਟੀ ਪ੍ਰਧਾਨ ਜਥੇ. ਗੁਰਮੇਲ ਸਿੰਘ ਸੰਧੂ, ਸਰਪੰਚ ਹਰਵਿੰਦਰ ਕੌਰ ਸੰਧੂ, ਨਿਸ਼ਾਨ ਸਿੰਘ ਭੋਲਾ, ਪੰਚ ਲਛਮਣ ਸਿੰਘ, ਪੰਚ ਜਸਪਾਲ ਕੌਰ, ਅਮਰਜੀਤ ਸਿੰਘ ਧਾਲੀਵਾਲ, ਦਲਜੀਤ ਸਿੰਘ ਮਾਨ, ਜਸਵੀਰ ਸਿੰਘ ਕਨੇਡੀਅਨ, ਆਤਮਾ ਸਿੰਘ ਬੌਡਾ, ਬਖਸ਼ੀਸ਼ ਸਿੰਘ, ਭਜਨ ਸਿੰਘ ਭੋਤਨਾ, ਲਖਵੀਰ ਸਿੰਘ ਚਹਿਲ, ਸਕੂਲ ਇੰਚਾਰਜ਼ ਰੁਪਿੰਦਰ ਕੌਰ, ਗੁਰਤੇਜ ਸਿੰਘ ਬੀਹਲਾ, ਸੂਬੇਦਾਰ ਹਾਕਮ ਸਿੰਘ, ਮਨਦੀਪ ਕੌਰ, ਜਸਪ੍ਰੀਤ ਕੌਰ, ਗੋਲਡੀ ਰਾਣੀ, ਅਨੁ ਬਾਲਾ ਅਤੇ ਸਮੂਹ ਸਟਾਫ਼ ਤੋਂ ਇਲਾਵਾ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
Post a Comment