ਲਹਿਰਾਗਾਗਾ 3 ਨਵੰਬਰ (ਸੂਰਜ ਭਾਨ ਗੋਇਲ) : ਸਰਕਾਰੀ ਪ੍ਰਾਇਮਰੀ ਸਕੂਲ ਗਾਗਾ ਵਿਖੇ ਮੁੱਖ ਅਧਿਆਪਕਾ ਮੈਡਮ ਅਨੀਤਾ ਅਤੇ ਮੈਡਮ ਆਸ਼ਾ ਸ਼ਰਮਾ ਦੀ ਅਗਵਾਈ ਵਿੱਚ ਸਕੂਲ ਮੈਨੇਜਮੈਟ ਕਮੇਟੀ ਅਤੇ ਸਟਾਫ਼ ਵੱਲੋ ਬੱਚਿਆ ਨੂੰ ਵਰਦੀਆ ਵੰਡੀਆ ਗਈਆ। ਜਿਕਰਯੋਗ ਹੈ ਕਿ ਕੁੱਲ 217ਬੱਚਿਆ ਵਿੱਚੋ 173 ਬੱਚਿਆ ਨੂੰ ਸਰਕਾਰ ਵੱਲੋ ਅਤੇ ਬਾਕੀ ਬਚਦੇ 44 ਬੱਚਿਆ ਨੂੰ ਪਿੰਡ ਦੇ ਦਾਨੀ ਸੱਜਣਾ ਨਰਾਤਾ ਸਿੰਘ ਬਲਾਕ ਸੰਮਤੀ ਮੈਬਰ, ਮਾਸਟਰ ਤੇਜਾ ਸਿੰਘ, ਅਮਰੀਕ ਸਿੰਘ, ਪੂਰਨ ਸਿੰਘ, ਗੁਰਜੰਟ ਸਿੰਘ, ਜਗਦੇਵ ਸਿੰਘ ਵੱਲੋ ਵਰਦੀਆ ਦਾ ਪ੍ਰਬੰਧ ਕੀਤਾ ਗਿਆ। ਇਹਨਾ ਨੇ ਕਿਹਾ ਕਿ ਸਰਕਾਰੀ ਸਕੂਲਾ ਵਿੱਚ ਜਿੱਥੇ ਬੱਚਿਆ ਨੂੰ ਵਧੀਆ ਪੜ•ਾਈ ਮੁਫ਼ਤ ਉਪਲੱਬਧ ਹੈ ਉ¤ਥੇ ਸਰਕਾਰ ਗਰੀਬ ਬੱਚਿਆ ਨੂੰ ਵਰਦੀਆ ਵੀ ਮੁਫ਼ਤ ਦੇ ਰਹੀ ਹੈ ਇਸ ਕਰਕੇ ਇਸਦਾ ਲਾਭ ਉਠਾਉਣਾ ਚਾਹੀਦਾ ਹੈ।
01jpg.jpg)

Post a Comment