ਲੁਧਿਆਣਾ (ਸਤਪਾਲ ਸੋਨ) ਮਹਾਂਨਗਰ ਦੀ ਪੁਲਿਸ ਦੇ ਉਚ ਅਧਿਕਾਰੀ ਬੇਸ਼ੱਕ ਪੁਲਿਸ ਦੀ ਚੰਗੀ ਕਾਰਗੁਜ਼ਾਰੀ ਦੇ ਹਵਾਈ ਕਿਲੇ ਬਣਾ ਰਹੇ ਹਨ। ਪਰ ਸਮੇਂ ਸਮੇਂ ਤੇ ਇਨ ਹਵਾਈ ਕਿਲਿਆ ਦਾ ਹਵਾ ਕਿਸੇ ਨਾ ਕਿਸੇ ਨਵੇਂ ਕਾਰਨਾਮੇ ਕਾਰਨ ਨਿਕਲ ਹੀ ਜਾਂਦੀ ਹੈ। ਅਜਿਹਾ ਇੱਕ ਮਾਮਲਾ ਡਾਬਾ ਥਾਣਾ ਅਧੀਨ ਪੈਂਦੇ ਲੁਹਾਰਾ ਪਿੰਡ ਦੀ ਹਰਗੋਬਿੰਦ ਕਲੋਨੀ ਦੇ ਸਾਹਮਣੇ ਆਇਆ ਜਿੱਥੇ ਇੱਕ ਹਫ਼ਤਾ ਪਹਿਲਾ ਰਣਜੀਤ ਸਿੰਘ, ਜੱਜ ਅਤੇ ਉਨ•ਾਂ ਦੇ 40 ਦੇ ਕਰੀਬ ਅਣਪਛਾਤੇ ਸਾਥੀਆ ਨੇ ਮਾਰੂ ਹਥਿਆਰ ਲੈ ਕੇ ਕਿਸੇ ਪੁਰਾਣੇ ਝਗੜੇ ਕਾਰਨ ਮੁਨੀਤ ਨਾਮ ਦੇ ਦਲਿਤ ਨੌਜਵਾਨ ਦੇ ਘਰ ਉ¤ਪਰ ਹਮਲਾ ਕਰ ਦਿੱਤਾ। ਉਸ ਦੇ ਘਰ ਅੰਦਰ ਦਾਖਲ ਹੋ ਉਸਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਅਤੇ ਘਰੇਲੂ ਸਮਾਨ ਦੀ ਭੰਨਤੋੜ ਕੀਤੀ ਗਈ। ਇਸ ਤੋਂ ਬਿਨ ਇਨ ਵਲੋਂ ਇਸ ਪਰਿਵਾਰ ਦੇ ਪਾਲਤੂ 13 ਕਬੂਤਰ ਅਤੇ ਮੁਰਗਿਆ ਨੂੰ ਵੀ ਮਾਰ ਦਿੱਤਾ ਗਿਆ। ਘਰ ਦੇ ਬਾਹਰ ਖੜੇ ਚਾਰ ਮੋਟਰ ਸਾਇਕਲਾਂ ਨੂੰ ਕਿਰਪਾਨਾ ਅਤੇ ਗਡਾਂਸਿਆ ਨਾਲ ਤੋੜਨ ਤੋਂ ਇਲਾਕਾ ਇੱਕ ਮੋਟਰ ਸਾਈਕਲ ਨੂੰ ਅੱਗ ਲਗਾ ਦਿੱਤੀ ਗਈ। ਪਰਿਵਾਰ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਮੌਕੇ ਤੇ ਪਹੁੰਚੀ ਡਾਬਾ ਪੁਲਿਸ ਨੇ ਜਲਦੇ ਮੋਟਰ ਸਾਇਕਲ ਸਮੇਤ ਹੋਈ ਭੰਨਤੋੜ ਦੀ ਮੂਵੀ ਤੱਕ ਬਣਾ ਲਈ ਪਰ ਫਿਰ ਵੀ ਇਨ ਵਲੋਂ ਦੋਸ਼ੀਆ ਖਿਲਾਫ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਨਾ ਕੀਤੀ ਗਈ ਅਤੇ ਹਮਲਾਵਰ ਵੀ ਇਨ•ਾਂ ਨੂੰ ਜਾਨੋਂ ਮਾਰਨ ਦੀ ਧਮਕੀਆ ਦੇ ਰਹੇ ਸਨ। ਇਹ ਸਾਰੀ ਜਾਣਕਾਰੀ ਮੁਨਿਤ ਕੁਮਾਰ ਨੇ ਪੱਤਰਕਾਰਾਂ ਨੂੰ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਨਰੇਸ਼ ਧੀਗਾਨ ਦੀ ਹਾਜ਼ਰੀ ਵਿੱਚ ਅੱਜ ਦਿੱਤੀ। ਇਸ ਤੋਂ ਬਿਨ•ਾਂ ਨਰੇਸ਼ ਧੀਗਾਨ ਨੇ ਦੱਸਿਆ ਕਿ ਇਸ ਪਰਿਵਾਰ ਨਾਲ ਹੋਈ ਘਟਨਾ ਸਬੰਧੀ ਜਦੋਂ ਪਰਿਵਾਰਕ ਮੈਂਬਰਾਂ ਨੇ ਮੈਨੂੰ ਦੱਸਿਆ ਕਿ ਤਾਂ ਮੈਂ ਕੱਲ ਹੀ ਥਾਣਾ ਮੁੱਖੀ ਨਾਲ ਇਸ ਸਬੰਧੀ ਫੋਨ ਤੇ ਗੱਲ ਕੀਤੀ ਅਤੇ ਉਨ•ਾਂ ਨੂੰ ਅੱਜ ਦੁਆਰਾ ਫਿਰ ਇਸ ਘਰ ਦਾ ਦੋਰਾ ਕਰਵਾਇਆ ਇਸ ਤੋਂ ਬਿਨ•ਾਂ ਉਨ•ਾਂ ਨੇ ਪੁਲਿਸ ਵਿਭਾਗ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹਮਲਾਵਾਰਾਂ ਉ¤ਪਰ ਪਰਚਾ ਦਰਜ਼ ਕਰ ਇਸ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਅਸੀਂ ਪੁਲਿਸ ਮਹਿਕਮੇ ਖਿਲਾਫ਼ ਸਖ਼ਤ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ। ਇਸ ਮੌਕੇ ਉਨ•ਾਂ ਦੇ ਨਾਲ ਪੀੜਤ ਪਰਿਵਾਰ ਮਨੀਤ, ਸੁਮਿਤ, ਮਾਤਾ ਅਮਰਾ ਵਤੀ, ਪਰੀਤੀ ਰਾਣੀ, ਸੰਗੀਤਾ, ਸੰਦੀਪ, ਮੋਹਿਤ ਤੋਂ ਇਲਾਵਾ ਕ੍ਰਿਸ਼ਨਪਾਲ ਬੇਦੀ, ਸੋਨੂੰ ਫ਼ੁੱਲਾਂਵਾਲ, ਰਾਜੂ ਦਾਨਵ, ਸ਼ੁਭਾਸ ਸੌਦੇ, ਮੋਨੂੰ ਡੁੱਲਗਿੱਚ, ਸੁੰਦਰਪਾਲ, ਪ੍ਰਸ਼ੋਸਤਮ ਲਾਲ, ਭਿੰਦਾ ਲੋਹਤ ਅਤੇ ਸੂਰਜ ਟਾਂਕ ਹਾਜ਼ਰ ਸਨ। ਉ¤ਧਰ ਪੁਲਿਸ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ ਤੋਂ ਬਾਅਦ ਅੱਜ ਸ਼ਾਮੀ 6 ਵਿਅਕਤੀਆ ਉ¤ਪਰ ਪਰਚਾ ਦਰਜ਼ ਕਰ ਦਿੱਤੀ ਜਿਸਦੀ ਜਾਣਕਾਰੀ ਥਾਣਾ ਮੁੱਖੀ ਨੇ ਦਿੱਤੀ ਅਤੇ ਵਿਅਸਤ ਹੋਣ ਕਾਰਨ ਉਨ•ਾਂ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ।

Post a Comment