.ਦੇਸ਼ ਦੁਨੀਆਂ ਦਾ ਹੋਵੇਗਾ ਇਹ ਨਿਵੇਕਲਾ ਦਰਸ਼ਨੀ ਕੇਂਦਰ
ਅਮਨਦੀਪ ਦਰਦੀ, ਗੁਰੂਸਰ ਸੁਧਾਰ/ਮੁਗਲਾਂ ਦੇ ਜ਼ੁਲਮੋਂ - ਸਿਤਮ ਨਾਲ ਭਰੀ ਸਲਤਨਤ ਨੂੂੰ ਕੰਬਣੀ ਛੇੜਣ ਬਾਰੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਲੇ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੰਕਲਪਿਤ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦੀ ਨੀਂਹ ਰਖੱਣ ਵਾਲੇ ਨੀਚ ਮੰਨੇ ਜਾਣ ਵਾਲੇ ਲੋਕਾਂ ਨੂੰ ਤਖ਼ਤ ਤੇ ਬਿਠਾਉਣ ਵਾਲੇ ਅਤੇ ਹਲਵਾਹਕ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਬਾਰੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਛੇਵੇਂ ਪਾਤਸ਼ਾਹ ਦੀ ਚਰਨ-ਛੋਹ ਪ੍ਰਾਪਤ ਇਥੇ ਨਜ਼ਦੀਕੀ ਪਿੰਡ ਰਕਬਾ ਵਿਖੇ ਸ੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਭਵਨ ਬਣਾਇਆ ਹੋਇਆ ਹੈ। ਜਿਥੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਡੇਸ਼ਨ ਦੇ ਪ੍ਰਧਾਨ ਸ੍ਰੀ ਕੇ.ਕੇ ਬਾਵਾ ਦੀ ਸਰਪ੍ਰਸਤੀ ਹੇਠ ਸਮੇਂ ਸਮੇਂ ਸਿਰ ਜਿਥੇ ਇਸ ਭਵਨ ਵਿੱਚ ਸਮਾਜ-ਸੇਵੀ ਯੋਜਨਾਵਾਂ ਦਾ ਵਿਚਾਰ ਵਿਟਾਂਦਰਾਂ ਕੀਤਾ ਜਾਂਦਾ ਹੈ ਉਥੇ ਹੀ ਲੋੜਵੰਦ ਵਿਅਕਤੀਆਂ ਦੀ ਮਦਦ ਵੀ ਕੀਤੀ ਜਾਂਦੀ ਹੈ, ਫਾਊਡੇਸ਼ਨ ਦੀ ਇੱਕ ਵਿਸ਼ੇਸ ਮੀਟਿੰਗ ਉਪਰੰਤ ਇਸ ਸੰਸਥਾ ਦੇ ਪ੍ਰਧਾਨ ਸ੍ਰੀ ਕੇ.ਕੇ ਬਾਵਾ ਨੇ ਪੰਜਾਬੀ ਜਾਗਰਣ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਭਵਨ ਵਿੱਚ 36 ਗੁਰੂਆਂ, ਭਗਤਾਂ ਤੇ ਭੱਟਾਂ ਜਿਨ•ਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ਼ ਹੈ ਉਨ•ਾਂ ਦੇ ਕੀਮਤੀ, ਸ਼ਾਨਦਾਰ ਫੋਟੋ ਚਿੱਤਰ ਬਣਾਏ ਜਾਣਗੇ ਜਿਸ ਵਿੱਚ ਉਨ•ਾਂ ਵੱਲੋਂ ਉਚਾਰੇ ਗੁਰਬਾਣੀ ਦੇ ਸ਼ਬਦ ਅਤੇ ਉਨ•ਾਂ ਦਾ ਸੰਖੇਪ ਜੀਵਨ ਦਾ ਵੇਰਵਾ ਵੀ ਦਰਜ਼ ਹੋਵੇਗਾ। ਇਸ ਮੌਕੇ ਫਾਊਡੇਸ਼ਨ ਦੇ ਸਰਪ੍ਰਸਤ ਜਗਦੇਵ ਸਿੰਘ ਜੱਸੋਵਾਲ ਫਾਊਡੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਤੋਂ ਇਲਾਵਾ ਫਾਊਡੇਸ਼ਨ ਦੇ ਅਹੁਦੇਦਾਰ ਬਲਵੰਤ ਸਿੰਘ ਧਨੋਆ, ਨਿਰਮਲ ਸਿੰਘ ਪੰਡੋਰੀ ਅਤੇ ਸ਼ਾਮ ਸੁੰਦਰ ਵੀ ਹਾਜ਼ਰ ਸਨ।
ਭਵਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਆਕਰਸ਼ਿਕ ਮੂਰਤੀ ਪਾਸ ਫਾਊਡੇਸ਼ਨ ਦੇ ਅਹੁਦੇਦਾਰ ਨਜ਼ਰ ਆ ਰਹੇ ਹਨ।

Post a Comment