ਨਾਭਾ ਨਵੰਬਰ (ਜਸਬੀਰ ਸਿੰਘ ਸੇਠੀ)-ਪੰਜਾਬ ਪਬਲਿਕ ਸਕੂਲ ਨਾਭਾ ਦੀ ਇਹ ਵਿਲਖਣ ਰੀਤ ਹੈ ਕਿ ਸਕੂਲ ਦੇ ਸਲਾਨਾਂ ਸਥਾਪਨਾਂ ਦਿਵਸ ਸਮਾਰੋਹ ਦੌਰਾਨ ਸਕੂਲ ਦੇ ਕਿਸੇ ਅਜਿਹੇ ਸਾਬਕਾ ਵਿਦਿਆਰਥੀ ਨੂੰ ਰੋਲ ਆਫ ਆਨਰ ਦਾ ਸਨਮਾਨ ਪ੍ਰਦਾਨ ਕੀਤਾ ਜਾਂਦਾ ਹੈ ਜਿਸਨੇ ਆਪਣੇ ਖੇਤਰ ਵਿਚ ਪ੍ਰਸੰਸ਼ਾਂ ਯੋਗ ਪ੍ਰਾਪਤੀਆਂ ਕੀਤੀਆਂ ਹੋਣ। ਇਸ ਸਾਲ ਇਹ ਸਨਮਾਨ 10ਨਵੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਅਰਵਿੰਦਰ ਸਿੰਘ ਬਬਰ (ਸਾਬਕਾ ਜੇ-44) ਨੂੰ ਦਿ¤ਤਾ ਜਾ ਰਿਹਾ ਹੈ, ਜੋ ਅਜ ਕਲ ਬਰਿਥਸ਼ ਕੋਲੰਬੀਆ ਕਵੰਟਲੀਨ ਪੋਲੀਟੈਕਨਿਕ ਯੂਨੀਵਰਸਿਟੀ ਦੇ ਚਾਂਸਲਰ ਹਨ। ਉਨਨੇ ਸਨ 1961 ਵਿਚ ਪੀ.ਪੀ.ਐਸ ਨਾਭਾ ਵਿਖੇ ਦਾਖਲਾ ਲਿਆ ਸੀ। ਸਨ 1971 ਵਿਚ ਉਹ ਇੰਗਲੈਂਡ ਚਲੇ ਗਏ, ਜਿਥੇ ਉਨ ਨੇ ਚਾਰਟਡ ਅਕਾਉਂਟੈਂਟ ਬਣਨ ਦਾ ਆਪਣਾ ਸੁਪਨਾ ਸਾਕਾਰ ਕੀਤਾ। ਸਨ 1976 ਵਿਚ ਉਹ ਕਨੇਡਾ ਚਲੇ ਗਏ ਜਿਥੇ ਉਨ ਨੇ ਵਿਤੀ ਖੇਤਰ ਵਿਚ ਨਾਮਨਾ ਖਟਿਆ ਅਤੇ ਸਨ 1991 ਵਿਚ ਉਨ ਨੇ ਏ.ਐਸ ਬਬਰ ਅਤੇ ਐਸੋਸੀਏਟਸ ਦੀ ਸਥਾਪਨਾਂ ਕਰਕੇ ਆਪਣਾ ਕੰਮ ਸ਼ੁਰੂ ਕਰ ਦਿਤਾ। ਸਨ 2001 ਵਿਚ ਉਨ ਨੂੰ ਕਵੰਟਲੀਨ ਯੂਨੀਵਰਸਿਟੀ ਕਾਲਜ ਦੇ ਬੋਰਡ ਆਫ ਗਵਰਨਰ ਦਾ ਚੇਅਰਮੈਨ ਥਾਪਿਆ ਗਿਆ ਅਤੇ ਜਦੋਂ 2008 ਵਿਚ ਕਵੰਟਲੀਨ ਨੂੰ ਯੂਨੀਵਰਸਿਟੀ ਦਾ ਦਰਜਾ ਦਿਤਾ ਗਿਆ ਤਾਂ ਉਨ ਨੂੰ ਇਸ ਯੂਨੀਵਰਸਿਟੀ ਦਾ ਪਹਿਲਾ ਚਾਂਸਲਰ ਥਾਪਿਆ ਗਿਆ। ਇਸ ਅਹੁਦੇ ਤੇ ਉਹ ਅਜ ਤਕ ਬਰਾਜਮਾਨ ਹਨ।
ਸਨ 2005 ਵਿਚ ਉਨ ਨੂੰ ਬਰਿਥਸ਼ ਕੋਲੰਬੀਆ ਦੀ ਏਸ਼ੀਆ ਪੈਸੀਫਿਕ ਟਰੇਡ ਕਾਉਂਸਲ ਦਾ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ 2006 ਵਿਚ ਉਨ ਨੂੰ ਸਾਇਮਨ ਫਰੇਜਿਰ ਯੂਨੀਵਰਸਿਟੀ ਪ੍ਰੈਜੀਡੈਂਸ਼ੀਅਲ ਕਾਉਂਸਲ (ਭਾਰਤ ਲਈ) ਦਾ ਮੈਂਬਰ ਨਿਯੁਕਤ ਕੀਤਾ ਗਿਆ। ਇਸੇ ਸਾਲ ਹੀ ਉਹ ਸਰੀ ਬੋਰਡ ਆਫ ਟਰੇਡ ਅਤੇ ਸਿਮੋਨ ਫਰੇਜਿਰ ਯੂਨੀਵਰਸਿਟੀ ਅਡਵਾਇਜਰੀ ਕਮੇਟੀ (ਕਾਮਾਗਾਟਾ ਮਾਰੂ ਡੀਜੀਟੇਸ਼ਨ ਪ੍ਰੋਜੈਕਟ) ਦੇ ਮੈਂਬਰ ਬਣਾਏ ਗਏ। ਸਨ 2009 ਵਿਚ ਉਨ ਨੂੰ ਫਰੇਜਰ ਹੈਲਥ ਅਥਾਰਟੀ ਬੋਰਡ ਆਫ ਡਾਇਰੈਕਟਰ ਵਿਚ ਨਾਮਜਦ ਕੀਤਾ ਗਿਆ ਜਿਸ ਦਾ ਸਲਾਨਾ ਬਜਟ 2.2 ਬਿਲੀਅਨ ਡਾਲਰ ਹੈ। ਇਸ ਸਮੇਂ ਦੌਰਾਨ ਉਨ ਨੂੰ ਕਈ ਮਾਨ-ਸਨਮਾਨ ਵੀ ਮਿਲੇ ਸਨ 2005 ਵਿਚ ਸਰੀ ਸਕੂਲ ਡਿਸਟਿਕ ਵਲੋਂ ਸਮਾਜ ਪ੍ਰਤੀ ਉਨ ਦੀਆਂ ਅਣਥ¤ਕ ਸੇਵਾਵਾਂ, ਜਿੰਦਗੀ ਪ੍ਰਤੀ ਨਰੋਏ ਨਜਰੀਏ ਅਤੇ ਵਿ¤ਦਿਅਕ ਖੇਤਰ ਵਿਚ ਉਨ ਦੀਆਂ ਸ਼ਾਨਦਾਰ ਕਾਰਗੁਜਾਰੀਆਂ ਲਈ ਸਨਮਾਨਿਤ ਕੀਤਾ ਗਿਆḩ ਸਨ 2009 ਵਿਚ ਬੀ.ਸੀ. ਦੀ ਚਾਰਟਰ ਅਕਾਉਂਟੈਟ ਸੰਸਥਾਂ ਵਲੋਂ ਉਨ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਅਜਿਹਾ ਮਾਣ ਬਹੁਤ ਹੀ ਘਟ ਲੋਕਾਂ ਦੇ ਹਿ¤ਸੇ ਆਇਆ ਹੈ। ਸਨ 2010 ਵਿਚ ਉਨ ਨੂੰ ਸਰੀ ਬੋਰਡ ਆਫ ਟਰੇਡ ਵਲੋਂ ਸਾਲ ਦਾ ਵਧੀਆ ਬਿਜਨਸਮੈਨ ਐਲਾਨਿਆ ਗਿਆ।ਆਪ ਇਸ ਸੋਚ ਦੇ ਧਾਰਨੀ ਹਨ ਕਿ ਜਿਸ ਸਮਾਜ ਤੋਂ ਆਪਨੇ ਐਨਾ ਕੁਝ ਪ੍ਰਾਪਤ ਕੀਤਾ ਹੈ ਉਸ ਸਮਾਜ ਲਈ ਉਸ ਤੋਂ ਵੀ ਵ¤ਧ ਉ¤ਦਮ ਕਰਨੇ ਚਾਹੀਦੇ ਹਨ, ਉਨ ਨੇ ਕਈ ਹੋਰ ਵਪਾਰੀਆਂ ਨੂੰ ਵੀ ਸਥਾਪਿਤ ਹੋਣ ਵਿਚ ਸਹਾਇਤਾ ਕੀਤਾ ਹੈ, ਚੰਗੇ ਕੰਮਾਂ ਲਈ ਫੰਡ ਇਕ¤ਠਾ ਕਰਨ ਦੀ ਮੁਹਿੰਮ ਵਿਚ ਵ¤ਧ ਚੜ• ਕੇ ਹਿਸਾ ਲਿਆ ਹੈ ਅਤੇ ਨੌਜਵਾਨਾਂ ਦਾ ਮਾਰਗ ਦਰਸ਼ਨ ਕੀਤਾ ਹੈ। ਉਹ ਸਪਾਰਕ ਐਜੂਕੇਸ਼ਨ ਫਾਉਂਡੇਸ਼ਨ ਦੇ ਮੋਢੀ ਪ੍ਰਧਾਨ ਹਨ ਜਿਸ ਰਾਹੀਂ ਉਹ ਲੋੜਵੰਦ ਵਿਦਿਆਰਥੀਆਂ ਦੀ ਮਾਇਕ ਸਹਾਇਤਾ ਕਰਕੇ ਉਨ•ਾਂ ਨੂੰ ਪੜ•ਨ ਵਿਚ ਮ¤ਦਦ ਕਰਦੇ ਹਨḩ ਉਹ ਕਈ ਉਦਯੋਗਿਕ ਸੰਸਥਾਵਾਂ ਦੇ ਮੈਂਬਰ ਵੀ ਹਨ। ਉਹ ਆਪਣੇ ਪੁਰਾਣੇ ਸਕੂਲ ਪੀ.ਪੀ.ਐਸ. ਨਾਭਾ ਦੇ ਮੋਟੋ ‘‘ਆਨ ਵਰਡ ਅਤੇ ਅਪ ਵਰਡ‘‘ ਨੂੰ ਪੂਰੀ ਤਰ ਸਜੀਵ ਕਰ ਰਹੇ ਹਨ।
ਅਰਵਿੰਦਰ ਸਿੰਘ ਬਬਰ।

Post a Comment