ਸ੍ਰੀ ਮੁਕਤਸਰ ਸਾਹਿਬ, ਨਵੰਬਰ ( ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਪੁਲਿਸ ਨੂੰ ਚੁਸਤ ਦਰੁਸਤ ਕਰਨ ਅਤੇ ਇਸ ਦੀ ਕਾਰਜ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ ਨਵੀਂ ਪਹਿਲ ਕਰ ਰਹੇ ਜ਼ਿਲ੍ਹੇ ਦੇ ਐਸ.ਐਸ.ਪੀ. ਸ: ਸੁਰਜੀਤ ਸਿੰਘ ਨੇ ਕਿਹਾ ਹੈ ਕਿ ਪੁਲਿਸ ਪੀੜਤ ਦੇ ਥਾਣੇ ਪਹੁੰਚਣ ਦੀ ਊਡੀਕ ਨਾ ਕਰੇ ਬਲਕਿ ਇਸ ਤੋਂ ਪਹਿਲਾਂ ਹੀ ਕਾਰਵਾਈ ਕੀਤੇ ਜਾਣ ਦੀ ਨੀਤੀ ਨੂੰ ਲਾਗੂ ਕਰੇ। ਉਨ੍ਹਾਂ ਇਹ ਗੱਲ ਅੱਜ ਆਪਣੇ ਦਫਤਰ ਵਿੱਚ ਜ਼ਿਲ੍ਹੇ ਭਰ ਦੇ ਗਜਟਿਡ ਪੁਲਿਸ ਅਫਸਰਾਂ, ਮੁੱਖ ਅਫਸਰਾਨ ਥਾਣਾ ਅਤੇ ਇੰਚਾਰਜ ਚੌਕੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖੀ । ਇਹ ਬੈਠਕ ਜ਼ਿਲ੍ਹੇ ਵਿਚ ਜੁਰਮ ਸਮੀਖਿਆ ਅਤੇ ਪੁਲਿਸ ਕਰਮਚਾਰੀਆਂ ਦੀ ਭਲਾਈ ਸਬੰਧੀ ਕੀਤੀ ਗਈ। Àਨ੍ਹਾਂ ਇਸ ਮੀਟਿੰਗ ਵਿੱਚ ਮੁੱਖ ਅਫਸਰਾਨ ਥਾਣਾ ਅਤੇ ਇੰਚਾਰਜ ਚੌਕੀਆਂ ਨੂੰ ਹਦਾਇਤ ਕੀਤੀ ਗਈ ਕਿ ਜੋ ਕੀਮਤੀ ਸਮਾਨ, ਨਗਦੀ ਅਤੇ ਗੱਡੀਆ ਅਦਿ ਜਿੰਨਾਂ ਸਬੰਧੀ ਕੇਸਾਂ ਦਾ ਨਿਪਟਾਰਾ ਹੋ ਚੁੱਕਿਆ ਹੈ, ਨੂੰ ਤੁਰੰਤ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾਵੇ। ਜੋ ਵੀ ਦਰਖਾਸਤੀ ਆਪਣੀ ਫਰਿਆਦ ਲੇ ਕੇ ਥਾਣਿਆਂ ਵਿੱਚ ਆਉਂਦੇ ਹਨ, ਨੂੰ ਪੰਜਾਬ ਸਰਕਾਰ ਵੱਲਂੋ ਬਣਾਏ ਗਏ ਆਉਟਰੀਚ ਸੈਂਟਰਾਂ (ਪੁਲਿਸ ਸਾਂਝ ਕੇਂਦਰਾਂ) ਵਿੱਚ ਜਾਣ ਲਈ ਬੇਨਤੀ ਕੀਤੀ ਜਾਵੇ ਅਤੇ ਦਰਖਾਸਤੀ ਦੇ ਬਿੰਨਾ ਵਜਾ ਥਾਣਿਆਂ ਦੇ ਗੇੜੇ ਨਾ ਕਢਵਾਏ ਜਾਣ। ਬਜੁਰਗਾਂ, ਔਰਤਾਂ ਅਤੇ ਬੱਚਿਆਂ ਦਾ ਵਿਸੇਸ ਧਿਆਨ ਰੱਖਦੇ ਹੋਏ ਉਹਨਾਂ ਨਾਲ ਪੂਰੀ ਹਮਦਰਦੀ ਦਾ ਵਰਤਾਉ ਕੀਤਾ ਜਾਵੇ, ਐਕਸੀਡੈਂਟ ਦੇ ਕੇਸਾਂ ਦੇ ਪੀੜਤਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ । ਹਰ ਰੈਂਕ ਦੇ ਪੁਲਿਸ ਕਰਮਚਾਰੀਆਂ ਦੇ ਨਾਲ ਕਿਸੇ ਕਿਸਮ ਦਾ ਭੇਦ‑ਭਾਵ ਭਾਵ ਨਾ ਰੱਖਿਆ ਜਾਵੇ ਅਤੇ ਸ਼ਹੀਦ ਪੁਲਿਸ ਪਰਿਵਾਰਾਂ ਨਾਲ ਪੂਰੀ ਹਮਦਰਦੀ ਕੀਤੀ ਜਾਵੇ । ਪੁਲਿਸ ਮੁੱਖੀ ਵੱਲੋਂ ਮੀਟਿੰਗ ਵਿੱਚ ਹਾਜਰ ਪੁਲਿਸ ਅਫਸਰਾਂ ਨੂੰ ਸਮਝਾਇਆ ਗਿਆ ਕਿ ਕਿਸੇ ਵੀ ਘਟਨਾ ਸਬੰਧੀ ਇਹ ਜਰੂਰੀ ਨਹੀਂ ਕਿ ਪੀੜਤ ਵਿਅਕਤੀ ਦੇ ਥਾਣੇ ਆ ਕੇ ਦਰਖਾਸਤ ਦੇਣ ਤੇ ਹੀ ਪੁਲਿਸ ਕਾਰਵਾਈ ਕੀਤੀ ਜਾਵੇ ਬਲਕਿ ਕਿਸੇ ਵੀ ਅਖਬਾਰ, ਟੈਲੀਵੀਜਨ, ਟੈਲੀਫੋਨ ਜਾ ਹੋਰ ਜਰੀਏ ਰਾਹੀ ਸੂਚਨਾ ਮਿਲਣ ਤੇ ਤਰੰਤ ਬਿਨਾਂ ਦੇਰੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਪੀੜਤ ਨੂੰ ਬਣਦਾ ਇਨਸਾਫ ਦਵਾਇਆ ਜਾਵੇ । ਆ ਰਹੇ ਤਿਉਹਾਰਾਂ ਦੇ ਸੀਜਨ ਮੌਕੇ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਬਣਾ ਕੇ ਰੱਖਣ ਸਬੰਧੀ ਹਦਾਇਤ ਕੀਤੀ ਗਈ ਅਤੇ ਨਾਲ ਹੀ ਪੁਲਿਸ ਕਰਮਚਾਰੀਆਂ ਦੀਆਂ ਨਿੱਜੀ ਅਤੇ ਮਹਿਕਮਾਨਾਂ ਦੁੱਖ ਤਕਲੀਫਾਂ ਨੂੰ ਸੁਣ ਕੇ ਉਨ੍ਹਾਂ ਦਾ ਫੌਰੀ ਹੱਲ ਕੀਤਾ ਗਿਆ । ਇਸ ਮੀਟਿੰਗ ਨੂੰ ਸ੍ਰ: ਨਰਿੰਦਰਪਾਲ ਸਿੰਘ ਕਪਤਾਨ ਪੁਲਿਸ ਸਥਾਨਿਕ ਨੇ ਵੀ ਸੰਬੋਧਨ ਕੀਤਾ। ਮੀਡੀਆ ਨੂੰ ਇਹ ਜਾਣਕਾਰੀ ਵਿਭਾਗ ਦੇ ਪੀ.ਆਰ.ਓ ਸ੍ਰ: ਜਗਸੀਰ ਸਿੰਘ ਵੱਲੋ ਦਿੱਤੀ ਗਈ।
ਐਸ.ਐਸ.ਪੀ. ਸ: ਸੁਰਜੀਤ ਸਿੰਘ ਬੈਠਕ ਨੂੰ ਸੰਬੋਧਨ ਕਰਦੇ ਹੋਏ ਅਤੇ ਇਸ ਮੌਕੇ ਹਾਜਰ ਪੁਲਿਸ ਅਧਿਕਾਰੀ।


Post a Comment