ਬਿਰਕ ਬਰਸਾਲ(ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਜਦੋ ਦੀ ਅਕਾਲੀ ਸਰਕਾਰ ਸੱਤਾ ਵਿੱਚ ਦੁਆਰਾ ਕਾਬਜ ਹੋਈ ਹੈ ਉਸੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਛੱਕੇ ਸੁੱਟੇ ਪਏ ਹਨ ਕਿਉ ਕਿ ਹੁਣ ਸਭ ਨੂੰ ਪਤਾ ਹੈ ਕਿ ਆਉਣ ਵਾਲੀ ਹਰ ਚੋਣ ਅਕਾਲੀ ਦਲ ਹੀ ਫਤਿਹ ਕਰੇਗੀ ਇਸੇ ਅਨੁਭਵ ਨੂੰ ਲੈਕੇ ਹਲਕੇ ਦਾਖੇ ਦੇ ਕਈ ਪਿੰਡਾ ਦੇ ਕਹਿੰਦੇ ਕਹਾਉਦੇ ਕਾਂਗਰਸੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਵਿੱਚ ਕਾਂਗਰਸ ਨੂੰ ਸਦਾ ਲਈ ਵਾਏ ਕਰਦੇ ਅਕਾਲੀ ਦਲ ਨਾਲ ਜੁੜ ਰਹੇ ਹਨ ।ਇੰਨਾ ਸਬਦਾ ਦਾ ਪ੍ਰਗਟਾਵਾ ਪਿੰਡ ਦੀ ਸ਼ਾਨ ਯੂਥ ਅਕਾਲੀ ਆਗੂ ਜਸਵੀਰ ਸਿੰਘ ਬਿਰਕ ਨੇ ਕੀਤਾ ਤੇ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਹਲਕੇ ਦਾਖੇ ਦੇ ਮਸਹੂਰ ਪਿੰਡ ਬਿਰਕ ਚੋ ਵੀ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਸਭ ਲੋਕ ਵਿਧਾਇਕ ਇਆਲੀ ਦੇ ਚੰਗੇ ਵਿਕਾਸ ਤੇ ਨਿਰਪੱਖ ਸੋਚ ਨੂੰ ਪਰਖਦੇ ਹੋਏ ਅਕਾਲੀ ਦਲ ਵਿੱਚ ਸਾਮਿਲ ਹੋਣ ਜਾ ਰਹੇ ਹਨ ।ਆਉਣ ਵਾਲੀਆ ਵਾਰਡ ਬੰਦੀ ਚੋਣਾ ਵਿੱਚ ਕਾਂਗਰਸ ਦਾ ਇੱਕ ਵੀ ਉਮੀਦਵਾਰ ਨਹੀ ਵੇਖਣ ਨੂੰ ਮਿਲੇਗਾ ਤੇ ਸਭ ਜਗ੍ਹਾ ਤੇ ਇਆਲੀ ਸਾਹਿਬ ਦੀ ਨੇਕ ਸੋਚ ਅਨੁਸਾਰ ਸਰਬਸੰਮਤੀ ਨਾਲ ਚੋਣ ਹੋਵੇਗੀ ਇਸ ਸਮੇ ਇੰਨਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਪੰਚ ਸੁਖਜੀਤ ਸਿੰਘ ਸੁੱਖੀ ਬਿਰਕ,ਅਵਤਾਰ ਸਿੰਘ ਰਾਜਾ,ਸੁੋਸਿ:ਪ੍ਰਧਾਨ ਤੇਜਿੰਦਰ ਸਿੰਘ ਬਿਰਕ,ਸੂਬੇਦਾਰ ਦਰਸ਼ਨ ਸਿੰਘ ਬਿਰਕ,ਸੌਦਾਗਰ ਸਿੰਘ ਬਿਰਕ, ਪ੍ਰਿਤਪਾਲ ਸਿੰਘ ਬਿਰਕ ਤੇ ਹੋਰ ਅਕਾਲੀ ਆਗੂ ਹਾਜਰ ਸਨ ।

Post a Comment