ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) “ਉੱਚੀ ਦੁਕਾਨ,ਫਿੱਕਾ ਪਕਵਾਨ” ਸਾਬਤ ਹੋ ਰਹੀਆ ਹਨ ਸਿੱਖਿਆ ਵਿਭਾਗ ਵੱਲੋਂ ਸਕੂਲੀ ਬੱਚਿਆ ਰਾਹੀ ਛੇਵੇਂ ਦਰਿਆ ਨੂੰ ਠੱਲ ਪਾਉਣ ਵਾਲੀਆਂ ਰੈਲੀਆ ।ਜੇਕਰ ਇੰਨਾ ਸਰਕਾਰਾ ਦੇ ਇਸ ਰੈਲੀ ਵਾਲੇ ਉਦਮ ਨਾਲ ਤੇ ਬੱਚਿਆ ਦੇ ਹੱਥਾ ਵਿੱਚ ਫੜੇ ਮਾਟੋਉ ਨਾਲ ਨਸ਼ਿਆ ਦਾ ਛੇਵਾਂ ਦਰਿਆ ਰੁਕਦਾ ਏ ਤਾਂ ਫਿਰ ਸਾਡੇ ਨੌਜਵਾਨ ਆਪਣੀ ਨਸ਼ਿਆ ਦੀ ਤੋੜ ਨੂੰ ਪੂਰਾ ਕਰਨ ਲਈ ਨਸ਼ਾ ਕਿੱਥੋ ਲੈਕੇ ਆਉਦੇ ਹਨ ।ਪਿੱਛਲੇ ਦਿਨੀ ਅਖਬਾਰ ਦੀ ਇੱਕ ਸੁਰਖੀ ਸੀ ਕਿ ਇੱਕ ਟੂਰਨਾਂਮੈਂਟ ਵਿੱਚ ਖਿਡਾਰੀਆ ਨੇ ਨਸ਼ਾ ਦੀ ਵਰਤੋ ਕੀਤੀ ਤੇ ਖੇਡ ਪ੍ਰੇਮੀਆ ਨੇ ਵੀ ਖੇਡਣ ਵਾਲੇ ਖਿਡਾਰੀਆ ਦੀ ਖੇਡ ਦਾ ਅਨੰਦ ਮਾਨਣ ਲਈ ਖੇਡ ਮੇਲੇ ਤੇ ਗੱਡੀ ਤੇ ਵਿਕਦੀ ਦਾਰੂ ਪੀਕੇ ਖੂਬ ਰੰਗ ਮਾਣਿਆ ।ਅਸੀ ਤਾਂ ਇੱਕੋ ਗੱਲ ਕਹਾਗੇ ਕਿ ਜਦ ਤਕ ਸਰਕਾਰ ਆਪਣੇ ਮਨਜੂਰ ਸੁਦਾ ਦਾਰੂ ਦੇ ਠੇਕਿਆ ਨੂੰ ਬੰਦ ਨਹੀ ਕਰਦੀ ਤਦ ਤਕ ਨਸ਼ਿਆ ਦੀ ਤਸਕਰੀ ਕਰਨ ਵਾਲੇ ਨਸ਼ਾ ਵਪਾਰੀਆ ਨੂੰ ਨੱਥ ਨਹੀ ਪੈ ਸਕਦੀ ।ਪਰ ਜਦ ਤਕ ਸਾਡੀ ਸਰਕਾਰ ਹੀ ਸੂਬੇ ਵਿੱਚ ਛੇਵੇਂ ਨੂੰ ਵਧਾਉਣ ਲਈ ਤੇ ਆਪਣੇ ਖਾਲੀ ਖਜਾਨੇ ਭਰਨ ਲਈ ਤਤਪਰ ਰਹੇਗੀ ਤਦ ਤਕ ਕਰਿਆਨੇ ਦੀਆ ਦੁਕਾਨਾ,ਮੈਡੀਕਲਾਂ ਤੇ ਵਿਕਦੇ ਨਸ਼ਿਆ ਦੀਆਂ ਖਬਰਾਂ ਇਸੇ ਤਰ੍ਹਾਂ ਲੱਗਦੀਆ ਰਹਿਣਗੀ ਕਿਉ ਕਿ ਜਿਸ ਦੇਸ਼ ਜਾਂ ਰਾਜ ਦਾ ਰਾਜਾ ਹੀ ਨਸ਼ਾ ਦੀ ਵਿਕਰੀ ਕਰੇ ਉਹ ਹੋਰ ਕਿਸੇ ਨੂੰ ਨਸ਼ੇ ਵੇਚਣ ਤੋਂ ਕਿੰਝ ਰੋਕ ਸਕਦਾ ਹੈ ।ਇਸ ਲਈ ਸਾਡੀਆ ਸਰਕਾਰਾ ਨੂੰ ਚਾਹੀਦਾ ਹੈ ਕਿ ਜੇਕਰ ਉਸ ਸੱਚ ਮੁੱਚ ਸਾਡੇ ਸੂਬੇ ਨੂੰ ਨਸ਼ਾ ਰਹਿਤ ਬਣਾਉਣਾ ਚਹੁੰਦੇ ਹਨ ਤਾ ਖੁਦ ਸਰਾਬ ਦੇ ਠੇਕਿਆ ਦੀ ਮਨਜੂਰੀ ਦੇਣੀ ਬੰਦ ਕਰਨ ।ਜੇਕਰ ਇਸ ਤਰਾਂ ਹੋ ਜਾਵੇ ਤਾਂ ਸਕੂਲੀ ਬੱਚਿਆ ਦੁਆਰਾ ਨਸ਼ਿਆ ਵਿਰੁਧ ਸੰਘਰਸ ਕਾਮਯਾਬ ਮੰਨਿਆ ਜਾਵੇਗਾ ਨਹੀ ਤਾਂ ਸਭ ਕੁੱਝ ਨੇਫਲ ਹੈ ।

Post a Comment