ਸ਼ਹਿਣਾ/ਭਦੌੜ 21 ਨਵੰਬਰ (ਸਾਹਿਬ ਸੰਧੂ) ਭਦੌੜ ਦੇ ਐਫ. ਸੀ. ਆਈ ਗੁਦਾਮਾਂ ਵਿੱਚ ਕੰਡਾ ਹੋਕੇ ਖੜ•ੇ ਟਰੱਕਾਂ ਵਿੱਚੋਂ ਰਾਤ ਸਮੇ ਭਾਰੀ ਗਿਣਤੀ ਵਿੱਚ ਕਣਕ ਦੇ ਗੱਟੇ ਚੋਰੀ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਸਮੇ ਮਾਰਕਫੈਡ ਦੀ ਖਰੀਦ ਕਣਕ ਦੇ ਦਰਜ਼ਨ ਦੇ ਕਰੀਬ ਟਰੱਕ ਲੋਡ ਹੋਕੇ ਸਥਾਨਕ ਐਫ. ਸੀ. ਆਈ ਗੁਦਾਮਾ ਵਿੱਚ ਖੜ•ੇ ਸਨ ਜਿੰਨਾਂ ਵਿੱਚ ਰਾਤ ਸਮੇ ਕਣਕ ਦੇ ਕਾਫੀ ਗੱਟੇ ਚੋਰੀ ਹੋ ਗਏ ਤੇ ਜਦ ਪੱਤਰਕਾਰਾਂ ਨੇ ਮੌਕੇ ਤੇ ਜਾਕੇ ਉਕਤ ਮਾਮਲੇ ਬਾਰੇ ਜਾਣਨ ਦੀ ਕੋਸ਼ਿਸ ਕੀਤੀ ਤਾਂ ਸਥਾਨਕ ਟਰੱਕ ਯੂਨੀਅਨ ਅਤੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਗੁਦਾਮਾ ਦੀ ਚਾਰਦਿਵਾਰੀ ਅੰਦਰ ਹੀ ਰਹਿਣ ਦੀ ਗੱਲ ਆਖੀ ਤੇ ਮੀਡੀਆ ਨੂੰ ਇਸ ਦੀ ਕਵਰੇਜ਼ ਨਾ ਕਰਨ ਦੀ ਗੱਲ ਆਖੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖੜ•ੇ ਟਰੱਕਾਂ ਵਿੱਚੋਂ 54 ਦੇ ਕਰੀਬ ਗੱਟੇ ਚੋਰੀ ਹਨ ਤੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਚੌਂਕੀਦਾਰ ਤੋਂ 35 ਗੱਟੇ ਬਰਾਮਦ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਐਫ. ਸੀ. ਆਈ ਅਧਿਕਾਰੀਆਂ ਨੇ ਕੇਵਲ 16 ਗੱਟੇ 8 ਕੁਇੰਟਲ ਕਣਕ ਗਾਇਬ ਹੋਣ ਦੀ ਗੱਲ ਆਖੀ ਜਾ ਰਹੀ ਹੈ। ਇਸ ਸਬੰਧੀ ਜਦ ਏ. ਜੀ ਵਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਇਸ ਚੋਰੀ ਦੇ ਕੇਸ ਵਿੱਚ ਚੌਂਕੀਦਾਰ ਨੂੰ ਥਾਣੇ ਭੇਜ਼ ਦਿੱਤਾ ਗਿਆ ਹੈ ਜੋ ਅੱਠ ਗੱਟੇ ਦੇਣਾ ਮੰਨ ਗਿਆ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਹਨਾਂ ਗੁਦਾਮਾਂ ਵਿੱਚ ਚੋਰੀਂ ਦੀਆਂ ਕਾਫੀ ਘਟਨਾਵਾ ਹੋ ਚੁੱਕੀਆਂ ਹਨ। ਜਿੰਨਾਂ ਨੂੰ ਅਧਿਕਾਰੀ ਪੈਸੇ ਲੈ ਅੰਦਰ ਹੀ ਨਿਬੇੜ ਲੈਂਦੇ ਹਨ। ਵੱਡੀ ਗਿਣਤੀ ਵਿੱਚ ਕਣਕ ਦੇ ਚੋਰੀ ਹੋਏ ਗੱਟਿਆਂ ਬਾਰੇ ਕੋਈ ਵੀ ਆਪਣਾ ਮੂੰਹ ਖੋਲਣ ਨੂੰ ਤਿਆਰ ਨਹੀ ਸੀ। ਜਿਸ ਤੋਂ ਲਗਦਾ ਸੀ ਕਿ ਇਸ ਚੋਰੀ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਹੈ। ਇਸ ਲਈ ਮੁਲਾਜਮ ਆਪਣੇ ਅਫਸਰਾਂ ਖਿਲਾਫ ਤੇ ਅਫਸਰ ਆਪਣੀ ਜਾਨ ਬਚਾਉਣ ਲਈ ਇਸ ਮਾਮਲੇ ਨੂੰ ਨਿਬੇੜਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਸਨ ਤੇ ਇਹ ਵੀ ਪਤਾ ਲੱਗਿਆ ਕਿ ਕੁੱਝ ਪੱਤਰਕਾਰ ਅਧਿਕਾਰੀਆਂ ਵੱਲੋਂ ਬਿਸਕੁੱਟਾਂ ਨਾਲ ਪਿਲਾਈ ਚਾਹ ਕਾਰਨ ਇਸ ਮਾਮਲੇ ਨੂੰ ਉਜ਼ਾਗਰ ਕਰਨ ਤੋਂ ਕੰਨੀ ਕਤਰਾਉਣ ਲੱਗੇ।


Post a Comment