ਸ਼ਹਿਣਾ/ਭਦੌੜ 21 ਨਵੰਬਰ (ਸਾਹਿਬ ਸੰਧੂ) ਸਿਖਿਆ ਮੰਤਰੀ ਪੰਜਾਬ ਸਿਕੰਦਰ ਸਿੰਘ ਮਲੂਕਾ ਦੇ ਹੁਕਮਾਂ ਅਤੇ ਡਾਇਰੈਕਟਰ ਜਨਰਲ ਸਕੂਲ ਸਿਖਿਆ ਵਿਭਾਗ ਪੰਜਾਬ ਚੰਡੀਗੜ ਕਾਹਨ ਸਿੰਘ ਪੰਨੂੰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਅਤੇ ਲੜਕੀਆਂ ਸ਼ਹਿਣਾ ਦੇ ਵਿਦਿਆਰਥੀਆਂ ਨੇ ਸਾਂਝੇ ਤੌਰ ਤੇ ਮੰਗਲਵਾਰ ਨੂੰ ਨਸ਼ਿਆ ਵਿਰੋਧੀ ਰੈਲੀ ਕ¤ਢੀ ਗਈ। ਜਿਸ ਵਿਚ ਮੁ¤ਖ ਮਹਿਮਾਨ ਵਜੋਂ ਆਏ ਜ਼ਿਲਾ ਸਿ¤ਖਿਆਂ ਅਫਸਰ ਐਲੀਮੈਂਟਰੀ ਬਰਨਾਲਾ ਮੇਵਾ ਸਿੰਘ ਸਿ¤ਧੂ, ਜ਼ਿਲਾ ਸਿ¤ਖਿਆ ਅਫਸਰ ਸੈਕੰਡਰੀ ਬਰਨਾਲਾ ਮੇਜਰ ਸਿੰਘ, ਡਿਪਟੀ ਜ਼ਿਲਾ ਸਿ¤ਖਿਆ ਅਫਸਰ ਐਲੀਮੈਂਟਰੀ ਬਰਨਾਲਾ ਗੁਰਜੀਤ ਸਿੰਘ, ਬਲਾਕ ਪ੍ਰਾਇਮਰੀ ਸਿ¤ਖਿਆ ਅਫਸਰ ਸ਼ਹਿਣਾ ਕਰਮਜੀਤ ਸਿੰਘ ਸ਼ਾਮਲ ਹੋਏ। ਇਹ ਰੈਲੀ ਕਸਬੇ ਦੇ ਬਜ਼ਾਰਾਂ ਗਲੀ ਮਹੁ¤ਲਿਆ ਅਤੇ ਮੇਨ ਰੋਡਾਂ ਉ¤ਪਰ ਦੀ ਲੰਘ ਕੇ ਸਕੂਲ ਵਿਚ ਸਮਾਪਤ ਹੋਈ। ਜ਼ਿਲਾ ਸਿ¤ਖਿਆਂ ਅਫਸਰ ਐਲੀਮੈਂਟਰੀ ਬਰਨਾਲਾ ਮੇਵਾ ਸਿੰਘ ਸਿ¤ਧੂ ਨੇ ਸਬੋਧਨ ਕਰਦਿਆ ਕਿਹਾ ਕਿ ਨੌਜਵਾਨ ਪੀੜੀ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠ¤ਲ ਪਾਉਣ ਲਈ ਪੰਜਾਬ ਸਰਕਾਰ ਤੇ ਸਿ¤ਖਿਆ ਵਿਭਾਗ ਦਾ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਡਿਪਟੀ ਜ਼ਿਲਾ ਸਿ¤ਖਿਆ ਅਫਸਰ ਐਲੀਮੈਂਟਰੀ ਬਰਨਾਲਾ ਗੁਰਜੀਤ ਸਿੰਘ ਨੇ ਕਿਹਾ ਕਿ ਅ¤ਜ ਦੀ ਜਵਾਨੀ ਨਸ਼ਿਆ ਵਿਚ ਰੁਲ ਕੇ ਬਰਬਾਦ ਹੋ ਰਹੀ ਹੈ, ਜਿਸ ਨਾਲ ਕਈ ਪਰਿਵਾਰਾਂ ਦੇ ਘਰ ਉਜੜਨ ਕਿਨਾਰੇ ਹੋ ਗਏ ਹਨ, ਜਿਸ ਕਾਰਨ ਸਾਨੂੰ ਆਪਣੇ ਘਰਾਂ ਨੂੰ ਬਣਾਉਣ ਲਈ ਨਸ਼ਿਆ ਤੋਂ ਬਚਣਾ ਚਾਹੀਦਾ ਹੈ। ਜ਼ਿਲਾ ਸਿ¤ਖਿਆ ਅਫਸਰ ਸੈਕੰਡਰੀ ਬਰਨਾਲਾ ਮੇਜਰ ਸਿੰਘ ਨੇ ਕਿਹਾ ਕਿ ਅ¤ਜ ਖੇਡਾਂ ਵਿਚ ਪੰਜਾਬ ਪਛੜ ਰਿਹਾ ਹੈ, ਕਿਉਂਕਿ ਨੌਜਵਾਨ ਹੁਣ ਨਸ਼ਿਆ ਵ¤ਲ ਕੇਂਦਰਤ ਹੋ ਰਹੇ ਹਨ। ਇਸ ਸਕੂਲ ਦੇ ਅਧਿਆਪਕ ਕਮਲਜੀਤ ਸ਼ਰਮਾਂ ਨੇ ਕਿਹਾ ਕਿ ਫੋਜ ਵਿਚ ਭਰਤੀ ਹੋਣ ਸਮੇਂ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਕਾਫੀ ਘਟ ਰਹੀ ਹੈ ਕਿਉਂਕਿ ਪੰਜਾਬ ਦੇ ਨੌਜਵਾਨ ਨਸ਼ਿਆ ਨੇ ਖੋਖਲੇ ਕਰ ਦਿ¤ਤੇ ਹਨ। ਬਲਾਕ ਪ੍ਰਾਇਮਰੀ ਸਿ¤ਖਿਆ ਅਫਸਰ ਸ਼ਹਿਣਾ ਕਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸਦੀ ਜਵਾਨੀ ਨੂੰ ਨਸ਼ਿਆ ਦੀ ਲ¤ਤ ਵਿਚ ਪਾ ਦਿ¤ਤੀ ਜਾਦੀ ਹੈ ਅਤੇ ਉਹ ਕੌਮਾਂ ਆਪਣੇ ਆਪ ਖਤਮ ਹੋ ਜਾਦੀਆ ਹਨ। ਇਸ ਮੌਕੇ ਸਕੂਲ ਮੁ¤ਖੀ ਨਰਿੰਦਰ ਕੁਮਾਰ ਨੇ ਬੋਲਦਿਆ ਕਿਹਾ ਕਿ ਨਸ਼ਿਆ ਵਾਲੇ ਸਭ ਤੋਂ ਪਹਿਲਾ ਮੁਫਤ ਨਸ਼ਾ ਦੇਣ ਦਾ ਲਾਲਚ ਦਿੰਦੇ ਹਨ ਤੇ ਅਖੀਰ ਤ¤ਕ ਨਸ਼ਿਆ ਵਿਚ ਜਿੰਦਗੀ ਖਰਾਬ ਕਰ ਚੁ¤ਕਿਆ ਵਿਆਕਤੀ ਆਪਣਾ ਘਰ ਬਾਰ ਵੇਚ ਦਿੰਦਾ ਹੈ। ਇਸ ਮੌਕੇ ਨਸ਼ਾ ਵਿਰੋਧੀ ਸੰਗਠਨ ਦੇ ਆਗੂ ਤਰਸੇਮ ਚੰਦ ਗੋਇਲ ਸ਼ਹਿਣਾ ਨੇ ਕਿਹਾ ਕਿ ਨਸ਼ੇੜੀ ਵਿਆਕਤੀਆਂ ਦੇ ਜਿ¤ਥੇ ਨਸ਼ੇ ਨਾਲ ਘਰ ਬਾਰ ਬਰਬਾਦ ਹੁੰਦੇ ਹਨ, ਉ¤ਥੇ ਸਮਾਜ ਵਿਚੋਂ ਵੀ ਬੁਰੀ ਤਰਾਂ ਨਾਲ ਨਕਾਰੇ ਜਾਦੇ ਹਨ। ਕੋਈ ਵੀ ਵਿਆਕਤੀ ਉਸ ਨਾਲ ਗ¤ਲਬਾਤ ਕਰਕੇ ਰਾਜ਼ੀ ਨਹੀ ਹੁੰਦਾ।


Post a Comment