ਨਾਭਾ, ਅਕਤੂਬਰ (ਜਸਬੀਰ ਸਿੰਘ ਸੇਠੀ)-ਪੰਜਾਬ ਪੱਧਰ ’ਤੇ ਕਰਵਾਏ ਜਾ ਰਹੇ ਤੀਜੇ ਦੋ ਰੋਜ਼ਾ ਬਾਲ ਮੇਲੇ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਅੱਜ ਇਥੇ ਅਮਲ ਸੁਸਾਇਟੀ ਨਾਭਾ ਦੇ ਪਾਰਕ ਵਿਖੇ ਇਕੱਤਰਤਾ ਕੀਤੀ ਗਈ। ਇਹ ਬਾਲ ਮੇਲਾ ਸਿੱਖਿਆ ਵਿਕਾਸ ਮੰਚ ਪੰਜਾਬ, ਗ੍ਰਾਮ ਪੰਚਾਇਤ ਮੰਡੌਰ ਅਤੇ ਬਾਲ ਮੇਲਾ ਆਯੋਜਿਤ ਕਮੇਟੀ ਦੀ ਸਾਂਝੇ ਯਤਨਾਂ ਨਾਲ ਕੀਤਾ ਜਾ ਰਿਹਾ ਹੈ। ਜਿਸ ਦਾ ਉਦੇਸ਼ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਮੰਚ ਮੁਹੱਈਆ ਕਰਵਾਉਣਾ ਹੈ। ਪਾਰਕ ਵਿੱਚ ਹੋਈ ਇਕੱਤਰਤਾ ’ਚ ਜਗਜੀਤ ਸਿੰਘ ਨੌਹਰਾ, ਰਾਜੇਸ ਕੁਮਾਰ ਦਾਨੀ, ਸਤਨਾਮ ਸਿੰਘ ਪਾਲੀਆ, ਹਰਮੀਤ ਸਿੰਘ ਤੋਲੇਵਾਲ, ਕੁਲਦੀਪ ਸਿੰਘ ਰਾਈਏਵਾਲ, ਦੀਦਾਰ ਸਿੰਘ ਰਾਈਏਵਾਲ, ਤੇਜਵੰਤ ਸਿੰਘ ਚੌਬਦਾਰਾਂ, ਰਜਿੰਦਰ ਸਿੰਘ ਸਤਰਾਣਾ, ਤਰਸੇਮ ਸਿੰਘ ਧਬਲਾਨ, ਪਰਮਜੀਤ ਸਿੰਘ ਸੰਗਰੂਰ, ਸੁਰਜੀਤ ਸਿੰਘ ਮਟੋਰਡਾ, ਬੀਰਬਲ ਨੌਹਰਾ, ਬਲਜਿੰਦਰ ਸਿੰਘ ਰੋਹਟੀ ਮੌੜਾਂ, ਗੁਰਪ੍ਰੀਤ ਸਿੰਘ ਹਿਆਣਾ ਕਲਾਂ, ਵਰੁਣ ਕੁਮਾਰ ਹਿਆਣਾ ਕਲਾਂ, ਪਰਮਜੀਤ ਸਿੰਘ ਸੈਲੀ, ਸਰਜੀਵਨ ਕੁਮਾਰ ਅਮਰਗੜ•, ਰਾਮ ਜੀ ਦਾਸ ਨਾਭਾ, ਮਹਿੰਦਰ ਸਿੰਘ ਰਾਏਪੁਰ ਆਦਿ ਨੇ ਸਮੂਲੀਅਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜੇਸ ਕੁਮਾਰ ਦਾਨੀ, ਸੁਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਲ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੱਕੀਆਂ ਹਨ। ਇਸ ਵਾਰ ਮੇਲੇ ਵਿੱਚ ਪੰਜਾਬ ਦੇ ਜਿਲ ਪਟਿਆਲਾ, ਸੰਗਰੂਰ, ਫਹਿਤਗੜ• ਸਾਹਿਬ, ਮਾਨਸਾ, ਲੁਧਿਆਣਾ, ਬਰਨਾਲਾ, ਫਾਜਿਲਕਾ ਆਦਿ ਜਿਲਿਆਂ ਵਿੱਚੋਂ ਸਕੂਲ ਸਮੂਲੀਅਤ ਕਰ ਰਹੇ ਹਨ। ਇਸ ਮੇਲੇ ਦੇ ਉਦਘਾਟਨ ਐਗਜੀਕਿਊਟਿਵ ਡਾਇਰੈਕਟਰ ਸਟੇਟ ਹੈਲਥ ਸਿਸਟਮਜ ਰਿਸੋਰਸ ਸੈਂਟਰ ਪੰਜਾਬ ਡਾਕਟਰ ਪਿਆਰਾ ਲਾਲ ਗਰਗ, ਪ੍ਰੀਤ ਐਗਰੋ ਇੰਡਸਟ੍ਰੀਜ ਨਾਭਾ ਦੇ ਐਮ ਡੀ ਹਰੀ ਸਿੰਘ ਕਰਨਗੇ ਅਤੇ ਰਿਟਾਇਰਡ ਆਈ ਏ ਐਸ ਅਧਿਕਾਰੀ ਅਤੇ ਰਿਜਨਲ ਡਾਇਰੈਕਟਰ ਐਸ ਕੇ ਅਹਲੂਵਾਲੀਆ ਮਹਿਮਾਨ ਦੇ ਤੌਰ ’ਤੇ ਸ਼ਮੂਲੀਅਤ ਕਰਨਗੇ। ਇਸੇ ਤਰ•ਾਂ ਦੂਜੇ ਦਿਨ ਦਾ ਉਦਘਾਟਨ ਡਾਇਰੈਕਟਰ ਐਸ ਸੀ ਆਰ ਟੀ ਪੰਜਾਬ ਰੋਸ਼ਨ ਲਾਲ ਸੂਦ ਕਰਨਗੇ। ਪੁਜੀਸਨਾਂ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡਣ ਦੀ ਰਸਮ ਡੀ ਜੀ ਐਸ ਈ ਪੰਜਾਬ ਕਾਹਨ ਸਿੰਘ ਪੰਨੂੰ ਕਰਨਗੇ। ਸੀ ਈ ਉ ਗੁਰਮੀਤ ਕੌਰ ਧਾਲੀਵਾਲ ਸੀ ਈ ਉ ਬਲਵੀਰ ਕੌਰ ਗਿੱਲ, ਡੀ ਈ ਉ ਹਰਿੰਦਰ ਕੌਰ ਮਹਿਮਾਨ ਦੇ ਤੌਰ ’ਤੇ ਸਮੂਲੀਅਤ ਕਰ ਰਹੇ ਹਨ। ਮੰਚ ਦੇ ਆਗੂਆਂ ਨੇ ਅੱਗੇ ਦੱਸਿਆ ਕਿ ਬਾਲ ਮੇਲੇ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਆਉਣ ਵਾਲੇ ਸਾਰੇ ਬੱਚਿਆਂ ਲਈ ਸਰਟੀਫਿਕੇਟ ਅਤੇ ਹੌਂਸਲਾ ਅਫਜਾਈ ਇਨਾਮ ਵੀ ਦਿੱਤੇ ਜਾਣਗੇ। ਬੱਚਿਆਂ ਦੇ ਮੁਕਾਬਲਿਆਂ ਲਈ ਵੱਖ ਵੱਖ ਸਟੇਜਾਂ ਵੀ ਤਿਆਰ ਕੀਤੀਆਂ ਜਾਣਗੀਆਂ। ਰੈਸ¦ਿਗ ਅਕੈਡਮੀ ਮੰਡੌੜ• ਵੱਲੋਂ ਵੀ ਇਸ ਮੇਲੇ ਵਿੱਚ ਹੋ ਰਹੇ ਖੇਡ ਮੁਕਾਬਲਿਆਂ ਲਈ ਸਹਿਯੋਗ ਦਿੱਤਾ ਜਾ ਰਿਹਾ .
ਬਾਲ ਮੇਲੇ ਦੇ ਪ੍ਰਬੰਧਾਂ ਬਾਰੇ ਨਾਭਾ ਵਿਖੇ ਜਾਣਕਾਰੀ ਦਿੰਦੇ ਹੋਏ ਮੰਚ ਦੇ ਸਕੱਤਰ ਰਾਜੇਸ ਕੁਮਾਰ ਦਾਨੀ ਅਤੇ ਹੋਰ।

Post a Comment