ਮਾਨਸਾ, 07 ਨਵੰਬਰ :''ਮੰਜ਼ਿਲੇਂ ਉਨਹੀ ਕੋ ਮਿਲਤੀ ਹੈ, ਜਿਨਕੇ ਸਪਨੋਂ ਮੇਂ ਜਾਨ ਹੋਤੀ ਹੈ, ਸਿਰਫ਼ ਪੰਖੋਂ ਸੇ ਹੀ ਕੁਛ ਨਹੀਂ ਹੋਤਾ, ਹੌਂਸਲੋਂ ਸੇ ਉਡਾਨ ਹੋਤੀ ਹੈ''। 'ਤੇ ਖ਼ਰੇ ਉਤਰਦਿਆਂ ਮਾਨਸਾ ਜ਼ਿਲ੍ਹੇ ਦੇ ਮੰਦਬੁੱਧੀ ਅਤੇ ਅਪਾਹਿਜ ਬੱਚਿਆਂ ਨੇ ਸੰਗਰੂਰ ਵਿੱਚ ਧੂੰਮਾਂ ਪਾਈਆਂ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਅਸੀਂ ਇਨ੍ਹਾ ਬੱਚਿਆਂ ਦੇ ਹੌਂਸਲੇ ਦੀ ਦਾਦ ਦਿੰਦੇ ਹਾਂ। ਸ਼੍ਰੀ ਢਾਕਾ ਨੇ ਜੇਤੂ ਐਥਲਿਟਾਂ ਅਤੇ ਕੋਚ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਹਰ ਸਾਲ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਇਨ੍ਹਾਂ ਅਪਾਹਿਜ ਅਤੇ ਮੰਦ ਬੁੱਧੀ ਬੱਚਿਆਂ ਨੂੰ ਆਮ ਬੱਚਿਆਂ ਦੇ ਹਾਣੀ ਬਣਾਇਆ ਜਾ ਸਕੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਸ਼੍ਰੀ ਰਜਿੰਦਰਪਾਲ ਮਿੱਤਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਅਮਿਤ ਢਾਕਾ ਦੀ ਸਰਪ੍ਰਸਤੀ ਹੇਠ ਸਰਵ ਸਿੱਖਿਆ ਅਭਿਆਨ ਅਧੀਨ ਚੱਲ ਰਹੇ ਆਈ.ਈ.ਡੀ. ਕੰਪੋਨੈਂਟ ਰਾਹੀਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ 3 ਤੋਂ 5 ਨਵੰਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਮੰਦਬੁੱਧੀ ਅਤੇ ਅਪਾਹਿਜ ਬੱਚਿਆਂ ਦੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪੰਜਾਬ ਭਰ ਤੋਂ ਜ਼ਿਲ੍ਹੇ ਦੇ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਐਥਲਿਟਾਂ ਅਤੇ 25 ਸਪੈਸ਼ਲ ਐਜੂਕੇਸ਼ਨ ਦੇ 500 ਮੰਦਬੁੱਧੀ ਬੱਚਿਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਇਹ ਖੇਡਾਂ 1998 ਤੋਂ ਹਰ ਸਾਲ ਪੰਜਾਬ ਪੱਧਰ 'ਤੇ ਸਪੈਸ਼ਲ ਉਲੰਪਿਕਸ ਐਸੋਸੀਏਸ਼ਨ ਆਫ਼ ਪੰਜਾਬ (ਸਪੈਸ਼ਲ ਉਲੰਪਿਕਸ ਭਾਰਤ, ਪੰਜਾਬ ਚੈਪਟਰ) ਵੱਲੋਂ ਕਰਵਾਈਆਂ ਜਾਂਦੀਆਂ ਹਨ।ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਨੇ ਕਿਹਾ ਕਿ ਇਨ੍ਹਾਂ ਐਥਲੈਟਿਕਸ ਮੁਕਾਬਲਿਆਂ ਵਿੱਚ ਨਿਰਧਾਰਿਤ ਕੋਟੇ ਮੁਤਾਬਿਕ ਸਰਵ ਸਿੱਖਿਆ ਅਭਿਆਨ ਮਾਨਸਾ ਵੱਲੋਂ ਆਈ.ਈ.ਆਰ.ਟੀ. ਮਿਸ ਬੇਅੰਤ ਕੌਰ ਨੇ ਬਤੌਰ ਕੋਚ 5 ਮੰਦਬੁੱਧੀ ਬੱਚਿਆਂ ਸਮੇਤ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ, ਜਿਸ ਵਿੱਚ ਵੱਖ-ਵੱਖ ਉਮਰ ਗਰੁੱਪ ਦੇ ਸਮੂਹ ਐਥਲੀਟਾਂ ਨੇ ਵੱਖ-ਵੱਖ ਈਵੈਂਟਾਂ ਵਿੱਚੋਂ 3 ਗੋਲਡ ਮੈਡਲ, 5 ਕਾਂਸੇ ਦੇ ਮੈਡਲ ਹਾਸਿਲ ਕੀਤੇ। ਉਨ੍ਹਾਂ ਕਿਹਾ ਕਿ ਮੈਡਲ ਜਿੱਤਣ ਵਾਲੇ ਬੱਚਿਆਂ ਵਿੱਚ ਗੁਰਪ੍ਰੀਤ ਕੌਰ (ਉਮਰ ਗਰੁੱਪ 8 ਤੋਂ 11 ਸਾਲ) ਨੇ 100 ਮੀਟਰ ਰੇਸ ਤੇ ਲੋਂਗ ਜੰਪ ਦੋਨਾਂ ਵਿੱਚ ਕਾਂਸੀ ਦੇ ਮੈਡਲ ਹਾਸਿਲ ਕੀਤੇ, ਅੱਕੀ ਕੌਰ (ਉਮਰ ਗਰੁੱਪ 12 ਤੋਂ 15 ਸਾਲ) ਨੇ 100 ਮੀਟਰ ਰੇਸ ਤੇ ਲੋਂਗ ਜੰਪ ਦੋਨਾਂ ਵਿੱਚੋਂ ਗੋਲਡ ਮੈਡਲ ਜਿੱਤੇ, ਅਵਤਾਰ ਸਿੰਘ (ਉਮਰ ਗਰੁੱਪ 12 ਤੋਂ 15 ਸਾਲ) ਨੇ 100 ਮੀਟਰ ਰੇਸ ਵਿੱਚੋਂ ਗੋਲਡ ਮੈਡਲ ਤੇ ਲੋਂਗ ਜੰਪ ਵਿੱਚੋਂ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ, ਗੁਰਪਾਲ ਕੌਰ (ਉਮਰ ਗਰੁੱਪ 16 ਤੋਂ 21 ਸਾਲ) ਨੇ 100 ਮੀਟਰ ਤੇ 50 ਮੀਟਰ ਰੇਸ ਵਿੱਚ ਕਾਂਸੇ ਦੇ ਮੈਡਲ ਪ੍ਰਾਪਤ ਕਰ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਇੱਕ ਹੋਰ ਬੱਚੇ ਸਤਨਾਮ ਸਿੰਘ (ਉਮਰ ਗਰੁੱਪ 16 ਤੋਂ 21 ਸਾਲ) ਨੇ ਵੀ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ


Post a Comment