ਲੁਧਿਆਣਾ, 23 ਨਵੰਬਰ ( ਸੱਤਪਾਲ ਸੋਨੀ ) ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੇ ਰਾਜ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਲੋਕ-ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਅੰਦਰ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮਿਲਣਗੀਆਂ।
ਸਾਬਕਾ ਸੰਸਦੀ ਸਕੱਤਰ ਸ. ਬਿਕਰਮਜੀਤ ਸਿੰਘ ਖਾਲਸਾ ਅੱਜ ਇੱਥੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਉਨ•ਾਂ ਨਾਲ ਜਿਲ•ਾ ਅਕਾਲੀ ਜੱਥਾ ਸ਼ਹਿਰੀ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ, ਵਾਰਡ ਪ੍ਰਧਾਂਨ ਕਿਸ਼ੋਰ ਕੁਮਾਰ, ਸ. ਕਰਮਜੀਤ ਸਿੰਘ ਸ਼ਾਮਨਗਰ, ਰਜੀਵ ਕੁਮਾਰ ਸ਼ਰਮਾ, ਰੌਕੀ ਸ਼ਾਹੀ, ਸੰਜੇ ਦੁੱਗਲ, ਵਰਿੰਦਰ ਸ਼ਰਮਾ, ਵਿਜੈ ਕੁਮਾਰ ਗੁਪਤਾ, ਪੰਡਿਤ ਰਜਿੰਦਰ ਪ੍ਰਸ਼ਾਦ ਕਹੋਲ, ਸੋਢੀਰਾਮ ਜਨਾਗਰ, ਮਹਿੰਦਰ ਸਿੰਘ ਸੰਧੂ, ਰੋਹਿਤ ਜੋਸ਼ੀ, ਅਭਿਤਾਬ ਸਹਿਜਪਾਲ, ਪ੍ਰਿੰਸ ਸ਼ਰਮਾ, ਦਵਿੰਦਰ ਸਿੰਘ ਮਠਾੜੂ, ਸੁਖਜਿੰਦਰ ਸਿੰਘ ਗਰਚਾ (ਬਾਵਾ), ਤੇਜਿੰਦਰਪਾਲ ਸਿੰਘ, ਕੰਵਲਜੀਤ ਸਿੰਘ ਸਨੀ, ਮਨਜਿੰਦਰ ਸਿੰਘ ਮਨੀ ਆਦਿ ਵੀ ਮੌਜੂਦ ਸਨ ।
ਸ. ਖਾਲਸਾ ਨੇ ਕਿਹਾ ਕਿ ਸੂਬੇ ਅੰਦਰ ਚੱਲ ਰਹੇ ਵਿਕਾਸ ਕਾਰਜ ਇਸ ਗਲ ਦਾ ਪ੍ਰਤੀਕ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਵਿਕਾਸ ਪੱਖੀ ਹਨ। ਉਨ•ਾਂ ਆਉਣ ਵਾਲੀਆਂ ਲੋਕਸਭਾ ਚੋਣਾਂ ਸਬੰਧੀ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਵਿਧਾਨਸਭਾ ਚੋਣਾਂ ਵਾਂਗ ਹੀ ਰਾਜ ਵਿੱਚ ਸਾਰੀਆਂ ਲੋਕਸਭਾ ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ । ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਹਰ ਵਰਗ ਨੂੰ ਬੇਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੰਮ ਕੀਤਾ ਜਾ ਰਿਹਾ ਹੈ। ਸ. ਬਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿਚ ਵਿਕਾਸ ਵਿੱਚ ਜੋ ਪਾੜਾ ਪਹਿਲਾਂ ਹੁੰਦਾ ਸੀ ਨੂੰ ਜੜੋਂ ਖਤਮ ਕਰਕੇ ਹਰ ਪਾਸੇ ਸਰਵਪੱਖੀ ਵਿਕਾਸ ਕਾਰਜਾਂ ਦੀ ਹਨੇਰੀ ਚਲਾਈ ਹੈ ਜੋ ਕਿ ਇਕ ਮਿਸਾਲ ਹੈ ।
ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੂੰ ਸਨਮਾਨਿਤ ਕਰਦੇ ਹੋਏ ਯੂਥ ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ, ਤਰਲੋਚਨ ਸਿੰਘ, ਪੰਡਿਤ ਰਜਿੰਦਰ ਪ੍ਰਸ਼ਾਦ ਕਹੋਲ ਤੇ ਰਜੀਵ ਸ਼ਰਮਾ ਆਦਿ ।


Post a Comment