ਸੁਲਤਾਨਪੁਰ ਲੋਧੀ ਨਵੰਬਰ ( ) ਰਿਸ਼ੀਕੇਸ਼ ‘ਚ ‘ਵਿਸ਼ਵ ਸ਼ਾਂਤੀ ਹਿਤ ਵਾਤਾਵਰਣ ਦੀ ਸੰਭਾਲ‘ ਵਿਸ਼ੇ ‘ਤੇ ਹੋਈ ਦੋ ਦਿਨਾਂ ਕਾਨਫ਼ੰਰਸ ‘ਚ ਦੇਸ਼ ਤੇ ਵਿਦੇਸ਼ਾਂ ‘ਚੋ ਚੋਟੀ ਦੇ ਧਾਰਮਿਕ ਆਗੂਆਂ ਨੇ ਕੌਮੀ ਨਦੀ ਗੰਗਾਂ ਨੂੰ ਸਾਫ਼ ਸੁਥਰਾ ਰਖਣ ਦਾ ਆਹਿਦ ਕੀਤਾ।ਇਸ ਕਾਨਫ਼ਰੰਸ ‘ਚ ਪੰਜਾਬ ਤੋਂ ਸ਼੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਸਮੇਤ ਉਤਰਾਖੰਡ ਦੇ ਮੁਖ ਮੰਤਰੀ ਸ਼੍ਰੀ ਵਿਜੈ ਬਹੁਗੁਣਾ ਤੇ ਹੋਰ ਰਾਜਨੀਤਿਕ ਤੇ ਫਿਲਮੀ ਹਸਤੀਆਂ ਨੇ ਵੀ ਸ਼ਾਮੂਲੀਅਤ ਕੀਤੀ।ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ ਆਸ਼ਰਮ ‘ਚ ਚਲੇ ਇਸ ਦੋ ਦਿਨਾਂ ਸਮਾਗਮਾਂ ‘ਚ ਆਸ਼ਰਮ ਦੇ ਸੰਚਾਲਕ ਸੁਆਮੀ ਚਿਦਾਨੰਦ ਸਰਸਵਤੀ ਨੇ ਵਾਤਾਵਰਣ ਨੂੰ ਤੇ ਖਾਸ ਕਰਕੇ ਗੰਗਾ ਨੂੰ ਸਾਫ ਸੁਥਰਾ ਰਖਣ ਲਈ 6 ਨੁਕਾਤੀ ਪ੍ਰੋਗਰਾਮ ਦਾ ਐਲਾਨ ਵੀ ਕੀਤਾ।ਇਹ ਸਮਾਗਮ ਸੁਆਮੀ ਚਿਤਾਨੰਦ ਦੇ 60 ਵੇਂ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ ਸੀ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਾਨਫੰਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੰਗਾ ਦਾ ਸੰਬੰਧ ਵੀ ਕਈ ਸਿਖ ਗੁਰੂਆਂ ਨਾਲ ਜੁੜਿਆਂ ਹੋਇਆ ਹੈ।ਉਨ ਕਿਹਾ ਕਿ ਗੰਧਲਾ ਹੋ ਰਿਹਾ ਵਾਤਾਵਰਣ ਦਾ ਮਾਮਲਾ ਹੁਣ ਵਿਸ਼ਵ ਵਿਆਪੀ ਬਣ ਚੁਕਾ ਹੈ ਤੇ ਇਸ ਦੇ ਹਲ ਲਈ ਹਦਾਂ ਸਰਹਦਾਂ ਦੇ ਅੜਿਕਿਆਂ ਨੂੰ ਦੂਰ ਰਖਕੇ ਸਭ ਨੂੰ ਰਲਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।ਇਸ ਕਾਨਫ਼ੰਰਸ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਾਨਫ਼ੰਰਸ ‘ਚ ਸ਼ਾਮਿਲ ਦੇਸ਼ ਦੇ ਧਾਰਮਿਕ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੰਗਾ ਨੂੰ ਬਚਾਉਣ ਲਈ ਉਹ ਪਹਿਲਕਦਮੀ ਕਰਨ।ਉਨਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿ¤ਤਰ ਕਾਲੀ ਵੇਈ ਨੂੰ ਸਾਫ ਕਰਕੇ ਦੇਸ਼ ਸਾਹਮਣੇ ਇ¤ਕ ਮਾਡਲ ਰਖਿਆ ਹੈ ਕਿ ਬਾਕੀ ਦਰਿਆਵਾਂ ਤੇ ਨਦੀਆਂ ਨੂੰ ਵੀ ਇਸੇ ਤਰਜ਼ ‘ਤੇ ਸਾਫ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਆਮੀ ਚਿਤਾਨੰਦ ਸਰਸਵਤੀ ਨੂੰ ਉਨ ਦੇ 60 ਵੇਂ ਜਨਮ ਦਿਨ ਦੀ ਮੁਬਾਰਿਕਵਾਦ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਗੰਗਾ ਦੇਸ਼ ਦੀ ਧ੍ਰੋਹਰ ਤੇ ਕੌਮੀ ਵਿਰਾਸਤ ਹੈ ਇਸ ਨਾਲ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਹਨ ।ਉਨ ਕਿ ਉਹ ਗੰਗਾ ਨਦੀ ਨੂੰ ਸਾਫ ਸਾਥਰਾ ਰਖਣ ਲਈ ਚਲਾਈ ਜਾਣ ਵਾਲੀ ਕਿਸੇ ਵੀ ਮਹਿੰਮ ‘ਚ ਸੰਗਤਾਂ ਸਮੇਤ ਹਾਜ਼ਰ ਹੋਣਗੇ।
ਸੁਆਮੀ ਚਿਦਾਨੰਦ ਸਰਸਵਤੀ ਨੇ 6 ਨੁਕਾਤੀ ਪ੍ਰੋਗਰਾਮ ਦਾ ਜ਼ਿਕਰ ਕਰਦਿਆ ਉਨ ਕਿਹਾ ਕਿ ਗੰਗਾਂ ਕਿਨਾਰੇ ਵਸਦੇ ਪਿੰਡਾਂ ਤੇ ਸ਼ਹਿਰਾਂ ਦੇ ਪਾਖਨਿਆਂ ਨੂੰ ਗੰਗਾ ‘ਚ ਪੈਣ ਤੋਂ ਰੋਕਣ ਲਈ ਪ੍ਰੋਜੈਕਟ ਉਲਕਿਆਂ ਗਿਆ ਹੈ ਇਸ ਕੰਮਾਂ ਨੂੰ ਅਮਲ ‘ਚ ਲਿਆਉਣ ਲਈ ਤਿੰਨ ਕੰਪਨੀਆਂ ਨਾਲ ਸਮਝੌਤੇ ‘ਤੇ ਸਹੀ ਪਾਈ ਗਈ ਹੈ।ਗੰਗਾ ਦੇ ਕਿਨਾਰਿਆਂ ਨੂੰ ਹਰੇ ਭਰੇ ਰ¤ਖਣ ਲਈ ਦਰ¤ਖਤ ਲਗਾਉਣ ਦੀ ਵਿਸ਼ੇਸ਼ ਮਹਿੁੰਮ ਚਲਾਈ ਜਾਵੇਗੀ।ਗੰਗਾ ‘ਚ ਫੈਕਟਰੀਆਂ ਵ¤ਲੋਂ ਪਾਏ ਜਾ ਰਹੇ ਜ਼ਹਿਰੀਲੇ ਰਸਾਇਣਕਾਂ ਨੂੰ ਰੋਕਣ,ਰੇਲ ਲਾਈਨਾਂ ਨੂੰ ਸਾਫ ਰ¤ਖਣ ਲਈ ਰੇਲ ਗ¤ਡੀਆਂ ‘ਚ ਈਕੋ ਫਰੈਂਡਲੀ ਪਖਾਨੇ ਬਣਾਉਣ ਲਈ ਰੇਲਵੇ ਮੰਤਰਾਲੇ ਨਾਲ ਗ¤ਲਬਾਤ ਚ¤ਲ ਰਹੀ ਹੈ।ਉਨ ਕਿਹਾ ਕਿ ਜੰਗਲੀ ਜੀਵ ਵੀ ਵਾਤਾਵਰਣ ਦਾ ਸਮਤੋਲ ਬਣਾਈ ਰਖਣ ‘ਚ ਮਦਦਗਾਰ ਹੁੰਦੇ ਹਨ ਪਰ ਹੁਣ ਜੰਗਲੀ ਜੀਵਾਂ ਦੀਆਂ ਕਈ ਪਰਜਾਤੀਆਂ ਖਤਮ ਹੋਣ ਕਿਨਾਰੇ ਹਨ ਤੇ ਇੰਨ ਟਾਈਗਰ ਵੀ ਸ਼ਾਮਿਲ ਹਨ ਜਿਨ ਨੂੰ ਬਚਾਉਣਾ ਬੜਾ ਜਰੂਰੀ ਹੋ ਗਿਆ ਹੈ।
ਇਸ ਮੌਕੇ ਉਤਰਾਖੰਡ ਦੇ ਮੁਖ ਮੰਤਰੀ ਵਿਜੈ ਬੁਹਗੁਣਾ,ਮੋਰਾਰੀ ਬਾਪੂ,ਸੁਆਮੀ ਅਗਨੀਵੇਸ਼,ਸਾਧਵੀ ਰਿਤਬੰਰਾ,ਅਚਾਰੀਆਂ ਲੋਕੇਸ਼ ਮੁਨੀ,ਇਮਾਮ ਉਮਰ ਇਲਆਸੀ, ਸ਼ੰਕਰਾਚਾਰੀਆ ਸੁਆਮੀ ਦਿਵਿਆਨੰਦ ਤੀਰਥ,ਅਚਾਰੀਆ ਸੁਧਾਸ਼ੂ,ਯੇਰੂਸਲਮ ਤੋਂ ਰਬੀ ਡੇਵਿਡ ਰੋਸਨ,ਹਰਭਜਨ ਯੋਗੀ ਦੇ ਜਵਾਈ ਭਾਈ ਸਾਹਿਬ ਸਤਪਾਲ ਸਿੰਘ ਖਾਲਸਾ,ਬਾਬਾ ਰਾਮ ਦੇਵ ਵ¤ਲੋਂ ਅਚਾਰੀਆ ਬਾਲਕ੍ਰਿਸ਼ਨ,ਫਿਲਮ ਅਭਿਨੇਤਾ ਅਨਿਲ ਕਪੂਰ ਤੇ ਹੋਰ ਬਹੁਤ ਸਾਰੇ ਉਚਕੋਟੀ ਦੇ ਆਗੂ ਹਾਜ਼ਰ ਸਨ।ਇਸ ਮੌਕੇ ਦਰਵੇਸ਼ ਗਾਇਕ ਹੰਸ ਰਾਜ ਹੰਸ ਦੇ ਪੁਤਰ ਨਵਰਾਜ ਹੰਸ ਨੇ ਵੀ ਆਪਣੀ ਗਾਇਕੀ ਰਾਹੀ ਹਾਜ਼ਰੀ ਲਗਾਈ।

Post a Comment