ਝੁਨੀਰ 5 ਨਵੰਬਰ(ਸੰਜੀਵ ਸਿੰਗਲਾ) ਉਮ ਸਾਈ ਚੈਰੀਟੇਬਲ ਟਰੱਸਟ ਸਰਦੂਲਗੜ ਵੱਲੋ ਫਰੀ ਮੈਡੀਕਲ ਚੈਕ-ਅੱਪ ਕੈਪ ਗਰੀਬਾ ਦੀ ਬਸਤੀ ਨੇੜੇ ਛਪੜੀ ਕਿਨਾਰੇ ਲਗਾਇਆ ਗਿਆ ਜਿਸ ਵਿੱਚ ਡਾ: ਲਵਪ੍ਰੀਤ ਕੌਰ .ਭ.ਸ਼ ਅਤੇ ਡਾ:ਰਾਮ ਸੋਨੀ ਨੇ ਮਰੀਜਾ ਦਾ ਚੈਕ-ਅੱਪ ਕੀਤਾ।ਇਸ ਕੈਪ ਵਿੱਚ 150 ਦੇ ਕਰੀਬ ਮਰੀਜ ਪਹੁੰਚੇ।ਇਸ ਮੌਕੇ ਸੰਸਥਾ ਵੱਲੋ ਮਰੀਜਾ ਨੂੰ ਫਰੀ ਦਵਾਈਆ ਵੀ ਵੰਡੀਆਂ ਗਈਆ।ਇਸ ਮੌਕੇ ਟਰੱਸਟ ਦੇ ਚੈਅਰਮੈਨ ਮਾਸਟਰ ਮਥੁਰਾ ਦਾਸ ਗਰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੀ ਸੰਸਥਾ ਲੋੜਵੰਦ ਲੋਕਾਂ ਦੀ ਭਲਾਈ ਲਈ ਸਭ ਤੋ ਅਹਿੰਮ ਭੂਮਿਕਾ ਨਭਾ ਰਹੀ ਹੈ ਅਤੇ ਨਾਲ ਹੀ ਵਿਸ਼ੇਸ਼ ਕਰਕੇ ਸਮਾਜ ਅੰਦਰ ਕਈ ਪ੍ਰਕਾਰ ਦੀਆਂ ਫੈਲੀਆਂ ਭਿਆਨਕ ਕਰੀਤੀਆਂ ਨੂੰ ਖਤਮ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਇਸ ਮੌਕੇ ਟਰੱਸਟ ਦੇ ਸੈਕਟਰੀ ਰਾਜੀਵ ਕੁਮਾਰ ਟਰੱਸਟ ਦੇ ਮੈਬਰ ਮਨਦੀਪ ਸਿੰਘ ਪੰਚਾਇਤ ਸੈਕਟਰੀ,ਅਵਤਾਰ ਸਿੰਘ ਜਟਾਣਾ,ਰਣਜੀਤ ਕੁਮਾਰ,ਡਾਂ: ਸ਼ੇਰ ਸਿੰਘ,ਗੋਰਾ ਸਿੰਘ,ਸੈਵਕ ਸਿੰਘ,ਗੁਰਦੀਪ ਸਿੰਘ ਆਦਿ ਨੇ ਸੇਵਾ ਨਿਭਾਈ ।


Post a Comment