ਕੋਟਕਪੂਰਾ/3ਨਵੰਬਰਰ/ ਜੇ.ਆਰ.ਅਸੋਕ/ਨਿਰਮਾਣ ਕਾਮਿਆਂ ਵੱਲੋ 6 ਨਵੰਬਰ ਨੂੰ ਮੁਕੰਮਲ ਹੜਤਾਲ ਸਬੰਧੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਮਿਉਸਪਲ ਪਾਰਕ ਕੋਟਕਪੂਰਾ ਵਿਖੇ ਰਛਪਾਲ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਗੁਰਤੇਜ ਹਰੀ ਨੌ ਨੇ ਕਿਹਾ ਕਿ ਨਿਰਮਾਣ ਮਜ਼ਦੂਰਾਂ ਦੇ ਹੱਕਾਂ ਲਈ ਕੇਂਦਰ ਸਰਕਾਰ ਵੱਲੋ 1996 ਵਿਚ ਕਾਨੂੰਨ ਬਣਾਏ ਗਏ ਸਨ, ਜਿਹਨਾਂ ਨੂੰ ਪੰਜਾਬ ਦੀ ਸਰਕਾਰ ਨੇ 2008 ਵਿਚ ਮੰਨਿਆ ਹੋਇਆ ਹੈ। ਪੰਜਾਬ ਸਰਕਾਰ ਇਸ ਕਾਨੂੰਨ ਨੂੰ ਮੰਨਣ ਤੋਂ ਕੰਨੀ ਕਤਰਾ ਰਹੀ ਹੈ ਅਤੇ ਇਸ ਨੂੰ ਲਾਗੂ ਨਹੀ ਕਰ ਰਹੀ ਕਰ ਰਹੀ ਹੈ। ਇਸ ਲਈ ਨਿਰਮਾਣ ਕਾਮਿਆਂ ਕੋਲ ਆਪਣੀਆਂ ਮੰਗਾਂ ਮਨਾਉਣ ਲਈ ਇਕੋ ਇਕ ਬਚਿਆ ਸੰਘਰਸ਼ ਦਾ ਰਾਹ ਅਪਣਾ ਰਹੀ ਹੈ। ਜਿਸ ਕਰਕੇ ਜਥੇਬੰਦੀ ਵੱਲੋਂ 6 ਨਵੰਬਰ ਨੂੰ ਹੜਤਾਲ ਕਰਨ ਦਾ ਫ਼ੈਸਲਾ ਲਿਆ ਹੈ। ਉ•ਨਾਂ ਕਿਹਾ ਕਿ ਸਰਕਾਰ ਨੇ ਜੇ ਫਿਰ ਵ ਮੰਗਾਂ ਨਾਂ ਮੰਨੀਆ ਤਾਂ ਸੰਘਰਸ਼ ਹਰ ਤੇਜ ਕੀਤਾ ਜਾਵੇਗਾ।

Post a Comment