ਕੋਟਕਪੂਰਾ/3ਨਵੰਬਰਰ/ ਜੇ.ਆਰ.ਅਸੋਕ/ਸਥਾਨਕ ਸਿੱਖਾਂ ਵਾਲਾ ਰੋਡ ਨਜ਼ਦੀਕ ਰਾਮਬਣ ਦੀ ਲਾਗਵੀਂ ਗਲੀ ਵਿਚ ਰਹਿੰਦੇ ਰਣਜੀਤ ਸਿੰਘ ਪੁੱਤਰ ਹੀਰਾ ਸਿੰਘ ਦੇ ਘਰ ਸਿਖਰ ਦੁਪਹਿਰੇ ਦਰਵਾਜ਼ੇ ਦੀ ਗਰਿੱਲ ਤੋੜ ਕੇ ਅਣਪਛਾਤੇ ਚੋਰਾਂ ਵੱਲੋ ਘਰ ਵਿਚ ਪਏ 6 ਹਜ਼ਾਰ ਰੁਪਏ ਅਤੇ ਹੋਰ ਜਰੂਰੀ ਸਮਾਨ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਕਾਨ ਮਾਲਕ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਉਹਨਾਂ ਦਾ ਪਰਿਵਾਰ ਬਾਹਰ ਗਿਆ ਹੋਇਆ ਹੈ ਅਤੇ ਉਹ ਘਰ ਵਿਚ ਇਕੱਲਾ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਜਦ ਉਹ ਦੁਪਹਿਰ ਸਮੇਂ ਘਰ ਰੋਟੀ ਖਾਣ ਆਇਆ ਤਾਂ ਘਰ ਦਾ ਦਰਵਾਜਾ ਟੁੱਟਿਆ ਹੋਇਆ ਸੀ ਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ। ਬਲਜੀਤ ਸਿੰਘ ਨੇ ਕਿਹਾ ਕਿ ਘਰ ਵਿਚ ਚੋਰਾਂ ਨੇ 6 ਹਜ਼ਾਰ ਰੁਪਏ ਨਗਦੀ ਅਤੇ ਹੋਰ ਜਰੂਰੀ ਸਮਾਨ ਚੋਰੀ ਕਰ ਲਿਆ ਹੈ। ਉਹਨਾਂ ਇਸ ਸਬੰਧੀ ਸਥਾਨਕ ਥਾਨਾ ਸਿਟੀ ਨੂੰ ਸੂਚਿਤ ਕਰ ਦਿੱਤਾ ਹੈ।

Post a Comment