ਸਰਦੂਲਗੜ੍ਹ 6 ਨੰਵਬਰ (ਸੁਰਜੀਤ ਸਿੰਘ ਮੋਗਾ) ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਟੀਮ ਨੇ ਪਿੰਡਾ ਵਿਚ ਪਬਲਿਕ ਮੀਟਿੰਗਾ ਕੀਤੀਆ। ਜਿਸ ਵਿਚ ਉਹਨਾ ਕਿਹਾ ਕਿ ਕਿਸਾਨ ਮੰਡੀਆ ਵਿਚ ਰੁਲ ਰਿਹਾ, ਕਿਸਾਨਾ ਦਾ ਚਿੱਟਾ ਸੋਨਾ ਕੋਡੀਆ ਦੇ ਭਾਅ ਲੁੱਟਿਆ ਜਾ ਰਿਹਾ ਹੈ। ਕੇਦਰ ਸਰਕਾਰ ਦੀ ਗਲਤ ਨੀਤੀ ਕਾਰਣ ਕਿਸਾਨ ਫਿਰ ਮਹਾ ਕਰਜਾਈ ਹੋਣ ਵੱਲ ਜਾ ਰਿਹਾ ਹੈ। ਖੇਤੀ ਤੇ ਵਰਤਨ ਵਾਲਿਆ ਵਸਤਾ, ਡੀ.ਏ.ਪੀ., ਯੂਰੀਆ, ਕੀੜੇਮਾਰ ਦਵਾਈਆ, ਡੀਜਲ, ਬੀਜ ਬਹੁਤ ਮਹਿੰਗੇ ਕਰ ਦਿੱਤੇ ਗਏ, ਨਰਮੇ ਦਾ ਭਾਅ 4000 ਰੁਪਏ ਮਿਲ ਰਿਹਾ ਹੈ, ਜਦਕਿ ਪਿਛਲੇ ਸਾਲ ਨਰਮੇ ਦਾ ਭਾਅ 7000 ਰੁ: ਪ੍ਰਤੀ ਕੁਇਟੱਲ ਲੱਗਭਗ ਵਿਕ ਚੁੱਕਾ ਹੈ। ਜਿਸ ਕਰਕੇ ਹਰ ਪ੍ਰਕਾਰ ਦੀਆ ਚੀਜਾ ਦਾ ਭਾਅ ਅਸਮਾਨੀ ਚੜਿਆ ਹੋਇਆ ਹੈ। ਇਸ ਵਾਰ ਨਰਮੇ ਦਾ ਭਾਅ ਕਿਸਾਨਾ ਨੂੰ 3000 ਰੁਪਏ ਪ੍ਰਤੀ ਕੁਇੱਟਲ ਘੱਟ ਮਿਲ ਰਿਹਾ ਹੇ। “ਕਿਸਾਨ ਭਾਈਚਾਰਾ ਉਸਾਰੋ” ਮੁਹਿੰਮ ਤਹਿਤ ਪਿੰਡਾ ‘ਚ ਚੋਣਾ ਕਰਕੇ ਪਿੰਡ ਇਕਾਈਆ ਕਾਇਮ ਕੀਤੀ ਜਾ ਰਹੀਆ ਹਨ। ਇਨ੍ਹਾਂ ਮੀਟਿੰਗਾ ਨੂੰ ਜਿਲ੍ਹਾਂ ਪ੍ਰੈਸ ਸਕੱਤਰ ਦਰਸਨ ਸਿੰਘ ਜਟਾਣਾ ਨੇ ਸੰਬੋਧਨ ਕੀਤਾ ਅਤੇ ਬਲਾਕ ਮੀਤ ਪ੍ਰਧਾਨ ਲਾਟ ਸਿੰਘ ਝੰਡਾ ਕਲਾ, ਗੁਰਚਰਨ ਸਿੰਘ ਝੰਡਾ ਕਲਾ ਸਾਮਿਲ ਹੋਏ।ਪਿੰਡ ਜਟਾਣਾ ਦੀ ਇਕਾਈ ਚੋਣ ਵਿਚ ਪ੍ਰਧਾਨ ਸੁਖਬੀਰ ਸਿੰਘ, ਜਨਰਲ ਸੈਕਟਰੀ ਹਰਫੂਲ ਸਿੰਘ ਪੰਚ, ਖਜਾਨਚੀ ਮਿਠੂੱ ਸਿੰਘ, ਕਮੇਟੀ ਮੈਬਰ ਅਤਰ ਸਿੰਘ ਪੰਚ, ਸੁਰਜੀਤ ਸਿੰਘ ਮਾੜਾ, ਚਾਨਣ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ, ਜਗਸੀਰ ਸਿੰਘ ਬਣੇ।ਪਿੰਡ ਰਾਜਰਾਣਾ ਦੀ ਇਕਾਈ ਚੋਣ ‘ਚ ਪ੍ਰਧਾਂਨ ਬਾਵਾ ਸਿੰਘ, ਜਰਨਲ ਸੈਕਟਰੀ ਜਸਵੰਤ ਸਿੰਘ, ਖਜਾਨਚੀ ਗੁਰਨਾਮ ਸਿੰਘ ਸਾਬਕਾ ਸਰਪੰਚ, ਮੀਤ ਪ੍ਰਧਾਨ ਗੁਰਬਚਨ ਸਿੰਘ ਅਤੇ ਕਮੇਟੀ ਮੈਬਰ ਨਿਸਾਨ ਸਿੰਘ, ਚੇਤਰਾਮ, ਕ੍ਰਿਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੰਮਾ ਆਦਿ ਬਣੇ।

Post a Comment