ਸ਼ਹਿਣਾ/ਭਦੌੜ 6 ਨਵੰਬਰ (ਸਾਹਿਬ ਸੰਧੂ) - ਐਸ. ਐਸ. ਪੀ ਸਨੇਹਦੀਪ ਸਰਮਾਂ ਬਰਨਾਲਾ ਜਾਣਕਾਰੀ ਦਿੰਦਿਆ ਦੱਸਿਆ ਕਿ ਬਰਨਾਲਾ ਪੁਲਿਸ ਦੀ ਮੁਸਤੈਦੀ ਨਾਲ 5 ਸਾਲਾ ਬ¤ਚੀ ਖੁਸਬੂ ਜੋ ਕਿ ਮਿਤੀ 03 ਨਵੰਬਰ, 2012 ਨੂੰ ਘਰੋ ਅਗਵਾ ਕਰ ਲਈ ਗਈ ਸੀ, ਉਸ ਨੂੰ ਪੁਲਿਸ ਨੇ ਅਗਵਾ ਕਰਨ ਵਾਲਿਆ ਨੂੰ ਕਾਬੂ ਕਰਕੇ ਬਚੀ ਨੂੰ ਸਹੀ ਸਲਾਮਤ ਬਰਾਮਦ ਕੀਤਾ। ਐਸ. ਐਸ. ਪੀ. ਨੇ ਦ¤ਸਿਆ ਕਿ ਸੁਨੀਲ ਕੁਮਾਰ ਪੁ¤ਤਰ ਕਣਕੂ ਰਾਮ ਕੋਮ ਧਾਨਕਾ ਵਾਸੀ ਤਪਾ ਜੋ ਲੇਵਰ ਦਾ ਕੰਮ ਕਰਦਾ ਹੈ, ਜਿਸ ਦਾ ਆਪਣੀ ਪਤਨੀ ਨਾਲ 2-3 ਸਾਲ ਪਹਿਲਾ ਪੰਚਾਇਤੀ ਤਲਾਕ ਹੋ ਗਿਆ ਸੀ ਅਤੇ ਉਸ ਦੀ 5 ਸਾਲਾ ਬ¤ਚੀ ਖੁਸਬੂ ਉਸ ਕੋਲ ਰਹਿ ਰਹੀ ਸੀ, ਜਿਸ ਦੀ ਦੇਖ ਭਾਲ ਇਸ ਦੀ ਮਾਤਾ ਅੰਗਰੇਜ ਕੌਰ ਕਰਦੀ ਸੀ, ਰੋਜ ਦੀ ਤਰਾਂ ਮਿਤੀ 03 ਨਵੰਬਰ, 2012 ਨੂੰ ਸੁਨੀਲ ਕੁਮਾਰ ਆਪਣੇ ਕੰਮ ਕਾਰ ਲਈ ਚਲਾ ਗਿਆ ਸੀ ਉਸ ਦੀ ਮਾਤਾ ਘਰੇਲੂ ਕੰਮ ਲਈ ਬਜਾਰ ਚਲੀ ਗਈ ਸੀ ਬ¤ਚੀ ਖੁਸਬੂ ਘਰ ਮੋਜੂਦ ਸੀ ਜਦੋ ਸਾਮ ਨੂੰ ਅੰਗਰੇਜ ਕੌਰ ਘਰ ਵਾਪਸ ਆਈ ਤਾ ਬ¤ਚੀ ਘਰੋ ਗਾਇਬ ਸੀ। ਪੁਲਿਸ ਨੂੰ ਇਤਲਾਹ ਮਿਲਣ ਤੇ ਹਰਵਿੰਦਰ ਸਿੰਘ ਵਿਰਕ ਡੀ. ਐਸ. ਪੀ ਤਪਾ ਦੀ ਹਦਾਇਤ ਅਨੁਸਾਰ ਮੁ¤ਖ ਅਫਸਰ ਥਾਣਾ ਤਪਾ ਨੇ ਸਮੇਤ ਪੁਲਿਸ ਪਾਰਟੀ ਦੇ ਲੜਕੀ ਦੀ ਤਲਾਸ ਲਈ ਵ¤ਖ ਵ¤ਖ ਪਾਰਟੀਆ ਬਣਾਕੇ ਸਿਰਸਾ (ਹਰਿਆਣਾ), ਬਠਿੰਡਾ ਆਦਿ ਰੇਡ ਕੀਤੇ ਮਿਤੀ 05 ਨਵੰਬਰ, 2012 ਨੂੰ ਮੁਦ¤ਈ ਸੁਨੀਲ ਕੁਮਾਰ ਉਕਤ ਨੇ ਆਕੇ ਆਪਣਾ ਬਿਆਨ ਤਹਿਰੀਰ ਕਰਾਇਆ ਉਸ ਦੀ ਲੜਕੀ ਖੁਸਬੂ ਨੂੰ ਦਰੋਪਤੀ ਦੇਵੀ ਪਤਨੀ ਜਗਦੀਸ ਸਿੰਘ ਕੋਮ ਧਾਨਕਾ ਵਾਸੀ ਬਰਨਾਲਾ ਜਿਹੜੀ ਚੂੜੀਆ ਵੇਚਣ ਦਾ ਕੰਮ ਕਰਦੀ ਹੈ। ਜੋ ਮਿਤੀ 03 ਨੰਵਬਰ, 2012 ਨੂੰ ਉਹਨਾ ਦੇ ਮੁਹ¤ਲੇ ਵਿ¤ਚ ਚੂੜੀਆ ਵੇਚਣ ਲਈ ਆਈ ਸੀ ਸਮੇਤ ਆਪਣੇ ਸਾਥੀ ਬੂਟਾ ਸਿੰਘ ਪੁ¤ਤਰ ਆਤਮਾ ਸਿੰਘ ਕੋਮ ਮਜਬੀ ਸਿ¤ਖ ਵਾਸੀ ਹੰਡਾਆਇਆ ਨਾਲ ਮਿਲਕੇ ਉਸ ਦੀ ਬ¤ਚੀ ਖੁਸਬੂ ਨੂੰ ਵੇਚਣ ਦੀ ਨੀਅਤ, ਭੀਖ ਮਗਵਾਉਣ ਜਾਂ ਕਿਸੇ ਹੋਰ ਮੰਤਵ ਲਈ ਅਗਵਾ ਕਰਕੇ ਲੈ ਗਏ ਹਨ। ਜਿਸ ਦੇ ਅਧਾਰ ਤੇ ਮੁਕ¤ਦਮਾ ਨੰਬਰ 85 ਮਿਤੀ 05 ਨਵੰਬਰ, 2012 ਚੇਤ 363, 365, 34 ਥਾਣਾ ਤਪਾ ਦਰਜ ਕੀਤਾ ਅਤੇ ਹਰਵਿੰਦਰ ਸਿੰਘ ਵਿਰਕ ਡੀ. ਐਸ. ਪੀ ਤਪਾ ਦੀ ਹਦਾਇਤ ਅਨੁਸਾਰ ਮੁ¤ਖ ਅਫਸਰ ਥਾਣਾ ਤਪਾ ਨੇ ਮੁਸਤੈਦੀ ਨਾਲ ਦੋਸੀਆ ਦੀ ਭਾਲ ਕਰਕੇ ਹੰਡਿਆਇਆ ਤੋ ਬੂਟਾ ਸਿੰਘ ਅਤੇ ਦਰੋਪਤੀ ਦੇਵੀ ਨੂੰ ਕਾਬੂ ਕਰਕੇ ਉਹਨਾ ਦੇ ਕਬਜੇ ਵਿ¤ਚੋ ਅਗਵਾ ਕੀਤੀ ਹੋਈ ਲੜਕੀ ਖੁਸਬੂ ਨੂੰ ਸਹੀ ਸਲਾਮਤ ਬਰਾਮਦ ਕੀਤਾ। ਦੋਸੀਆ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਬ¤ਚੀ ਨੂੰ ਵਾਰਸਾ ਦੇ ਹਵਾਲੇ ਕੀਤਾ ਗਿਆ ਅਤੇ ਤਫਤੀਸ ਜਾਰੀ ਹੈ।


Post a Comment