ਸ੍ਰੀ ਮੁਕਤਸਰ ਸਾਹਿਬ, 6 ਨਵੰਬਰ /ਹਾੜ੍ਹੀ ਸੀਜਨ 2012‑13 ਦੌਰਾਨ ਸਰਕਾਰ ਵੱਲੋਂ ਕਣਕ ਦੀਆਂ ਸੁਧਰੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਸਬਸਿਡੀ ਤੇ ਉਪਲਬੱਧ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਫਸਲ ਵਿਚ ਬੀਜ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੁੰਦਾ ਹੈ। ਜੇਕਰ ਚੰਗੀ ਕਿਸਮ ਦਾ ਬੀਜ ਹੋਵੇ ਤਾਂ ਫਸਲ ਨੂੰ ਬਿਮਾਰੀਆਂ ਘੱਟ ਲਗਦੀਆਂ ਹਨ ਅਤੇ ਝਾੜ ਵਧਦਾ ਹੈ, ਨਤੀਜਨ ਲਾਗਤ ਖਰਚੇ ਘੱਟਣ ਅਤੇ ਉਤਪਾਦਨ ਵੱਧਣ ਨਾਲ ਕਿਸਾਨ ਦੀ ਆਮਦਨ ਵੱਧਦੀ ਹੈ। ਇਸੇ ਉਦੇਸ਼ ਨਾਲ ਸਰਕਾਰ ਨੇ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਦੇਣ ਦੀ ਯੋਜਨਾ ਉਲੀਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ ਕੀਤੀਆਂ ਕਿਸਮਾਂ ਜਿਵੇਂ ਡੀ.ਬੀ.ਡਬਲਯੂ.‑17, ਪੀ.ਬੀ.ਡਬਲਯੂ.‑502, ਪੀ.ਬੀ.ਡਬਲਯੂ.‑621 ਅਤੇ ਪੀ.ਬੀ.ਡਬਲਯੂ.‑550 ਕਿਸਮਾਂ ਦੇ ਬੀਜ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਬੀਜ ਤੇ ਪ੍ਰਤੀ ਕੁਇੰਟਲ 500 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। ਕਿਸਾਨ ਨੇ ਪ੍ਰਤੀ ਕੁਇੰਟਲ 1750 ਰੁਪਏ ਹੀ ਅਦਾ ਕਰਨਾ ਹੈ ਜਦ ਕਿ ਇਸ ਬੀਜ ਦਾ ਬਾਜਾਰੀ ਮੁੱਲ 2250 ਰੁਪਏ ਹੈ। ਇਸ ਸਬੰਧੀ ਹੋਣ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਕਿਹਾ ਵਿਭਾਗ ਦਾ ਉਦੇਸ਼ ਹੈ ਕਿ ਪੁਰਾਣੀਆਂ ਕਿਸਮਾਂ ਦਾ ਬੀਜ ਨਵੀਂਆਂ ਕਿਸਮਾਂ ਨਾਲ ਬਦਲ ਦਿੱਤਾ ਜਾਵੇ ਅਤੇ ਕਿਸਾਨਾਂ ਨੂੰ ਜੋ ਬੀਜ ਇਸ ਵਾਰ ਵਿਭਾਗ ਦੇ ਰਿਹਾ ਹੈ ਕਿਸਾਨ ਉਸ ਤੋਂ ਆਪਣੇ ਅਗਲੇ ਸਾਲ ਦੀ ਲੋੜ ਲਈ ਖੁਦ ਬੀਜ ਤਿਆਰ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਬਲਾਕਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿਚ ਕਿਸਾਨਾਂ ਨੂੰ ਦੇਣ ਲਈ ਡੀ.ਬੀ.ਡਬਲਯੂ.‑17 ਕਿਸਮ ਦਾ 614.40 ਕੁਇੰਟਲ, ਪੀ.ਬੀ.ਡਬਲਯੂ.‑502 ਕਿਸਮ ਦਾ 571.60 ਕੁਇੰਟਲ, ਪੀ.ਬੀ.ਡਬਲਯੂ.‑621 ਕਿਸਮ ਦਾ 640 ਕੁਇੰਟਲ ਅਤੇ ਅਤੇ ਪੀ.ਬੀ.ਡਬਲਯੂ.‑550 ਕਿਸਮ ਦਾ 444.60 ਕੁਇੰਟਲ ਬੀਜ ਜ਼ਿਲ੍ਹੇ ਵਿਚ ਪੁੱਜ ਚੁੱਕਾ ਹੈ ਅਤੇ ਇਹ ਬੀਜ ਕਿਸਾਨਾਂ ਵੱਲੋਂ ਖਰੀਦ ਲਏ ਜਾਣ ਤੇ ਹੋਰ ਬੀਜ ਉਪਲਬੱਧ ਕਰਵਾ ਦਿੱਤਾ ਜਾਵੇਗਾ।ਇਸ ਬਾਰੇ ਆਤਮਾ ਯੋਜਨਾ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ: ਕਰਨਜੀਤ ਸਿੰਘ ਅਤੇ ਡਿਪਟੀ ਕੋਆਰਡੀਨੇਟਰ ਡਾ: ਗਗਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਕ ਕਿਸਾਨ ਨੂੰ ਵੱਧ ਤੋਂ ਵੱਧ 12 ਬੈਗ ਬੀਜ ਦੇ ਦਿੱਤੇ ਜਾ ਸਕਦੇ ਹਨ। ਇਹ ਬੀਜ ਲੈਣ ਲਈ ਕਿਸਾਨ ਖੇਤੀ ਬਾੜੀ ਮਹਿਕਮੇ ਦੇ ਨੇੜਲੇ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ। ਇਸ ਬਾਰੇ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਏ.ਡੀ.ਓ. ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਕਿਸਾਨ ਬੀਜ ਲੈਣ ਲਈ ਆ ਰਹੇ ਹਨ।ਬਾਕਸ ਲਈ ਪ੍ਰਸਤਾਵਿਤਵਿਭਾਗ 60 ਪਿੰਡਾਂ ਨੂੰ ਅਪਨਾਏਗਾ ਸੀਡ ਵਿਲੇਜ ਸਕੀਮ ਅਧੀਨਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਇਹ ਵੀ ਦੱਸਿਆ ਕਿ ਵਿਭਾਗ ਕਿਸਾਨਾਂ ਨੂੰ ਆਮ ਬੀਜ ਅਤੇ ਸੁਧਰੀਆਂ ਕਿਸਮਾਂ ਦੇ ਬੀਜ ਦੇ ਅੰਤਰ ਦਾ ਮਹੱਤਵ ਸਮਝਾਉਣ ਲਈ ਹਰੇਕ ਬਲਾਕ ਵਿਚੋਂ 15‑15 ਪਿੰਡ ਚੁਣ ਕੇ ਜ਼ਿਲ੍ਹੇ ਦੇ ਕੁੱਲ 60 ਪਿੰਡਾਂ ਨੂੰ ਸੀਡ ਵਿਲੇਜ ਸਕੀਮ ਤਹਿਤ ਅਪਨਾਏਗਾ। ਇੱਥੇ ਕਿਸਾਨਾਂ ਨੂੰ ਪੀ.ਬੀ.ਡਬਲਯੂ.‑550 ਕਿਸਮ ਦਾ ਯੋਜਨਾ ਤਹਿਤ ਬਿਜਵਾਇਆ ਜਾਵੇਗਾ। ਇਸ ਤਹਿਤ ਹਰੇਕ ਅਜਿਹੇ ਪਿੰਡ ਵਿਚ ਸਬਸਿਡੀ ਤੇ ਕਿਸਾਨਾਂ ਨੂੰ 22.5 ਕੁਇੰਟਲ ਕਣਕ ਦਾ ਬੀਜ ਦਿੱਤਾ ਜਾਵੇਗਾ। ਇਸ ਬੀਜ ਦੇ ਬਰਾਬਰ ਹੀ ਕਿਸਾਨ ਆਪਣਾ ਬੀਜ ਬਜੀਣਗੇ ਅਤੇ ਫਿਰ ਦੋਹਾਂ ਦੇ ਅੰਤਰ ਬਾਰੇ ਕਿਸਾਨ ਨੂੰ ਸਮਝਾਇਆ ਜਾਵੇਗਾ।
ਖੇਤੀਬਾੜੀ ਵਿਭਾਗ ਦੇ ਦਫ਼ਤਰ ਤੋਂ ਬੀਜ ਪ੍ਰਾਪਤ ਕਰਦੇ ਕਿਸਾਨ।


Post a Comment