ਪਟਿਆਲਾ, 2 ਨਵੰਬਰ (ਪਟਵਾਰੀ) ਇੰਟਰਨੈਸਨਲਿਸਟ ਡੈਮੋਕ੍ਰੇਟਿਕ ਪਾਰਟੀ, ਆਈ ਡੀ ਪੀ ਵੱਲੋਂ ਤਰਕਸ਼ੀਲ ਹਾਲ ਪਟਿਆਲਾ ਵਿਖੇ ਕੀਤਾ ਦੋ ਰੋਜ਼ਾ ਸੂਬਾ ਡੈਲੀਗੇਟ ਇਜਲਾਸ ਦੇ ਅੱਜ ਦੂਜੇ ਦਿਨ ਵੱਖ-ਵੱਖ ਏਜੰਡਿਆਂ ’ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਭਵਿੱਖ ਦੀ ਰੂਪ ਰੇਖਾ ਉਲੀਕਣ ਤੋਂ ਬਾਅਦ ਸਮਾਪਤ ਹੋਇਆ। ਪੰਜਾਬ ਦੇ ਵੱਖ ਵੱਖ ਭਾਗਾਂ ਵਿੱਚੋਂ ਪਾਰਟੀ ਡੈਲੀਗੇਟਾਂ ਨੇ ਇਸ ਵਿੱਚ ਸਮੂਲੀਅਤ ਕੀਤੀ। ਅੱਜ ਦੇ ਇਜਲਾਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਤੇ ਭਾਜਪਾ ਦੀ ਸਾਂਝੀ ਪੰਜਾਬ ਸਰਕਾਰ ਵੀ ਕਾਂਗਰਸ ਦੀ ਤਰ ਹੀ ਕਾਰਪੋਰੇਟ ਘਰਾਣਿਆਂ ਦਾ ਹੱਥਠੋਕਾ ਬਣੀ ਹੋਈ ਹੈ। ਪੰਜਾਬ ਵਿੱਚ ਹਰ ਪਾਸੇ ਠੇਕੇਦਾਰੀ ਪ੍ਰਬੰਧ ਖੜ ਕਰਨ ਦੀਆਂ ਕੌਸ਼ਿਸਾਂ ਹੋ ਰਹੀਆਂ ਹਨ। ਜਿਸ ਦਾ ਪੰਜਾਬ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ। ਉਨ ਅੱਗੇ ਕਿਹਾ ਪੰਜਾਬ ਵਿੱਚ ਚੋਣਾਂ ਦੇ ਜਰੀਏ ਪੰਜਾਬ ਵਿੱਚ ਨਸ਼ਿਆ ਵਿੱਚ ਵਾਧਾ ਕਰਨ ਵਾਲੀਆਂ ਦੋਵੇਂ ਮੁੱਖ ਪਾਰਟੀਆਂ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਪਾਰਟੀ ਦੇ ਸੂਬਾ ਪ੍ਰਧਾਨ ਦਰਸਨ ਸਿੰਘ ਧਨੇਠਾ , ਗੁਰਮੇਲ ਸਿੰਘ ਅੱਕਾਂਵਾਲੀ, ਗੁਰਮੀਤ ਸਿੰਘ ਥੂਹੀ, ਤਾਰਾ ਸਿੰਘ ਭਵਾਨੀਗੜ• ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਮੁੱਖ ਜੜ• ਸਾਡਾ ਚੋਣ ਪ੍ਰਬੰਧ ਹੈ। ਮੌਜ਼ੂਦਾ ਚੋਣਾਂ ਵਿੱਚ ਧਨ, ਬਾਹੂਬਲ, ਨਸ਼ਿਆਂ ਦੀ ਵਰਤੋਂ ਨੇ ਇਸ ਪ੍ਰਕਿਆ ਵਿੱਚੋਂ ਆਮ ਬੰਦੇ ਨੂੰ ਬਾਹਰ ਹੀ ਕੱਢ ਦਿੱਤਾ ਹੈ। ਇਸ ਤਰੀਕੇ ਨਾਲ ਜਮਹੂਰੀਅਤ ਦਾ ਸ਼ਰੇਆਮ ਮਜਾਕ ਉਡਾਇਆ ਜਾਂਦਾ ਹੈ। ਇਸ ਲਈ ਮੌਜ਼ੂਦਾ ਚੋਣ ਪ੍ਰਬੰਧ ਵਿੱਚ ਤਬਦੀਲੀਆਂ ਕਰਕੇ ਇਸ ਨੂੰ ਆਮ ਬੰਦੇ ਦੇ ਹਾਣ ਦਾ ਬਣਾਇਆ ਜਾਵੇ। ਚੋਣਾਂ ਵਿੱਚ ਨਿੱਜੀ ਖਰਚ ਕਰਨ ਤੇ ਰੋਕ ਲੱਗਣੀ ਚਾਹੀਦੀ ਹੈ। ਇਹ ਪੂਰੀ ਤਰ ਸਰਕਾਰੀ ਖਰਚੇ ਤੇ ਹੋਣੀਆਂ ਚਾਹੀਦੀਆਂ ਹਨ। ਚੁਣੇ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਹੱਕ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਪਾਰਟੀਆਂ ਦੇ ਚੋਣ ਮੈਨੀਫੈਸਟੋ ਕਾਨੂੰਨੀ ਦਾਇਰੇ ਵਿੱਚ ਆਉਣੇ ਚਾਹੀਦੇ ਹਨ। ਵੋਟਿੰਗ ਮਸੀਨ ਤੇ ਨਾਪਸੰਦਗੀ ਦਾ ਬਟਨ ਲੱਗਣਾ ਚਾਹੀਦਾ ਹੈ। ਇਜਲਾਸ ਦੇ ਅਖੀਰ ਵਿੱਚ ਨਵੀਂ ਸਟੇਟ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਪ੍ਰਧਾਨ ਦਰਸਨ ਸਿੰਘ ਧਨੇਠਾ, ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ, ਮੀਤ ਪ੍ਰਧਾਨ ਗੁਰਦਰਸਨ ਸਿੰਘ ਖੱਟੜਾ, ਦਫਤਰ ਸਕੱਤਰ ਲੱਖਾ ਸਿੰਘ ਮਾਨਸਾ ਅਤੇ ਮੈਂਬਰ ਮੁਖਤਿਆਰ ਸਿੰਘ ਬਠਿੰਡਾ, ਪ੍ਰੀਤਮ ਸਿੰਘ ਫਾਜਿਲਕਾ, ਜਗਦੀਪ ਸਿੰਘ, ਜਗਜੀਤ ਸਿੰਘ, ਸਮਸ਼ੇਰ ਸਿੰਘ ਗਿੱਦੜਬਾਹਾ, ਐਡਵੋਕੇਟ ਬਲਜਿੰਦਰ ਸਿੰਘ ਚੰਡੀਗੜ੍ਰ ਨੂੰ ਬਣਾਇਆ ਗਿਆ। ਇਜਲਾਸ ਨੂੰ ਜਸਮੇਲ ਸਿੰਘ ਢੀਂਡਸਾ, ਕਰਮ ਸਿੰਘ ਵਜੀਦਪੁਰ, ਬਲਵੰਤ ਸਿੰਘ ਪਟਿਆਲਾ, ਜਗਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

Post a Comment