ਪਟਿਆਲਾ, 2 ਨਵੰਬਰ (ਪਟਵਾਰੀ) ਯੁਵਾ ਸ਼ਕਤੀ ਜਾਗ੍ਰਿਤੀ ਮਿਸ਼ਨ (ਐਨ.ਜੀ.ਓ.) ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਗੁਰਭੇਜ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਸੁਰਿੰਦਰ ਸਿੰਘ ਪਹਿਲਵਾਨ, ਚੇਅਰਮੈਨ ਭਲਾਈ ਬੋਰਡ ਪੰਜਾਬ ਜੀ ਨੇ ਸ਼ਿਰਕਤ ਕੀਤੀ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਰੋਟੀ, ਕਪੜਾ ਮਕਾਨ ਹੁੰਦੀਆਂ ਹਨ, ਜਿਨ ਤੋਂ ਭਾਰਤ ਦੇ ਕਰੋੜਾਂ ਲੋਕ ਵਾਂਝੇ ਹਨ। 19 ਕਰੋੜ ਨੌਜਵਾਨ ਬੇਰੋਜ਼ਗਾਰੀ ਦੇ ਆਲਮ ਵਿੱਚ ਪਿਸ ਰਹੇ ਹਨ ਅਤੇ ਉਨ ਵਿੱਚ ਨਸ਼ਿਆਂ ਦਾ ਰੁਝਾਨ ਦਿਨੋ-ਦਿਨ ਵਧ ਰਿਹਾ ਹੈ। ਜਿਥੇ ਇਹ ਸਮਾਜ ਸੇਵੀ ਸੰਸਥਾਵਾਂ ਸਮੇਂ-ਸਮੇਂ ਸਿਰ ਇਨ ਵਿਰੁੱਧ ਆਵਾਜ਼ ਉਠਾਉਂਦੀਆਂ ਹਨ ਅਤੇ ਉਥੇ ਨਾਲ ਹੀ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੱਧ ਰਹੇ ਨਸ਼ਿਆਂ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ। ਇਸ ਮੌਕੇ ਤੇ ਯੁਵਾ ਸ਼ਕਤੀ ਜਾਗ੍ਰਿਤੀ ਮਿਸ਼ਨ ਵਿੱਚ ਨਵੇਂ ਅਹੁਦੇਦਾਰ ਵੀ ਨਿਯੁਕਤ ਕੀਤੇ ਗਏ। ਜਿਸ ਵਿੱਚ ਸ੍ਰ.ਮਨਮਿੰਦਰ ਸਿੰਘ ਚੇਅਰਮੈਨ ਦਿਹਾਤੀ ਪੰਜਾਬ ਤੇ ਸ੍ਰੀ ਜੈ ਰਾਮ ਨੂੰ ਸਲਾਹਕਾਰ ਪੰਜਾਬ ਅਤੇ ਸ੍ਰ.ਲਖਵਿੰਦਰ ਸਿੰਘ ਲਾਡੀ ਨੂੰ ਸ਼ਹਿਰ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਦੇ ਅਖੀਰ ਵਿੱਚ ਪੰਜਾਬ ਪ੍ਰਧਾਨ ਜੀ.ਐਸ.ਚਹਿਲ ਵੱਲੋਂ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਜਗਜੀਤ ਸਿੰਘ ਕੂਨਰ ਜ.ਸਕੱਤਰ, ਹਰਬੰਸ ਸਿੰਘ ਗਿੱਲ ਸਲਾਹਕਾਰ, ਜਸਪਾਲ ਸਿੰਘ ਮੀਡੀਆ ਸਲਾਹਕਾਰ, ਸੁਰਿੰਦਰ ਕੌਰ ਚਹਿਲ ਪ੍ਰਧਾਨ ਇਸਤਰੀ ਵਿੰਗ ਪੰਜਾਬ, ਮਨਿੰਦਰ ਸਿੰਘ ਭੰਦੇਰ ਸਿੰਘ ਐਡਵੋਕੇਟ, ਮੋਹਨ ਸਿੰਘ ਲਾਲੀ ਅਲੀਪੁਰ, ਵਰਿੰਦਰ ਸਿੰਘ, ਅਮਰਜੀਤ ਕੌਰ ਜੱਸੀ, ਅਮਰੀਕ ਸਿੰਘ, ਦਰਸ਼ਨ ਸਿੰਘ ਭੱਟੀ, ਹਰਜਿੰਦਰ ਸਿੰਘ ਲਾਡੀ, ਨੀਲਮ ਰਾਣੀ ਪਿੰਡ ਥੇੜੀ, ਗੁਰਚਰਨ ਸਿੰਘ ਕੌਲੀ ਮੈਂਬਰ ਪੰਜਾਬ, ਜੀ.ਐਲ.ਵਰਮਾ ਸਲਾਹਕਾਰ ਅਤੇ ਹੋਰ ਪਤਵੰਤੇ ਸੱਜਣ ਪਹੁੰਚੇ।

Post a Comment