ਖੰਨਾ, 16 ਨਵੰਬਰ (ਥਿੰਦ ਦਿਆਲਪੁਰੀਆ) ਪਿੰਡ ਲੋਪੋ ਵਿਖੇ ਦੂਸਰਾ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ 20 ਸਕੂਲਾਂ ਨੇ ਦਸਤਾਰਬੰਦੀ,ਸਕਿੱਟ,ਲੋਕ ਗੀਤ,ਕਵੀਸ਼ਰੀ,ਪੇਂਟਿੰਗ,ਸੁੰਦਰ ਲਿਖਾਈ ਤੇ ਪਹਾੜੇ ਸਣਾਉਣ ਦੇ ਮੁਕਾਬਲਿਆਂ ਵਿਚ ਭਾਗ ਲਿਆ,ਜਿਸ ਦਾ ਉਦਘਾਟਨ ਕਂੇਦਰੀ ਸਹਿਕਾਰੀ ਬੈਂਕ ਲੁਧਿਆਣਾ ਦੇ ਡਾਇਰੈਕਟਰ ਤੇ ਸਰਪੰਚ ਇੰਦਰਜੀਤ ਸਿੰਘ ਲੋਪੋਂ ਨੇ ਕੀਤਾ।ਇਹ ਸਾਰਾ ਪ੍ਰੋਗਰਾਮ ਸਾਰੇ ਪਿੰਡ ਦੇ ਸਹਿਯੋਗ ਨਾਲ ਪੰਜਾਬ ਯੂਥ ਵੈਲਫੇਅਰ ਕਲੱਬ ਲੋਪੋਂ ਦੇ ਪ੍ਰਧਾਨ ਜਰਨੈਲ ਸਿੰਘ ਤੇ ਸਕੱਤਰ ਹਰਜਿੰਦਰ ਸਿੰਘ ਲੋਪੋਂ ਦੀ ਸਰਪ੍ਰਸਤੀ ਹੇਠ ਹੋਇਆ।ਇਸ ਤੋਂ ਇਲਾਵਾ ਦਰਸ਼ਨ ਸਿੰਘ ਘੋਲਾ ਯੂ.ਐਸ.ਏ.,ਕੈਪਟਨ ਬਚਨ ਸਿੰਘ, ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਸ:ਭਗਵਾਨ ਸਿੰਘ ਰੁਪਾਲੋਂ ਤੇ ਹੋਰ ਪੰਤਵੰਤੇ ਸੱਜਣਾਂ ਤੋਂ ਇਲਾਵਾ ੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਹਾਜ਼ਰ ਸਨ।ਇਸ ਮੌਕੇ ਖੇਡਾਂ ਦੇ ਖੇਤਰ ਵਿਚ ਵਿਸ਼ੇਸ ਪ੍ਰਾਪਤੀਆਂ ਕਰਨ ਤੇ ਪਿੰਡ ਦੇ ਕਬੱਡੀ ਖਿਡਾਰੀ ਤਜਿੰਦਰ ਸਿੰਘ ਤੇਜੀ ਤੇ ਤਲਵਾਰ ਬਾਜੀ ਦੀ ਰਾਸ਼ਟਰੀ ਖਿਡਾਰਨ ਮਨਦੀਪ ਕੌਰ ਦਾ ਸਨਮਾਨ ਕੀਤਾ ਗਿਆ।ਜੱਜਾਂ ਦੀ ਭੂਮਿਕਾ ਉਘੇ ਰੰਗਕਰਮੀ ਪ੍ਰੋ:ਸੋਮਪਾਲ ਹੀਰਾ,ਮਿਊਜਿਕ ਡਾਇਰੈਕਟਰ ਪ੍ਰੋ.ਰਾਮਪਾਲ ਬੰਗਾ,ਲੋਕ ਗਾਇਕ ਕੁਲਦੀਪ ਤੂਰ,ਐਮ.ਰਹਿਮਾਨ,ਪ੍ਰੋ.ਗੁਰਮਿੰਦਰਜੀਤ ਕੌਰ,ਸਤਵੀਰ ਸਿੰਘ,ਗੁਰਪ੍ਰੀਤ ਕੌਰ,ਮੇਘਾ ਸ਼ਰਮਾ,ਕਮਲਜੀਤ ਸਿੰਘ.ਰਾਮਪਾਲ ਸਿੰਘ.ਸੰਤੋਖ ਸਿੰਘ.ਰਣਦੀਪ ਸਿੰਘ ਨੇ ਬਾਖੂਬੀ ਨਿਭਾਈ। ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਸਕਿੱਟ ਵਿਚੋਂ ਪਹਿਲਾ ਸਥਾਨ ਨਨਕਾਣਾ ਸਾਹਿਬ ਪਬਲਿਕ.ਐਸ.ਐਸ.ਸਕੂਲ ਰਾਮਪੁਰ ਨੇ ਦੂਸਰਾ ਸਥਾਨ ਦਸ਼ਮੇਸ ਪਬਲਿਕ ਐਸ.ਐਸ.ਸਕੂਲ ਫੋਕਲ ਪੁਆਇੰਟ ਮਹਿਦੂਦਾਂ ਨੇ ਅਤੇ ਤੀਸਰਾ ਸਥਾਨ ਸਰਕਾਰੀ ਹਾਈ ਸਕੂਲ ਬੇਗੋਵਾਲ ਨੇ ਪ੍ਰਾਪਤ ਕੀਤਾ।ਕਵੀਸ਼ਰੀ ਵਿਚੋਂ ਪਹਿਲਾ ਸਥਾਨ ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਨੇ ਦੂਸਰਾ ਸਥਾਨ ਬਾਬਾ ਹਸਤਲਾਲ ਮਾਡਲ ਹਾਈ ਸਕੂਲ ਮਾਦਪੁਰ ਨੇ ਤੇ ਤੀਸਰਾ ਸਥਾਨ ਅਕਾਲ ਪਬਲਿਕ ਸਕੂਲ ਬਲਾਲਾ ਨੇ ਪ੍ਰਾਪਤ ਕੀਤਾ।ਪੇਂੰਿਟੰਗ ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਲੋਂ ਨੇ ਦੂਸਰਾ ਸਥਾਨ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਨੇ ਤੇ ਤੀਸਰਾ ਸਥਾਨ ਖਾਲਸਾ ਹਾਈ ਸਕੂਲ ਮਾਦਪੁਰ ਨੇ ਪ੍ਰਾਪਤ ਕੀਤਾ।ਦਸਤਾਰਬੰਦੀ ਦੇ ਮੁਕਾਬਲੇ ਵਿਚ ਪਹਿਲਾ ਤੇ ਦੂਸਰਾ ਸਥਾਨ ਨਨਕਾਣਾ ਸਾਹਿਬ ਪਬਲਿਕ.ਐਸ.ਐਸ.ਸਕੂਲ ਰਾਮਪੁਰ ਨੇ ਤੀਸਰਾ ਸਥਾਨ ਨਨਕਾਣਾ ਸਾਹਿਬ ਪਬਲਿਕ ਸਮਰਾਲਾ ਨੇ ਹਾਸਲ ਕੀਤਾ।ਲੋਕ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਨਨਕਾਣਾ ਸਾਹਿਬ ਪਬਲਿਕ ਸਮਰਾਲਾ ਨੇ ਦੂਸਰਾ ਸਥਾਨ ਅਕਾਲ ਪਬਲਿਕ ਸਕੂਲ ਬਲਾਲਾ ਨੇ ਤੇ ਤੀਸਰਾ ਸਥਾਨ ਬਾਬਾ ਹਸਤਲਾਲ ਮਾਡਲ ਸਕੂਲ ਮਾਦਪੁਰ ਨੇ ਪ੍ਰਾਪਤ ਕੀਤਾ।ਸਵਾਲ ਜਵਾਬ ਵਿਚ ਪੁਿਹਲਾ ਸਥਾਨ ਸਥਾਨ ਦਸ਼ਮੇਸ ਪਬਲਿਕ ਐਸ.ਐਸ.ਸਕੂਲ ਫੋਕਲ ਪੁਆਇੰਟ ਮਹਿਦੂਦਾਂ ਨੇ ਦੂਸਰਾ ਸਥਾਨ ਸਰਕਾਰੀ ਹਾਈ ਸਕੂਲ ਲੱਲ ਕਲਾਂ ਤੇ ਤੀਜਾ ਸਥਾਨ ਕਿੰਡਰ ਗਾਰਟਨ ਐਸ.ਐਸ.ਸਕੂਲ ਸਮਰਾਲਾ ਨੇ ਪ੍ਰਾਪਤ ਕੀਤਾ।ਸੁੰਦਰ ਲਿਖਾਈ ਪ੍ਰਾਇਮਰੀ ਵਿਚ ਪਹਿਲਾ ਸਥਾਨ ਕਿੰਡਰ ਗਾਰਟਨ ਐਸ.ਐਸ.ਸਕੂਲ ਸਮਰਾਲਾ ਨੇ ਤੇ ਦੂਜਾ ਸਥਾਨ ਗਰੀਨਵਿਊ ਮਾਡਲ ਸਕੂਲ ਬੇਗੋਵਾਲ ਨੇ ਤੇ ਤੀਜਾ ਸਥਾਨ ਅਕਾਲ ਪਬਲਿਕ ਸਕੂਲ ਬਲਾਲਾ ਨੇ ਪ੍ਰਾਪਤ ਕੀਤਾ।ਸੀਨੀਅਰ ਵਰਗ ਸੁੰਦਰ ਲਿਖਾਈ ਵਿਚੋਂ ਪਹਿਲਾ ਸਥਾਨ ਸਿੱਖ ਗਰਲਜ਼ ਹਾਈ ਸਕੂਲ ਜਸਪਾਲੋਂ ,ਦੂਸਰਾ ਸਥਾਨ ਨਨਕਾਣਾ ਸਾਹਿਬ ਪਬਲਿਕ ਸਮਰਾਲਾ ਨੇ ਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ ਲੱਲ ਕਲਾਂ ਨੇ ਪ੍ਰਾਪਤ ਕੀਤਾ।ਪਹਾੜੇ ਸੁਣਾਉਣ ਦੇ ਮੁਕਾਬਲੇ ਵਿਚ ਨਨਕਾਣਾ ਸਾਹਿਬ ਪਬਲਿਕ.ਐਸ.ਐਸ.ਸਕੂਲ ਰਾਮਪੁਰ ਨੇ ਪਹਿਲਾ ਤੇ ਦੂਜਾ ਸਥਾਨ ਤੇ ਤੀਜਾ ਸਥਾਨ ਅਕਾਲ ਪਬਲਿਕ ਸਕੂਲ ਬਲਾਲਾ ਨੇ ਪ੍ਰਾਪਤ ਕੀਤਾ

Post a Comment