ਨਾਭਾ, 17 ਨਵੰਬਰ (ਜਸਬੀਰ ਸਿੰਘ ਸੇਠੀ) -ਅੱਜ ਸਹਿਰ ਦੇ ਵਾਰਡ ਨੰਬਰ 18 ਵਿੱਚ ਹੋਈ ਯੂਥ ਅਕਾਲੀ ਦਲ ਦੀ ਮੀਟਿੰਗ ਹੋਈ । ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਤੇ ਨੌਜਵਾਨ ਕੌਸਲਰ ਹਰਪ੍ਰੀਤ ਸਿੰਘ ਪ੍ਰੀਤ ਅਤੇ ਮਾਨਵਰਿੰਦਰ ਸਿੰਘ ਲੱਸੀ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਤੇ ਉਹਨਾਂ ਗੁਰਪ੍ਰੀਤ ਸਿੰਘ ਨੂੰ ਵਾਰਡ ਨੰਬਰ 18 ਦਾ ਪ੍ਰਧਾਨ ਬਣਾਉਣ ਦਾ ਐਲਾਨ ਵੀ ਕੀਤਾ। ਇਸ ਤੋ ਇਲਾਵਾ ਰਾਜੂ ਇਮਰਾਨ ਖਾਨ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ, ਬਿੰਨੀ ਕੁਮਾਰ ਨੂੰ ਕੈਸੀਅਰ, ਹਨੀ ਕੁਮਾਰ ਨੂੰ ਸਲਾਹਕਾਰ ਅਤੇ ਅਰਵਿੰਦਰ ਕੁਮਾਰ, ਧੀਰਜ ਸਿੰਘ, ਮਨੀ ਕੁਮਾਰ ਕਾਕਾ, ਚੰਨ ਸਿੰਘ ਅਤੇ ਜਸਪਾਲ ਸਿੰਘ ਨੂੰ ਕਾਰਜਕਾਰਨੀ ਵਿੱਚ ਸਾਮਿਲ ਕੀਤਾ ਗਿਆ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਅਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਮਾਨਵਰਿੰਦਰ ਸਿੰਘ ਲੱਸੀ ਨੇ ਆਖਿਆ ਕਿ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਦੀ ਯੋਗ ਅਗਵਾਈ ਵਿੱਚ ਜੋ ਮਾਣ ਅਤੇ ਸਤਿਕਾਰ ਯੂਥ ਅਕਾਲੀ ਵਰਕਰਾਂ ਨੂੰ ਦਿੱਤਾ ਜਾ ਰਿਹਾ ਹੈ ਉਸ ਨਾਲ ਯੂਥ ਵਰਕਰਾਂ ਵਿੱਚ ਭਾਰੀ ਜੌਸ ਦੀ ਲਹਿਰ ਦੌੜ ਗਈ ਹੈ। ਉਹਨਾਂ ਕਿਹਾ ਕਿ ਸਹਿਰ ਵਿੱਚ ਚਲ ਰਹੀਆਂ ਯੂਥ ਮੀਟਿੰਗਾਂ ਵਿੱਚ ਯੂਥ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਤੇ ਜੋਸੋ ਖਰੋਸ ਨਾਲ ਸਾਮਿਲ ਹੋ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੌਣਾਂ ਵਿੱਚ ਅਕਾਲੀ ਦਲ ਵੱਡੀ ਜਿੱਤ ਹਾਸਿਲ ਕਰੇਗਾ। ਇਸ ਮੌਕੇ ਤੇ ਯੂਥ ਅਕਾਲੀ ਦਲ ਬਲਾਕ ਨਾਭਾ ਦੇ ਸੀਨੀਅਰ ਮੀਤ ਪ੍ਰਧਾਨ ਬਬਲੂ ਖੌਰਾ, ਗੁਰਮੁੱਖ ਸਿੰਘ ਭੋਜੋਮਾਜਰੀ, ਡੀ ਐਸ ਸਿੱਧੂ, ਸਹਿਰੀ ਪ੍ਰਧਾਨ ਮਨਦੀਪ ਸਿੰਘ ਮੋਨੂੰ, ਸੀਨੀਅਰ ਕੌਸਲਰ ਦਿਲੀਪ ਬਿੱਟੂ, ਉਪ ਪ੍ਰਧਾਨ ਅਰੁਣ ਕੁਮਾਰ ਲੱਕੀ, ਰਿੰਕੂ ਪੰਡਿਤ, ਪ੍ਰਿਤਪਾਲ ਸਿੰਘ ਬੱਤਰਾ, ਮਿੱਠੂ ਸਾਹਨੀ, ਅਮਿਤ ਕੁਮਾਰ ਕਾਲਾ, ਮਨਵੀਰ ਖੱਟੜਾ, ਰੁਪਿੰਦਰਜੀਤ ਸਿੰਘ, ਤੇਜਵੀਰ ਵਾਲੀਆ ਗੌਰੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਵਰਕਰ ਮੌਜੂਦ ਸਨ।
ਨਾਭਾ ਦੇ ਵਾਰਡ ਨੰਬਰ 18 ਵਿੱਚ ਯੂਥ ਅਕਾਲੀ ਦਲ ਵੱਲੋ ਬਣਾਏ ਗਏ ਨਵੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਹੋਰ ਮੈਬਰ ਬਲਾਕ ਨਾਭਾ ਦੇ ਪ੍ਰਧਾਨ ਅਤੇ ਕੌਸਲਰ ਹਰਪ੍ਰੀਤ ਸਿੰਘ ਪ੍ਰੀਤ, ਮਾਨਵਰਿੰਦਰ ਸਿੰਘ ਲੱਸੀ , ਬਬਲੂ ਖੌਰਾ ਅਤੇ ਹੋਰ।

Post a Comment