ਮਲਸੀਆਂ, 17 ਨਵੰਬਰ (ਸਚਦੇਵਾ) ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਬਾਲ ਦਿਵਸ ਨੂੰ ਸਮਰਪਿਤ ਪਿੰ੍ਰਸੀਪਲ ਕੇ.ਏ. ਜੱਸਲ ਦੀ ਯੋਗ ਅਗਵਾਈ ‘ਚ ਸਕੂਲੀ ਵਿਦਿਆਰਥੀਆਂ ਦੇ ਡਰਾਇੰਗ ਅਤੇ ਕਲਰਿੰਗ ਮੁਕਾਬਲੇ ਕਰਵਾਏ ਗਏ । ਇਨ•ਾਂ ਮੁਕਾਬਲਿਆ ‘ਚ ਪਹਿਲੀ ਤੋਂ ਦੱਸਵੀਂ ਜਮਾਤ ਦੇ 150 ਵਿਦਿਆਰਥੀਆਂ ਨੇ ਹਿੱਸਾ ਲਿਆ ।ਜਿਸ ਵਿੱਚ ਪਹਿਲੀ ਤੋਂ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਕਲਰਿੰਗ ਮੁਕਾਬਲੇ ਵਿੱਚ ਅਤੇ ਚੌਥੀ ਤੋਂ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਡਰਾਇੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਅੰਦਰ ਛੁਪੀ ਕਲਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ, ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਦੀਵਾਲੀ ਅਤੇ ਬਾਲ ਦਿਵਸ ਨਾਲ ਸੰਬੰਧਤ ਪੇਟਿੰਗ ਤਿਆਰ ਕੀਤੀਆਂ । ਇਸ ਮੌਕੇ ਆਰਟ ਟੀਚਰ ਸੰਦੀਪ ਕੁਮਾਰ ਨੇ ਵਿਸ਼ੇਸ਼ ਪੇਟਿੰਗ ਤਿਆਰ ਕਰਕੇ ਪ੍ਰਿੰਸੀਪਲ ਕੁਮਾਰੀ ਜੱਸਲ ਨੂੰ ਤੋਹਫੇ ਵਜੋਂ ਭੇਟ ਕੀਤੀ । ਪ੍ਰਿੰਸੀਪਲ ਕੁਮਾਰੀ ਜੱਸਲ ਨੇ ਕਿਹਾ ਕਿ ਬੱਚਿਆ ਵਿੱਚ ਛੁੱਪੀ ਕਲਾਂ ਨੂੰ ਉਜ਼ਾਗਰ ਕਰਨ ਲਈ ਇਹੋ ਜਹੇ ਮੁਕਾਬਲੇ ਕਰਵਾਉਣੇ ਬਹੁਤ ਜਰੂਰੀ ਹਨ । ਇਸ ਮੌਕੇ ਆਰਟ ਟੀਚਰ ਸੰਦੀਪ ਕੁਮਾਰ, ਸੁਖਵੰਤ ਸਿੰਘ ਆਦਿ ਹਾਜ਼ਰ ਸਨ ।


Post a Comment