ਕੋਟਕਪੂਰਾ/20ਨਵੰਬਰ/ਜੇ.ਆਰ.ਅਸੋਕ/ਸਥਾਨਕ ਰੇਲਵੇ ਸਟੇਸਨ ਤੋ ਫਿਰੋਜਪੁਰ- ਦਿੱਲੀ ਪਸੇਂਜਰ ਰਵਾਨਾ ਹੋਣ ਤੇ ਆਊਟ ਡੋਰ ਸਿੰਗਲ ਪਾਸ ਪਹੁੰਚਣ ਤੇ ਇਕ ਬਿਹਾਰੀਆ ਡਿੱਗ ਜਾਣ ਤੇ ਤੁਰੰਤ ਹਸਪਤਾਲ ਪਹੰਚਣ ਤੇ ਮੌਤ ਹੋ ਗਈ।ਮ੍ਰਿਤਕ ਭਰਾ ਘਨੱਈਆ ਬਿੰਦ ਨੇ ਕਿਹਾ ਕਿ ਪਰਿਵਾਰ ਸਮੇਤ ਰੇਲ ਗੱਡੀ ਰਹੀ ਜੈਤੋ ਜਾ ਰਹੇ ਸੀ ।ਮੇਰਾ ਵੱਡਾ ਭਰਾ ਪ੍ਰਮੋਦ ਬਿੰਦ ਬਾਥਰੂਮ ਜਾ ਰਿਹਾ ਸੀ। ਉਨ•ਾਂ ਕਿਹਾ ਪਤਾ ਨਹੀ ਲੱਗ ਰਿਹਾ ਕਿ ਕਿਸੇ ਧੱਕਾ ਦਿੱਤਾ ਜਾ ਫਿਰ ਆਪਣੇ ਆਪ ਡਿੱਗ ਗਿਆ। ਗੱਡੀ ਰੁਕਣ ਤੇ ਵੇਖਿਆ ਤਾ ਮੇਰਾ ਵੱਡਾ ਭਰਾ ਹੀ ਸੀ। ਤੇ ਮਦਦ ਲਈ ਗੁਹਾਰ ਲਗਾਈ ਕਿਸੇ ਨਹੀ ਮਦਦ ਨਹੀ ਕੀਤੀ। ਰੇਹੜੇ ਪਾ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਤਾ ਡਾਕਟਰਾ ਦੀ ਲਾਹਪ੍ਰਵਾਹੀ ਸਦਕਾ ਮੌਤ ਹੋ ਗਈ। ਪੱਤਰਕਾਰਾ ਦੀ ਟੀਮ ਨੇ ਮੌਕੇ ਤੇ ਜਾ ਕੇ ਵੇਖਿਆ ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਬਿਹਾਰੀਆ ਦਾ ਛਟ ਵਾਲੇ ਦਿਨ ਤਿਉਹਾਰ ਰੂਪ ਵਿੱਚ ਮਨਾਇਆ ਜਾਦਾ ਹੈ। ਪ੍ਰੋਮਦ ਬਿੰਦ ਪੁਤਰ ਸ੍ਰੀ ਨਰਾਇਣ ਬਿੰਦ ਬਿਹਾਰ ਹਾਲ ਚੌਪੜਿਆ ਵਾਲਾ ਬਾਗ ਦਾ ਰਹਿਣ ਵਾਲਾ ਸੀ । ਤੇ ਜੈਤੋ ਦਾਣਾ ਮੰਡੀ ਵਿੱਚ ਕੰਮ ਕਰਦਾ ਸੀ। ਇਸ ਸਬੱਧ ਵਿੱਚ ਡਾਕਟਰ ਰਮੇਸ ਨੇ ਕਿਹਾ ਗੱਡੀ ਤੋ ਡਿੱਗਣ ਨਾਲ ਹੈਡ ਇੰਜਰੀ ਤੇ ਸੱਟ ਲੱਗਣ ਤੇ ਜੋ ਬਣਦਾ ਟਰੀਟਮੈਂਟ ਕੀਤਾ। ਇਸ ਹਾਲਤ ਵਿੱਚ ਸੀ ਕਿ ਰੈਫਰ ਕਰਨ ਦੇ ਯੋਗ ਨਹੀ ਸੀ। ਰੇਲਵੇ ਚੌਕੀ ਪਾਸ ਉਕਤ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਗਏ ਤਾ ਪੁਲਿਸ ਚੌਕੀ ਵਿੱਚ ,ਮੋਕੇ ਵਾਲੀ ਥਾ ਅਤੇ ਹਸਪਤਾਲ ਵਿੱਚ ਵੀ ਨੂਰ ਨਹੀ ਆਏ।
Post a Comment