ਨੰਗਲ਼ ਨਿਵਾਸੀਆਂ ਲਈ ਸਿਲੰਡਰ ਹੋਇਆ ਸੁਰਖ਼ ਲਾਲ ਗੈਸ ਉਪਭੋਗਤਾ ਹੋ ਰਹੇ ਹਨ ਪ੍ਰੇਸ਼ਾਨ। ਗੈਸ ਏਜੰਸੀਆਂ ਅੱਗੇ ਲੱਗੀਆਂ ਸਿਲੰਡਰ ਲੈਣ ਵਾਲਿਆਂ ਦੀਆਂ ਲੱਗੀਆਂ ਲਾਇਨਾਂ।
Friday, November 16, 20120 comments
ਇੰਦਰਜੀਤ ਢਿੱਲੋਂ, ਨੰਗਲ/ਰਸੋਈ ਗੈਸ ਜੋ ਕਿ ਅੱਜ ਹਰ ਘਰ ਦੀ ਮੁਢਲੀ ਜਰੂਰਤ ਬਣ ਗਈ ਹੈ ਅਤੇ ਇਸ ਤੋਂ ਬਿਨਾਂ ਜਿੰਦਗੀ ਅਸੰਭਵ ਲਗਦੀ ਹੈ। ਨੰਗਲ ਇਲਾਕੇ ਵਿੱਚ ਰਸੋਈ ਗੈਸ ਦੀ ਸਪਲਾਈ ਲਈ ਇਸ ਵੇਲੇ ਦੋ ਗੈਸ ਏਜੰਸੀਆਂ ਕੰਮ ਕਰ ਰਹੀਆਂ ਹਨ। ਇਹਨਾਂ ਤੋਂ ਇਲਾਵਾ ਐਨ ਐਫ ਐਲ ਦੇ ਵਰਕਰਾਂ ਨੂੰ ਰਸੋਈ ਗੈਸ ਦੀ ਸਪਲਾਈ ਉਹਨਾਂ ਦੇ ਅਪਣੇ ਕੋ-ਆਪਰੇਟਿਵ ਸਟੋਰ ਵਲੋਂ ਕੀਤੀ ਜਾਂਦੀ ਹੈ।
ਅੱਜ ਚੰਡੀਗੜ• ਮੁੱਖ ਮਾਰਗ ਤੇ ਪਿੰਡ ਪੱਟੀ ਦੇ ਨਜ਼ਦੀਕ ਨੰਗਲ ਗੈਸ ਸਰਵਿਸ ਦੇ ਗੋਦਾਮ ਮੂਹਰੇ ਸਵੇਰ ਤੋਂ ਹੀ ਲੋਕਾਂ ਵੱਲੋਂ ਖਾਲੀ ਸਿ¦ਡਰ ਰੱਖ ਕੇ ¦ਬੀਆਂ ਲਾਈਨਾਂ ਲਗਾਈਆਂ ਗਈਆਂ ਸਨ ਅਤੇ ਆਪੋ ਆਪਣੀ ਵਾਰੀ ਦੀ ਉਡੀਕ ਕੀਤੀ ਜਾ ਰਹੀ ਸੀ। ਸਾਰੇ ਸਟਾਫ ਦੇ ਉੱਤੇ ਗੈਸ ਚੋਰੀ ਦੇ ਪਰਚੇ ਦਰਜ ਹੋਣ ਕਾਰਨ ਗੈਸ ਏਜੰਸੀਆਂ ਨੇ ਅ¤ਜਕ¤ਲ ਆਨ ਲਾਈਂਨ ਬੁਕਿੰਗ ਅਤੇ ਹੋਮ ਡਲਿਵਰੀ ਬੰਦ ਕੀਤੀ ਹੋਈ ਹੈ, ਜਿਸ ਕਰਕੇ ਇਲਾਕੇ ਦੇ ਗੈਸ ਉਪਭੋਗਤਾ ਨਾਜਾਇਜ਼ ਪ੍ਰੇਸ਼ਾਨ ਹੋ ਰਹੇ ਹਨ। ਨੰਗਲ ਦੀਆਂ ਇਹਨਾਂ ਗੈਸ ਏਜੰਸੀਆਂ ਤੋਂ ਗੈਸ ਦੀ ਸਪਲਾਈ ਸ਼ਹਿਰੀ ਇਲਾਕੇ ਤੋਂ ਇਲਾਵਾ ਕਾਫੀ ਦੂਰ ਭਨਾਮ, ਭਲਾਣ, ਸਵਾਮੀਪੁਰ, ਭਨੂਪਲੀ, ਢੇਰ ਆਦਿ ਪਿੰਡਾ ਤੱਕ ਵੀ ਹੈ।
ਦੱਸਣਯੋਗ ਹੈ ਕਿ ਨੰਗਲ ਇਲਾਕੇ ਵਿੱਚ ਗੈਸ ਏਜੰਸੀਆਂ ਵਲੋਂ ਕੀਤੀ ਜਾ ਰਹੀ ਘਪਲੇਵਾਜੀ ਦੀਆਂ ਸਿਕਾਇਤਾਂ ਮਿਲਣ ਕਾਰਨ ਪਿਛਲੇ ਦਿਨੀਂ ਫੂਡ ਸਪਲਾਈ ਵਿਭਾਗ ਨੇ ਇਨ•ਾਂ ਏਜੰਸੀਆਂ ਖਿਲਾਫ ਕਾਰਵਾਈ ਸ਼ੁਰੂ ਕੀਤੀ ਸੀ। ਸੀ ਆਈ ਡੀ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਗੈਸ ਏਜੰਸੀ ਦੇ ਵਾਹਨਾਂ ਵਿਚੋਂ ਗੈਸ ਚੋਰੀ ਕਰਨ ਦਾ ਸਮਾਨ ਪਕੜਿਆ ਸੀ ਅਤੇ ਸੈਕੜ•ੇ ਸਿ¦ਡਰਾਂ ਵਿਚੋਂ ਗੈਸ ਘਟ ਪਾਈ ਗਈ ਸੀ। ਏ ਐਫ ਐਸ ਓ ਗੁਰਪਾਲ ਸਿੰਘ ਦੀ ਅਗਵਾਈ ਵਿੱਚ ਆਈ ਟੀਮ ਜਿਸ ਵਿੱਚ ਇੰਸਪੈਕਟਰ ਮਨਦੀਪ ਸਿੰਘ, ਕ੍ਰਿਪਾਲ ਸਿੰਘ, ਪਰਮਜੀਤ ਸਿੰਘ ਭੱਟੀ, ਸੀ ਆਈ ਡੀ ਵਿਭਾਗ ਦੇ ਵਰਿੰਦਰ ਬਾਲੀ, ਸੁਰਿੰਦਰ ਸਿੰਘ ਆਦਿ ਨੇ ਸਥਾਨਕ ਨੰਗਲ ਗੈਸ ਸਰਵਿਸ ਅਤੇ ਅਸ਼ੋਕਾ ਗੈਸ ਸਰਵਿਸ ਦੇ ਦਫਤਰ ਦਾ ਰਿਕਾਰਡ ਚੈੱਕ ਕੀਤਾ ਸੀ ਅਤੇ ਸ਼¤ਕੀ ਰਿਕਾਰਡ ਆਪਣੇ ਕਬਜੇ ਵਿੱਚ ਲਿਆ ਸੀ। ਫੂਡ ਸਪਲਾਈ ਵਿਭਾਗ ਦੀ ਸ਼ਿਕਾਇਤ ਤੇ ਨੰਗਲ ਪੁਲਿਸ ਨੇ ਇਨ•ਾਂ ਗੈਸ ਏਜੰਸੀਆਂ ਦੇ ਕਰਿੰਦਿਆਂ ਰਜਿੰਦਰ ਕੁਮਾਰ, ਪਵਨ ਕੁਮਾਰ, ਨਿਰਮਲ ਕੁਮਾਰ, ਹੈਪੀ, ਹੇਮ ਰਾਜ, ਓਮ ਸਿੰਘ, ਕੁਲਦੀਪ ਕੁਮਾਰ, ਜੋਤੀ ਲਾਲ, ਕੁਲਦੀਪ ਸਿੰਘ, ਸੂਰਜ, ਹੈਪੀ ਆਦਿ ਤੇ ਗੈਸ ਚੋਰੀ ਕਰਨ ਸਬੰਧੀ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਸੀ । ਪੁਲਿਸ ਨੇ ਸਬੰਧਿਤ ਵਾਹਨ ਵੀ ਆਪਣੇ ਕਬਜੇ ਵਿੱਚ ਲਏ ਸਨ। ਪੁਲਿਸ ਨੇ ਕੁੱਲ 339 ਗੈਸ ਸਿ¦ਡਰਾਂ ਜਿਨ•ਾਂ ਵਿਚੋਂ 215 ਗੈਸ ਸਿ¦ਡਰ ਉਹ ਹਨ ਜਿਨ•ਾ ਵਿਚੋਂ ਗੈਸ ਘਟ ਪਾਈ ਗਈ ਸੀ ਆਪਣੇ ਕਬਜੇ ਵਿੱਚ ਲਏ ਸਨ।
ਸਿਲੰਡਰ ਲੈਣ ਲਈ ਸਵੇਰੇ 6 ਵਜੇ ਤੋਂ ਲਾਈਨ ’ਚ ਲ¤ਗੇ ਪਰਵਿੰਦਰ ਚੌਧਰੀ ਨੇ ਦ¤ਸਿਆ ਕਿ ਗੈਸ ਦੀ ਕਿ¤ਲਤ ਸਿਰਫ ਘਰੇਲੂ ਖਪਤਕਾਰਾਂ ਨੂੰ ਹੀ ਹੈ ਗੱਡੀਆਂ ਵਾਲ਼ਿਆਂ, ਹੋਟਲਾਂ, ਢਾਬਿਆਂ ਅਤੇ ਹਲਵਾਈਆਂ ਨੂੰ ਸਿ¦ਡਰਾਂ ਦੀ ਕੋਈ ਕਿ¤ਲਤ ਨਹੀਂ ਹੈ। ਇਨਾਂ• ਦੇ ਸਿ¦ਡਰ ਹਰ ਸਮੇਂ ਭਰੇ ਰਹਿੰਦੇ ਹਨ ਅਤੇ ਸ਼ਰੇਆਮ ਘਰੇਲੂ ਸਿ¦ਡਰ ਵਰਤਦੇਂ ਹਨ ਜਦਕਿ ਇਨਾਂ• ਨੂੰ ਘਰੇਲੂ ਸਿ¦ਡਰਾਂ ਦੀ ਮਨਾਂਹੀ ਹੈ ਪਰ ਗੈਸ ਏਜੰਸੀਆਂ ਦੀ ਮਿਲੀ ਭੁਗਤ ਕਰਕੇ ਇਹ ਘਰੇਲੂ ਸਿ¦ਡਰ ਧੜੱਲੇ ਨਾਲ ਵਰਤ ਰਹੇ ਹਨ।
ਲਾਇਨ ’ਚ ਲ¤ਗੇ ਪਿੰਡ ਭ¤ਟੋਂ ਤੋਂ ਆਏ ਗੁਰਬਚਨ ਚੰਦ ਕਹਿੰਦੇ ਹਨ ਕਿ ਨੰਗਲ ਗੈਸ ਏਜੰਸੀ ਵ¤ਲੋਂ ਹੋਮ ਡਲਿਵਰੀ ਬੰਦ ਕਰਨ ਕਰਕੇ ਇਲਾਕੇ ਦੇ ਗਾਹਕ 10-15 ਕਿਲੋਮੀਟਰ ਦਾ ਸਫਰ ਤੈਅ ਕਰਕੇ ਆਕੇ ਬੂਕਿੰਗ ਕਰਵਾ ਕੇ ਫਿਰ ਸ਼ਹਿਰੋਂ ਬਾਹਰ ਗੈਸ ਗੋਦਾਮ ਤੋਂ ਲੰਬੀਆਂ ਕਤਾਰਾਂ ’ਚ ਖ਼ੜ• ਕੇ ਸਿਲੰਡਰ ਪ੍ਰਾਪਤ ਕਰ ਰਹੇ ਹਨ ਜਿਸ ਕਰਕੇ ਗਾਹਕਾਂ ਨੂੰ ਤਾਂ ਗੈਸ ਬੁੱਕ ਕਰਵਾਉਣ ਲਈ ਆਪਣਾ ਕੀਮਤੀ ਸਮਾਂ ਅਤੇ ਧੰਨ ਬਰਬਾਦ ਕਰਨਾ ਪੈਂਦਾ ਹੈ।
ਪਿੰਡ ਭ¤ਲੜੀ ਤੋਂ ਗੁਰਦਿਆਲ ਸਿੰਘ ਕਹਿੰਦੇ ਹਨ ਕਿ ਅਪਾਹਿਜਾਂ ਪ੍ਰਤੀ ਵੀ ਇਹਨਾਂ ਦੇ ਜਹਿਨ ’ਚ ਕੋਈ ਦਯਾ ਨਹੀਂ ਹੈ ਇਹ ਸਿਲੰਡਰ ਲੈਣ ਆਏ ਲੋਕਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਸਿਲੰਡਰ ਲੈਣ ਵਾਲਿਆਂ ਲਈ 9 ਵਜੇ ਤੋਂ ਬਾਦ ਦਾ ਸਮਾਂ ਰੱਖਿਆ ਗਿਆ ਹੈ ਜਿਸ ਨਾਲ ਭੀੜ ਹੋਰ ਵੀ ਵਧ ਜਾਂਦੀ ਹੈ। ਉਨ•ਾਂ ਮੰਗ ਕੀਤੀ ਕਿ ਗੈਸ ਏਜੰਸੀਆਂ ਦੀ ਮਨਮਾਨੀ ਰੋਕੀ ਜਾਵੇ।
ਦੂਜੇ ਪਾਸੇ ਇਸ ਏਜੰਸੀ ਦੇ ਪ੍ਰਬੰਧਕਾਂ ਨਾਂਲ ਜਦੋਂ ਮੋਬਾਇਲ ਫੋਨ ਤੇ ਗੈਸ ਸਿ¦ਡਰਾਂ ਦੀ ਸਪਲਾਈ ਘਰਾਂ ਵਿੱਚ ਨਾ ਕੀਤੇ ਜਾਣ ਬਾਰੇ ਗੱਲ ਕੀਤੀ ਤਾਂ ਉਨਾਂ ਇਸ ਸਮੱਸਿਆ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੇਬਰ ਦੀ ਕਮੀ ਕਾਰਨ ਸਪਲਾਈ ਬੰਦ ਕੀਤੀ ਗਈ ਸੀ ਜੋ ਕਿ ਹੁਣ ਸੋਮਵਾਰ ਤੋਂ ਰੈਗੂਲਰ ਕਰ ਦਿੱਤੀ ਜਾਵੇਗੀ ਅਤੇ ਹੁਣ ਗ੍ਰਾਹਕ ਨੂੰ ਗੋਦਾਮ ਤੋਂ 15 ਰੁਪਏ ਸਿੰਲਡਰ ਸਸਤਾ ਦਿੱਤਾ ਜਾ ਰਿਹਾ ਹੈ।
ਇਲਾਕੇ ਦੇ ਲੋਕਾਂ ਜਿੰਨਾਂ ਵਿੱਚ ਹੁਸ਼ਿਆਰ ਸਿੰਘ ਪੱਟੀ, ਗਣੇਸ਼ ਦੱਤ, ਸਤਵੀਰ ਸਿੰਘ ਨਵਾਂ ਨੰਗਲ, ਰਵਿੰਦਰ ਕੁਮਾਰ ਫੌਜੀ, ਯਸ਼ਪਾਲ ਗੋਹਲਣੀ, ਸਤਨਾਮ ਸਿੰਘ, ਅਸ਼ਵਨੀਂ ਕੁਮਾਰ, ਕਰਮ ਚੰਦ, ਪ੍ਰੇਮ ਲਾਲ, ਹਰੀ ਦਾਸ, ਰਾਮ ਲਾਲ, ਵਿਜੇ ਕੁਮਾਰ, ਨਰਾਇਣ ਦਾਸ, ਸੁਰਿੰਦਰ ਸਿੰਘ, ਕੇਵਲ ਸਿੰਘ, ਬਲਜੀਤ ਸਿੰਘ, ਰਜਿੰਦਰ ਪਾਲ ਸਿੰਘ, ਨੀਰਜ ਕੁਮਾਰ ਆਦਿ ਨੇ ਜ਼ਿਲਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਲੋਕਾਂ ਨੂੰ ਗੈਸ ਸਿ¦ਡਰਾਂ ਦੀ ਸਪਲਾਈ ਘਰਾਂ ਵਿੱਚ ਯਕੀਨੀ ਬਣਾਂਈ ਜਾਵੇ ।

Post a Comment