ਇੰਦਰਜੀਤ ਢਿੱਲੋਂ, ਨੰਗਲ/ਸਰਕਾਰੀ ਹਾਈ ਸਕੂਲ ਕੁਲਗਰਾਂ ਵਿਖੇ ਟੀਚਿੰਗ ਪ੍ਰੈਕਟਿਸ ਦੌਰਾਨ ਸਿਵਾਲਿਕ ਹਿਲਜ਼ ਕਾਲਜ ਆਫ ਐਜੂਕੇਸ਼ਨ ਪੱਟੀ ਦੇ ਵਿਦਿਆਰਥੀਆਂ ਵਲੋਂ ਬਾਲ ਦਿਵਸ ਨੂੰ ਸਮਰਪਿਤ ਇਕ ਸੱਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ’ਚ ਕੁਇਜ਼ ਮੁਕਾਬਲੇ, ਦੇਸ਼ ਭਗਤੀ ਦੇ ਗੀਤ, ਪੇਟਿੰਗ ਅਤੇ ਅਲੱਗ-ਅਲੱਗ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕੁਇਜ਼ ਮੁਕਾਬਲੇ ’ਚ ਟੀਮ ਬੀ ਜੇਤੂ ਰਹੀ, ਜਿਸ ਵਿਚ ਦਿਲਜੋਤ, ਸੀਮਾ, ਤਰਨਜੀਤ, ਮਨਪ੍ਰੀਤ, ਆਰਤੀ ਅਤੇ ਗੁਰਬਖ਼ਸ਼ ਨੇ ਭਾਗ ਲਿਆ। ਦੇਸ਼ ਭਗਤੀ ਨਾਲ ਸਬੰਧਿਤ ਗੀਤਾਂ ’ਚ ਹਰਪ੍ਰੀਤ, ਅੰਮ੍ਰਿਤ ਪਾਲ, ਅੰਜਨਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਪੇਂਟਿੰਗ ਮੁਕਾਬਲੇ ਵਿਚ ਪ੍ਰੀਆ, ਕ੍ਯਨਿਕਾ ਅਤੇ ਪ੍ਰਿਅੰਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੈਮਨ ਰੇਸ ਵਿਚ ਭੁਪਿੰਦਰ ਸਿੰਘ, ਮਨਪ੍ਰੀਤ ਅਤੇ ਗੋਰਵ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਨੀਡਲ ਰੇਸ ਵਿਚ ਅਜੇ ਕੁਮਾਰ ਨੇ ਪਹਿਲਾ, ਪ੍ਰਮਜੀਤ ਨੇ ਦੂਜਾ ਅਤੇ ਕਨਿਕਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਸਟਾਫ਼ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸਕੂਲ ਮੁਖੀ ਅਨਿਲ ਜੋਸ਼ੀ, ਅੰਮ੍ਰਿਤ ਲਾਲ ਸੈਣੀ, ਜਗਦੀਸ਼ ਰਾਮ, ਪ੍ਰੇਮ ਲਤਾ, ਮਨਿੰਦਰ ਕੌਰ, ਬਬਲੀ ਦੇਵੀ, ਅਮਿਤਾ ਭਾਰਦਵਾਜ, ਅੰਸ਼ੂ ਸ਼ਰਮਾ, ਲਤਾ ਸ਼ਰਮਾ, ਨੀਸ਼ਾ ਕੁਮਾਰੀ, ਸ਼ਿਵਾਤੀ ਸ਼ਰਮਾ ਆਦਿ ਹਾਜ਼ਰ ਸਨ।
ਬਾਲ ਦਿਵਸ ਨੂੰ ਸਮਰਪਿਤ ਕਰਵਾਏ ਕੁਇਜ਼ ਮੁਕਾਬਲੇ ਦੀ ਫੋਟੋ।


Post a Comment