ਹੋਮੀਉਪੈਥੀ ਸੰਬੰਧੀ ਕੈਂਪ ਲਾਇਆ
Friday, November 23, 20120 comments
ਭੀਖੀ,23ਨਵੰਬਰ-( ਬਹਾਦਰ ਖਾਨ )- ਸਥਾਨਕ ਇੱਕ ਨਿੱਜੀ ਸਕੂਲ ਵਿੱਚ ਹੋਮੀਉਪੈਥੀ ਵਿਭਾਗ ਪੰਜਾਬ ਵਲੋਂ ਹੋਮੀਉਪੈਥੀ ਸੰਬੰਧੀ ਇੱਕ ਕੈਂਪ ਲਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਮੀਉਪੈਥੀ ਸਪੈਸ਼ਲਿਸਟ ਡਾ. ਗੁਰਤੇਜ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਕੂਲੀ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਅਤੇ ਹੋਮੀਉਪੈਥੀ ਦਵਾਈਆਂ ਦੀ ਮਹੱਤਤਾ ਬਾਰੇ ਦੱਸਿਆ ਕਿ ਜਟਿਲ ਤੋਂ ਜਟਿਲ ਬਿਮਾਰੀ ਦਾ ਇਲਾਜ ਹੋਮੀਉਪੈਥੀ ਵਿੱਚ ਸੰਭਵ ਹੈ। ਉਨਾਂ ਕਿਹਾ ਕਿ ਹੋਮੀਉਪੈਥੀ ਬਹੁਤ ਹੀ ਸਸਤਾ ਤੇ ਪ੍ਰਭਾਵਸ਼ਾਲੀ ਇਲਾਜ ਹੈ ਅਤੇ ਲੋਕ ਇਸਨੂੰ ਵੱਧ ਤੋਂ ਵੱਧ ਅਪਨਾਉਣ। ਇਸ ਮੌਕੇ ਉਨਾਂ ਨਾਲ ਡਿਸਪੈਂਸਰ ਸੁਸ਼ੀਲ ਕੁਮਾਰ ਸ਼ਰਮਾਂ, ਜਗਤਾਰ ਸਿੰਘ ਆਦਿ ਹਾਜਰ ਸਨ।

Post a Comment