ਸਮਰਾਲਾ 26 ਨਵੰਬਰ ( ਪੱਤਰ ਪ੍ਰੇਰਕ ) : ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਆਖਿਆ ਹੈ ਕਿ ਪੰਜਾਬ ਵਾਸੀਆਂ ਦੀ ਮੰਦੀ ਆਰਥਿਕਤਾ ਤੇ ਸਭ ਤੋਂ ਵੱਧ ਮਾਰ ਨਜਾਇਜ਼ ਖਰਚਿਆਂ ਦੀ ਆਈ ਹੈ ਅਤੇ ਵਿਆਹ ਸ਼ਾਦੀਆਂ ਸਮੇਤ ਹੋਰ ਖਰਚਿਆਂ ਨੂੰ ਘਟਾ ਕੇ ਸਮੂਹ ਪੰਜਾਬੀ ਸਾਰੇ ਸਮਾਗਮ ਸਾਦਗੀ ਕਰਕੇ ਹਾਲਾਤਾਂ ਨੂੰ ਕੰਟਲੋਰ ਕਰਨਾ ਪਿੰਡ ਬੌਂਦਲੀ ਵਿਖੇ ਬਲਵਿੰਦਰ ਕੌਰ ਬੌਂਦਲੀ ਮੈਂਬਰ ਗ੍ਰਾਮ ਪੰਚਾਇਤ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲੱਖੋਵਾਲ ਨੇ ਕਿਹਾ ਕਿ ਪੰਜਾਬ ਦਾ ਹਰੇਕ ਵਰਗ ਆਰਥਿਕ ਤੌਰ ਤੇ ਦੀਵਾਲੀਆ ਦੇ ਕੰਢੇ ਤੇ ਹੈ । ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਵਾਂਗ ਹਰੇਕ ਵਿਅਕਤੀ ਵੀ ਆਪਣਾ ਹਿਸਾਬ ਕਿਤਾਬ ਕੱਢ ਕੇ ਹੀ ਸਮਾਜਿਕ ਫਰਜਾਂ ਨੂੰ ਅੰਜਾਮ ਦੇਣਾ ਚਾਹੀਦਾ ਹੈ । ਉਹਨਾਂ ਇਸ ਮੌਕੇ ਪਰਿਵਾਰ ਦੀ ਸ਼ਲਾਘਾਂ ਕੀਤੀ । ਇਸ ਮੌਕੇ ਤੇ ਸ੍ਰੀ ਲੱਖੋਵਾਲ ਨਾਲ ਜਸਮੇਲ ਸਿੰਘ ਬੌਂਦਲੀ ਮੈਂਬਰ ਜਿਲਾ ਪ੍ਰੀਸ਼ਦ, ਅਮਰੀਕ ਸਿੰਘ ਹੇੜੀਆਂ ਚੇਅਰਮੈਨ ਮਾਰਕੀਟਿੰਗ ਸੋਸਾਇਟੀ, ਸ਼ੇਰ ਸਿੰਘ ਮੁਸ਼ਕਾਬਾਦ, ਪਰਮਿੰਦਰ ਸਿੰਘ ਪਾਲਮਾਜਰਾ, ਹਰਗੁਰਮੁੱਖ ਸਿੰਘ ਦਿਆਲਪੁਰਾ ਪ੍ਰਧਾਨ ਬੀ.ਕੇ.ਯੂ. ਸਮਰਾਲਾ ਬਲਾਕ ਆਦਿ ਹਾਜ਼ਰ ਸਨ ।
ਪਿੰਡ ਬੌਂਦਲੀ ਵਿਖੇ ਬਲਵਿੰਦਰ ਕੌਰ ਬੌਂਦਲੀ ਦੇ ਗ੍ਰਹਿ ਵਿਖੇ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ।

Post a Comment